‘50 ਲੱਖ ਤੋਂ ਵਧੇਰੇ ਸਿਹਤ ਅਤੇ ਫਰੰਟ ਲਾਈਨ ਕਾਮਿਆਂ ਨੂੰ ਲੱਗਿਆ ਕੋਵਿਡ-19 ਟੀਕਾ’

Tuesday, Feb 09, 2021 - 06:33 PM (IST)

‘50 ਲੱਖ ਤੋਂ ਵਧੇਰੇ ਸਿਹਤ ਅਤੇ ਫਰੰਟ ਲਾਈਨ ਕਾਮਿਆਂ ਨੂੰ ਲੱਗਿਆ ਕੋਵਿਡ-19 ਟੀਕਾ’

ਨਵੀਂ ਦਿੱਲੀ— ਸਰਕਾਰ ਨੇ ਮੰਗਲਵਾਰ ਯਾਨੀ ਕਿ ਅੱਜ ਦੱਸਿਆ ਕਿ ਭਾਰਤ ’ਚ 21 ਦਿਨਾਂ ਅੰਦਰ 50 ਲੱਖ ਤੋਂ ਵਧੇਰੇ ਸਿਹਤ ਕਾਮਿਆਂ ਅਤੇ ਫਰੰਟ ਲਾਈਨ ਦੇ ਕਾਮਿਆਂ ਨੂੰ ਕੋਵਿਡ-19 ਦਾ ਟੀਕਾ ਲਾਇਆ ਗਿਆ। ਦੁਨੀਆ ਵਿਚ ਇਹ ਟੀਕਾਕਰਨ ਦੀ ਸਭ ਤੋਂ ਵੱਧ ਦਰ ਹੈ। ਸਿਹਤ ਅਤੇ ਪਰਿਵਾਰ ਕਲਿਆਣ ਰਾਜ ਮੰਤਰੀ ਅਸ਼ਵਨੀ ਚੌਬੇ ਨੇ ਮੰਗਲਵਾਰ ਨੂੰ ਰਾਜ ਸਭਾ ਨੂੰ ਇਕ ਪ੍ਰਸ਼ਨ ਦੇ ਲਿਖਤੀ ਉੱਤਰ ਵਿਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਟੀਕਾਕਰਨ ਦੇ ਸ਼ੁਰੂ ’ਚ ਅਨੁਮਾਨ ਤੋਂ ਘੱਟ ਲਾਭਪਾਤਰੀ ਟੀਕਾ ਸੈਸ਼ਨ ਵਿਚ ਆਏ ਅਤੇ ਇਸ ਦੀ ਵਜ੍ਹਾ ਕੋਵਿਨ ਪੋਰਟਲ ਵਿਚ ਪੈਦਾ ਤਕਨੀਕੀ ਮੁੱਦੇ, ਟੀਕਾਕਰਨ ਨੂੰ ਲੈ ਕੇ ਝਿਜਕ ਆਦਿ ਸਨ ਪਰ ਹੌਲੀ-ਹੌਲੀ ਇਨ੍ਹਾਂ ਦਾ ਹੱਲ ਕਰ ਲਿਆ ਗਿਆ। ਚੌਬੇ ਨੇ ਦੱਸਿਆ ਕਿ 37.58 ਲੱਖ ਕਾਮਿਆਂ ਨੂੰ ਟੀਕਾ ਲਾਇਆ ਜਾ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ ਟੀਕਾਕਰਨ ਮੁਹਿੰਮ 16 ਜਨਵਰੀ ਤੋਂ ਸ਼ੁਰੂ ਕੀਤੀ ਗਈ ਸੀ। 

ਚੌਬੇ ਨੇ ਦੱਸਿਆ ਕਿ ਸ਼ੁਰੂ ’ਚ ਟੀਕਾਕਰਨ ਦੀ ਦਰ ਘੱਟ ਸੀ ਪਰ ਹੌਲੀ-ਹੌਲੀ ਉਹ ਵੱਧਦੀ ਗਈ। ਕੇਂਦਰ ਸਰਕਾਰ ਨੇ ਸ਼ੁਰੂਆਤੀ ਪੜਾਅ ਵਿਚ ਸਿਹਤ ਕਾਮਿਆਂ ਅਤੇ ਫਰੰਟ ਲਾਈਨ ਦੇ ਕਾਮਿਆਂ ਨੂੰ ਮੁਫ਼ਤ ਟੀਕਾ ਲਾਉਣ ਦਾ ਫ਼ੈਸਲਾ ਕੀਤਾ ਹੈ। ਇਹ  ਪੁੱਛੇ ਜਾਣ ’ਤੇ ਕਿ ਕੀ ਸਿਹਤ ਕਾਮਿਆਂ ਅਤੇ ਫਰੰਟ ਲਾਈਨ ਦੇ ਕਾਮਿਆਂ ਨੂੰ ਟੀਕੇ ’ਤੇ ਭਰੋਸਾ ਨਹੀਂ ਸੀ, ਚੌਬੇ ਨੇ ਕਿਹਾ ਕਿ ਅਜਿਹਾ ਨਹੀਂ ਹੈ। ਭਾਰਤ ਵਿਚ 21 ਦਿਨਾਂ ’ਚ 50 ਲੱਖ ਤੋਂ ਵਧੇਰੇ ਸਿਹਤ ਕਾਮਿਆਂ ਅਤੇ ਫਰੰਟ ਲਾਈਨ ਦੇ ਕਾਮਿਆਂ ਨੂੰ ਕੋਵਿਡ-19 ਦਾ ਟੀਕਾ ਲਾਇਆ ਗਿਆ ਅਤੇ ਦੁਨੀਆ ਵਿਚ ਇਹ ਟੀਕਾਕਰਨ ਦੀ ਸਭ ਤੋਂ ਵੱਧ ਦਰ ਹੈ। ਇਕ ਹੋਰ ਪ੍ਰਸ਼ਨ ਦੇ ਉੱਤਰ ਵਿਚ ਚੌਬੇ ਨੇ ਦੱਸਿਆ ਕਿ 26 ਜਨਵਰੀ ਤੱਕ ਕੋਵਿਸ਼ੀਲਡ ਟੀਕੇ ਦੀਆਂ 200 ਲੱਖ ਖੁਰਾਕਾਂ ਅਤੇ ਕੋਵੈਕਸੀਨ ਦੀ 28.03 ਲੱਖ ਖੁਰਾਕਾਂ ਦੀ ਸਪਲਾਈ ਹੋ ਚੁੱਕੀ ਹੈ।


author

Tanu

Content Editor

Related News