ਰੇਪ ਮਾਮਲੇ 'ਚ 10 ਸਾਲ ਦੀ ਕੈਦ ਮਗਰੋਂ ਜੇਲ੍ਹ ’ਚੋਂ ਆਇਆ ਬਾਹਰ, ਹੁਣ 5 ਸਾਲਾ ਮਾਸੂਮ ਨਾਲ ਮਿਟਾਈ ਹਵਸ
Saturday, Aug 19, 2023 - 10:19 AM (IST)

ਸਤਨਾ- ਮੱਧ ਪ੍ਰਦੇਸ਼ ਦੇ ਸਤਨਾ ਸ਼ਹਿਰ ਵਿਚ ਸਾਢੇ 4 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦੀ 10 ਸਾਲ ਦੀ ਕੈਦ ਕੱਟ ਚੁਕੇ ਇਕ ਵਿਅਕਤੀ ਨੇ ਜੇਲ੍ਹ ’ਚੋਂ ਬਾਹਰ ਆਉਂਦੇ ਹੀ ਮੁੜ ਉਹੀ ਅਪਰਾਧ ਕਰ ਦਿੱਤਾ। ਦੋਸ਼ੀ ਨੇ ਸ਼ਹਿਰ ਦੇ ਜਗਤਦੇਵ ਤਾਲਾਬ ਕੋਲ ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੇ ਇਕ ਪਰਿਵਾਰ ਦੀ 5 ਸਾਲਾ ਧੀ ਨਾਲ ਜਬਰ-ਜ਼ਿਨਾਹ ਕੀਤਾ। ਦੋਸ਼ੀ ਨੂੰ ਸਾਲ 2012 ਵਿਚ ਸਾਢੇ 4 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ ਵਿਚ ਅਦਾਲਤ ਕੋਲੋਂ ਉਸ ਸਮੇਂ 10 ਸਾਲ ਦੀ ਸਜ਼ਾ ਮਿਲੀ ਸੀ ਪਰ ਜੇਲ੍ਹ ਵਿਚ ਚੰਗੇ ਚਾਲ-ਚਲਣ ਕਰ ਕੇ ਉਸ ਦੀ 3 ਸਾਲ ਦੀ ਸਜ਼ਾ ਮੁਆਫ਼ ਹੋ ਗਈ ਅਤੇ ਉਹ 18 ਮਹੀਨੇ ਪਹਿਲਾਂ ਹੀ ਜੇਲ੍ਹ ’ਚੋਂ ਬਾਹਰ ਆ ਗਿਆ ਸੀ। ਦੋਸ਼ੀ ਨੇ ਬਾਹਰ ਆਉਣ ਦੇ ਡੇਢ ਸਾਲ ਬਾਅਦ ਇਕ ਵਾਰ ਮੁੜ ਇਸੇ ਹੀ ਤਰ੍ਹਾਂ ਦੇ ਘਟੀਆ ਜੁਰਮ ਨੂੰ ਅੰਜ਼ਾਮ ਦਿੱਤਾ।
ਇਹ ਵੀ ਪੜ੍ਹੋ : ਕੁੱਤਿਆਂ ਦੇ ਜਨਮ ਦਿਨ 'ਤੇ ਪੂਰੇ ਪਿੰਡ ਨੂੰ ਦਿੱਤੀ ਦਾਵਤ, ਜਾਇਦਾਦ ਵੀ ਇਨ੍ਹਾਂ ਦੇ ਨਾਂ ਕਰਨ ਦਾ ਐਲਾਨ
ਦਾਦੀ ਦੇ ਸਾਹਮਣੇ ਚੁੱਕ ਕੇ ਲੈ ਗਿਆ ਬੱਚੀ
