ਹਿਸਾਰ ਆਨਰ ਕਿਲਿੰਗ ਮਾਮਲਾ: ਜ਼ਿੰਦਗੀ ਅਤੇ ਮੌਤ ਦਰਮਿਆਨ ਜੂਝ ਰਹੇ ਨੌਜਵਾਨ ਨੇ ਤੋੜਿਆ ਦਮ

07/20/2017 12:34:03 PM

ਹਿਸਾਰ— ਇੱਥੇ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਸ਼ਾਮ ਨਾਮੀ ਨੌਜਵਾਨ ਨੇ ਬੁੱਧਵਾਰ ਦੀ ਸਵੇਰ ਗੰਭੀਰ ਹਾਲਤ 'ਚ ਦਮ ਤੋੜ ਦਿੱਤਾ। ਲੜਕੇ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ 'ਚ ਸੋਗ ਦਾ ਮਾਹੌਲ ਹੈ। ਪਿਛਲੇ 6 ਮਹੀਨੇ ਪਹਿਲਾਂ ਬੈਂਕ ਕਾਲੋਨੀ ਵਾਸੀ ਸ਼ਾਮ ਅਤੇ ਸਪਨਾ ਨੇ ਪ੍ਰੇਮ ਵਿਆਹ ਕੀਤਾ ਸੀ। ਇਹ ਪ੍ਰੇਮ ਵਿਆਹ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਰਾਸ ਨਹੀਂ ਆਇਆ ਸੀ। 15 ਜੁਲਾਈ ਨੂੰ ਲੜਕੀ ਦੇ ਭਰਾ ਅਤੇ ਮਾਮੇ ਸਮੇਤ ਹੋਰ ਪਰਿਵਾਰ ਵਾਲਿਆਂ ਨੇ ਨੌਜਵਾਨ ਸ਼ਾਮ ਅਤੇ ਸਪਨਾ 'ਤੇ ਚਾਕੂਆਂ ਨਾਲ ਹਮਲਾ ਕੀਤਾ ਸੀ, ਜਿਸ 'ਚ ਸ਼ਾਮ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ, ਜਿਸ ਦਾ ਨਿੱਜੀ ਹਸਪਤਾਲ 'ਚ ਚੱਲ ਰਿਹਾ ਸੀ। ਦੇਰ ਰਾਤ ਡਾਕਟਰਾਂ ਨੇ ਸ਼ਾਮ ਦਾ ਆਪਰੇਸ਼ਨ ਵੀ ਕੀਤਾ ਸੀ ਪਰ ਬੁੱਧਵਾਰ ਦੀ ਸਵੇਰ ਗੰਭੀਰ ਹਾਲਤ ਕਾਰਨ ਸ਼ਾਮ ਨੇ ਦਮ ਤੋੜ ਦਿੱਤਾ।PunjabKesariਮ੍ਰਿਤਕ ਨੌਜਵਾਨ ਦੇ ਪਿਤਾ ਰਵਿੰਦਰ ਨੇ ਦੱਸਿਆ ਕਿ ਉਹ ਹਿਸਾਰ 'ਚ ਢਾਬਾ ਚਲਾਉਂਦਾ ਹੈ। ਡਾਕਟਰਾਂ ਨੇ ਸ਼ਾਮ ਦਾ ਆਪਰੇਸ਼ਨ ਕੀਤਾ ਸੀ ਪਰ ਬੁੱਧਵਾਰ ਦੀ ਸਵੇਰ ਸ਼ਾਮ ਨੇ ਦਮ ਤੋੜ ਦਿੱਤਾ। ਉਨ੍ਹਾਂ ਦੀ ਮੰਗ ਹੈ ਕਿ ਸਾਰੇ ਹਮਲਾਵਰਾਂ ਨੂੰ ਤੁਰੰਤ ਗ੍ਰਿ੍ਰਫਤਾਰ ਕੀਤਾ ਜਾਵੇ। ਮ੍ਰਿਤਕ ਨੌਜਵਾਨ ਦੇ ਜੀਜਾ ਲਲਿਤ ਕੁਮਾਰ ਨੇ ਦੱਸਿਆ ਕਿ ਸ਼ਾਮ ਨੂੰ 15 ਜੁਲਾਈ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਸੀ ਅਤੇ ਹਿਸਾਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਉਸ ਦਾ ਆਪਰੇਸ਼ਨ ਵੀ ਕੀਤਾ ਪਰ ਬੁੱਧਵਾਰ ਦੀ ਸਵੇਰ ਸ਼ਾਮ ਨੇ ਦਮ ਤੋੜ ਦਿੱਤਾ। ਉਸ ਦੀ ਪੁਲਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਮਾਮਲੇ 'ਚ ਸਾਰੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ।PunjabKesari


Related News