ਹਰਿਆਣਾ ਦੇ ਪ੍ਰਾਈਵੇਟ ਹਸਪਤਾਲਾਂ ''ਚ 24 ਘੰਟਿਆਂ ਲਈ ਸਿਹਤ ਸੇਵਾਵਾਂ ਠੱਪ, ਡਾਕਟਰ ਹੜਤਾਲ ''ਤੇ

Tuesday, Apr 04, 2023 - 04:38 PM (IST)

ਸਿਰਸਾ- ਨਿੱਜੀ ਹਸਪਤਾਲਾਂ 'ਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦੀਆਂ ਪਰੇਸ਼ਾੀਆਂ ਅੱਜ ਵੱਧ ਗਈਆਂ ਹਨ। ਸੂਬੇ ਭਰ ਦੇ ਨਿੱਜੀ ਹਸਪਤਾਲ ਅੱਜ ਯਾਨੀ 4 ਅਪ੍ਰੈਲ ਨੂੰ ਠੱਪ ਰਹਿਣਗੇ। IMA ਨੇ ਇਸਦਾ ਐਲਾਨ ਕੀਤਾ ਹੈ। ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਰਾਜਸਥਾਨ ਦੇ ਜੈਪੁਰ 'ਚ ਚੱਲ ਰਹੇ ਰਾਈਟ-ਟੂ-ਹੈਲਥ ਬਿੱਲ ਦੇ ਖਿਲਾਫ ਪ੍ਰਦਰਸ਼ਨ 'ਚ ਆਪਣਾ ਸਮਰਥਨ ਦਿੱਤਾ ਹੈ। ਨਿੱਜੀ ਹਸਪਤਾਲਾਂ ਦੇ ਠੱਪ ਹੋਣ ਕਾਰਨ ਸਿਵਲ ਹਸਪਤਾਲਾਂ 'ਤੇ ਭਾਰ ਵੱਧ ਜਾਵੇਗਾ, ਇਸਲਈ ਇੱਥੋਂ ਦੇ ਐਮਰਜੈਂਸੀ ਵਾਰਡ 'ਚ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਦੀ ਵਾਧੂ ਤਾਇਨਾਤੀ ਕੀਤੀ ਗਈ ਹੈ।

ਦੱਸ ਦੇਈਏ ਕਿ ਗਹਿਲੋਤ ਸਰਕਾਰ ਨਿੱਜੀ ਹਸਪਤਾਲਾਂ ਲਈ ਰਾਈਟ-ਟੂ-ਹੈਲਥ ਦਾ ਬਿੱਲ ਕੇ ਆਈ ਹੈ। ਜਿਸਦਾ ਪਿਛਲੇ ਕਈ ਦਿਨਾਂ ਤੋਂ ਡਾਕਟਰ ਵਿਰੋਧ ਕਰ ਰਹੇ ਹਨ। ਹੁਣ ਇਨ੍ਹਾਂ ਨੂੰ ਸਮਰਥਨ ਦੇਣ ਲਈ ਹਰਿਆਣਾ ਦੇ ਡਾਕਟਰ ਵੀ ਮੰਗਲਵਾਰ ਨੂੰ ਜੈਪੁਰ ਜਾਣਗੇ। ਦੱਸ ਦੇਈਏ ਕਿ ਮੰਗਲਵਾਰ ਸਵੇਰੇ 6 ਵਜੇ ਤੋਂ ਸ਼ੁਰੂ ਹੋਈ ਇਹ ਹੜਤਾਲ ਬੁੱਧਵਾਰ ਸਵੇਰੇ 6 ਵਜੇ ਤਕ ਰਹੇਗੀ। ਨਿੱਜੀ ਹਸਪਤਾਲਾਂ 'ਚ ਓ.ਪੀ.ਡੀ. ਅਤੇ ਐਮਰਜੈਂਸੀ ਦੋਵੇਂ ਸੇਵਾਵਾਂ ਬੰਦ ਰਹਿਣਗੀਆਂ। ਸਿਰਸਾ ਹੀ ਨਹੀਂ ਸਗੋਂ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਇਹ ਹਫਤਾਲ ਰਹੇਗੀ। ਹੁਣ ਦੇਖਣਾ ਇਹ ਹੈ ਕਿ ਸੂਬੇ ਦੇ ਸਰਕਾਰੀ ਹਸਪਤਾਲ ਸਿਹਤ ਵਿਵਸਥਾਵਾਂ ਨੂੰ ਕਿਵੇਂ ਮੈਨੇਜ ਕਰਦੇ ਹਨ।


Rakesh

Content Editor

Related News