ਘਟਨਾ ਬੀਤੇ ਬੁੱਧਵਾਰ ਦੀ ਹੈ, ਜਦੋਂ ਸ਼ਾਮ ਕਰੀਬ ਸਾਢੇ 5 ਵਜੇ ਜੇਲ੍ਹ ਵਿਚੋਂ ਬਾਹਰ ਆਇਆ ਦੋਸ਼ੀ ਰਾਕੇਸ਼ ਵਰਮਾ ਉਰਫ਼ ਰਿੰਕੂ ਜਗਤਦੇਵ ਤਾਲਾਬ ਪਹੁੰਚਿਆ ਅਤੇ ਬੱਚੀ ਨੂੰ ਦੇਖ ਦੇ ਲਾਡ ਲਾਉਣ ਲੱਗਿਆ। ਕੁਝ ਦੇਰ ਬਾਅਦ ਉਹ ਟੌਫੀ ਦੁਆਉਣ ਦੇ ਬਹਾਨੇ ਗੋਦ ਵਿਚ ਚੁੱਕ ਕੇ ਚਲਾ ਗਿਆ। ਇਹ ਦੇਖ ਕੇ ਦਾਦੀ ਨੇ ਰੋਕਣ ਦੀ ਕੋਸ਼ਿਸ਼ ਕੀਤਾ ਪਰ ਦੋਸ਼ੀ ਭੱਜ ਕੇ ਆਟੋ ਵਿਚ ਬੈਠ ਗਿਆ ਅਤੇ ਕ੍ਰਿਸ਼ਣਾਨਗਰ ਵੱਲ ਚਲਾ ਗਿਆ। ਬਜ਼ੁਰਗ ਮਹਿਲਾ ਦੇ ਰੌਲਾ ਪਾਉਣ ’ਤੇ ਨੇੜੇ-ਤੇੜੇ ਦੇ ਲੋਕ ਉਸ ਦਾ ਪਿੱਛਾ ਕਰਨ ਲੱਗੇ ਤਾਂ ਉੱਥੇ ਹੀ ਕੰਟਰੋਲ ਰੂਮ ਵਿਚ ਸ਼ਿਕਾਇਤ ਦਰਜ ਕਰਾ ਦਿੱਤੀ ਗਈ।
ਇਹ ਵੀ ਪੜ੍ਹੋ : ਬੈਂਗਲੁਰੂ 'ਚ ਪਹਿਲੇ 3ਡੀ ਡਾਕਘਰ ਦਾ ਉਦਘਾਟਨ, PM ਮੋਦੀ ਨੇ ਕਿਹਾ- ਹਰ ਭਾਰਤੀ ਨੂੰ ਹੋਵੇਗਾ ਮਾਣ
ਲਹੂ-ਲੁਹਾਨ ਹਾਲਾਤ ’ਚ ਮਿਲੀ ਬੱਚੀ
ਲਗਭਗ 2 ਘੰਟੇ ਦੀ ਭਾਲ ਤੋਂ ਬਾਅਦ ਬੱਚੀ ਲਹੂ-ਲੁਹਾਨ ਹਾਲਾਤ ਵਿਚ ਦਾਦੀ ਨੂੰ ਮਿਲ ਗਈ। ਗੰਭੀਰ ਹਾਲਤ ’ਚ ਬੱਚੀ ਨੂੰ ਜ਼ਿਲ੍ਹਾ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਰੀਵਾ ਦੇ ਸੰਜੇ ਗਾਂਧੀ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਪੁਲਸ ਤੁਰੰਤ ਹਰਕਤ ’ਚ ਆਈ ਅਤੇ ਫਰਾਰ ਹੋਣ ਤੋਂ ਪਹਿਲਾਂ ਦੋਸ਼ੀ ਰਾਕੇਸ਼ ਵਰਮਾ ਨੂੰ ਗ੍ਰਿਫ਼ਤਾਰ ਕਰ ਲਿਆ। ਸਿਟੀ ਕੋਤਵਾਲੀ ਪੁਲਸ ਨੇ ਮਾਮਲੇ ’ਚ ਦੋਸ਼ੀ ਖ਼ਿਲਾਫ਼ ਜਬਰ-ਜ਼ਿਨਾਹ ਅਤੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8