ਸਿਹਤ ਮੰਤਰਾਲੇ ਨੇ ਬਜ਼ੁਰਗਾਂ ਲਈ ਕੋਰੋਨਾ ਤੋਂ ਬਚਾਅ ਲਈ ਜਾਰੀ ਕੀਤੀ ਐਡਵਾਈਜ਼ਰੀ

Monday, Mar 30, 2020 - 06:38 PM (IST)

ਨਵੀਂ ਦਿੱਲੀ (ਭਾਸ਼ਾ)–ਸਿਹਤ ਮੰਤਰਾਲਾ ਨੇ ਕੋਰੋਨਾ ਵਾਇਰਸ ਤੋਂ ਪੀੜਤ ਬਜ਼ੁਰਗਾਂ ਨੂੰ ਸਭ ਤੋਂ ਵੱਧ ਖਤਰਾ ਹੋਣ ਦੇ ਮੱਦੇਨਜ਼ਰ ਬਚਾਅ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਮੰਤਰਾਲਾ ਵਲੋਂ ਸੋਮਵਾਰ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਹੁਣ ਤੱਕ ਸਾਹਮਣੇ ਆਏ ਮੌਤ ਦੇ ਮਾਮਲਿਆਂ ’ਚ ਵੱਧ ਉਮਰ ਦੇ ਲੋਕਾਂ ਦੀ ਕਾਫੀ ਵੱਧ ਗਿਣਤੀ ਨੂੰ ਦੇਖਦੇ ਹੋਏ ਬਜ਼ੁਰਗਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

ਇਸ ’ਚ ਦੱਸਿਆ ਗਿਆ ਹੈ ਕਿ ਇਸ ਵਾਇਰਸ ਦੀ ਇਨਫੈਕਸ਼ਨ ਤੋਂ ਬਚਣ ਲਈ ਬਜ਼ੁਰਗਾਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ ਹੈ। ਇਸ ’ਚ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਦਾ ਵਿਸ਼ਵਵਿਆਪੀ ਘੇਰਾ ਵਧਣ ਦੇ ਮੱਦੇਨਜ਼ਰ ਮੰਤਰਾਲਾ ਵਲੋਂ ਜਾਰੀ ਐਡਵਾਈਜ਼ਰੀ ’ਚ ਕਿਹਾ ਗਿਆ ਹੈ ਕਿ ਬਜ਼ੁਰਗਾਂ ’ਚ ਰੋਗ ਰੋਕੂ ਸਮੱਰਥਾ ਘੱਟ ਹੋਣ ਕਾਰਨ ਇਨਫੈਕਸ਼ਨ ਦਾ ਖਤਰਾ ਵਧ ਜਾਂਦਾ ਹੈ।

PunjabKesari

ਮੰਤਰਾਲਾ ਨੇ ਵੱਧ ਉਮਰ ਦੇ ਲੋਕਾਂ ਨੂੰ ਇਨਫੈਕਸ਼ਨ ਤੋਂ ਬਚਾਅ ਦੇ ਸਾਰੇ ਸੰਭਵ ਉਪਾਅ ਅਪਣਾਉਂਦੇ ਹੋਏ ਘਰ ਹੀ ਰੋਜ਼ਾਨਾ ਕਸਰਤ ਕਰਨ ਦੀ ਸਲਾਹ ਦਿੱਤੀ ਗਈ ਹੈ। ਨਾਲ ਹੀ ਘਰ ਰਹਿੰਦੇ ਹੋਏ ਵੀ ਇਨਫੈਕਸ਼ਨ ਦਾ ਖਤਰਾ ਘੱਟ ਕਰਨ ਲਈ ਉਨ੍ਹਾਂ ਨੂੰ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਹੱਥ ਅਤੇ ਚਿਹਰਾ ਧੋਣ ਲਈ ਕਿਹਾ ਗਿਆ ਹੈ।

PunjabKesari

ਨਾਲ ਹੀ ਐਡਵਾਈਜ਼ਰੀ ’ਚ ਬਜ਼ੁਰਗਾਂ ਨੂੰ ਘਰ ’ਚ ਬਣਿਆ ਤਾਜ਼ਾ ਪੋਸ਼ਣ ਭਰਪੂਰ ਖਾਣਾ ਖਾਣ ਤੋਂ ਇਲਾਵਾ ਗਰਮ ਖਾਣਾ ਖਾਣ, ਵਾਰ-ਵਾਰ ਪਾਣੀ ਪੀਣ ਅਤੇ ਨਿਯਮਿਤ ਤੌਰ ’ਤੇ ਤਾਜ਼ੇ ਫਲਾਂ ਦਾ ਰਸ ਪੀਣ ਦੀ ਗੱਲ ਕਹੀ ਗਈ ਹੈ। ਬਜ਼ੁਰਗਾਂ ’ਚ ਇਸ ਵਾਇਰਸ ਦੀ ਇਨਫੈਕਸ਼ਨ ਦੇ ਜ਼ਿਆਦਾ ਖਤਰੇ ਨੂੰ ਦੇਖਦੇ ਹੋਏ ਮੰਤਰਾਲਾ ਨੇ ਵੱਧ ਉਮਰ ਦੇ ਲੋਕਾਂ ਲਈ ਵੱਖ ਤੋਂ ਐਡਵਾਈਜ਼ਰੀ ਜਾਰੀ ਕੀਤੀ ਹੈ।


Karan Kumar

Content Editor

Related News