ਕੋਟਖਾਈ ਰੇਪ ਹੱਤਿਆ ਮਾਮਲਾ : ਹਾਈਕੋਰਟ ਨੇ ਸੀ.ਬੀ.ਆਈ. ਚੀਫ ਨੂੰ ਭੇਜਿਆ ਸੰਮਨ
Thursday, Mar 29, 2018 - 04:32 PM (IST)

ਸ਼ਿਮਲਾ— ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਬੁੱਧਵਾਰ ਨੂੰ ਸੀ.ਬੀ.ਆਈ. ਨੂੰ ਕੋਟਖਾਈ ਗੈਂਗਰੇਪ ਹੱਤਿਆ ਮਾਮਲੇ 'ਚ ਸੁਸਤ ਜਾਂਚ ਲਈ ਫਟਕਾਰ ਲਗਾਈ ਗਈ ਹੈ। ਅਦਾਲਤ ਨੇ ਸੀ.ਬੀ.ਆਈ. ਚੀਫ ਨੂੰ 18 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਕੋਰਟ ਨੇ ਏਜੰਸੀ ਨੂੰ ਹਲਫਨਾਮਾ ਦਾਖਲ ਕਰਨ ਲਈ ਕਿਹਾ ਹੈ।
ਕਾਰਜਕਾਰੀ ਜਸਟਿਸ ਸੰਜੇ ਕਰੋਲ ਅਤੇ ਜਸਟਿਸ ਸੰਦੀਪ ਨੇ ਕਿਹਾ, ''ਅਸੀਂ ਧਿਆਨ ਦਿੱਤਾ ਕਿ ਜਾਂਚ ਰਿਪੋਰਟ ਅਸੰਤੋਸ਼ਜਨਕ ਹੈ। ਏਜੰਸੀ ਨੂੰ ਸ਼ਾਇਦ ਪਤਾ ਹੀ ਨਹੀਂ ਹੈ ਕਿ ਘਿਨੌਣੇ ਅਪਰਾਧ 'ਚ ਸ਼ਾਮਲ ਲੋਕ ਕੋਣ ਹਨ।'' ਬੈਂਚ ਨੇ ਸੀ.ਬੀ.ਆਈ. ਵਕੀਲ ਦੀ ਉਸ ਪਟੀਸ਼ਨ ਨੂੰ ਵੀ ਖਾਰਿਜ ਕਰ ਦਿੱਤਾ ਹੈ ਸੀ ਕਿ ਏਜੰਸੀ ਦੇ ਡਾਇਰੈਕਟਰ ਦਾ ਮੌਜ਼ੂਦ ਹੋਣ ਜ਼ਰੂਰੀ ਨਹੀਂ ਹੈ।
ਹਾਈ ਕੋਰਟ ਨੇ ਕਿਹਾ ਹੈ ਕਿ ਸੂਬੇ ਸਰਕਾਰ ਨੇ ਜਾਂਚ ਏਜੰਸੀ ਦਾ ਪੂਰਾ ਧਿਆਨ ਦਿੱਤਾ ਹੈ। ਇਸ ਤੋਂ ਬਾਅਦ ਵੀ ਕੋਈ ਨਤੀਜਾ ਨਹੀਂ ਨਿਕਲਿਆ। ਕੋਰਟ ਨੇ ਕਿਹਾ ਹੈ ਕਿ ਅਜਿਹੇ 'ਚ ਸੀ.ਬੀ.ਆਈ. ਨਿਰਦੇਸ਼ ਨੂੰ ਕੋਰਟ 'ਚ ਅਗਲੀ ਸੁਣਵਾਈ ਦੌਰਾਨ ਖੁਦ ਪੇਸ਼ ਹੋਣਾ ਹੋਵੇਗਾ। ਇਸ ਤੋਂ ਬਾਅਦ ਤੈਅ ਕੀਤਾ ਜਾਵੇਗਾ ਕਿ ਸਮੇਂ ਦੇਣਾ ਹੈ ਜਾਂ ਨਹੀਂ।
ਜ਼ਿਕਰਯੋਗ ਹੈ ਕਿ ਜੁਲਾਈ, 2017 'ਚ 16 ਸਾਲ ਦੀ ਇਕ ਬੱਚੀ ਦੀ ਕੋਟਖਾਈ ਰੇਪ ਤੋਂ ਬਾਅਦ ਬਹੁਤ ਹੀ ਬੇਦਰਦੀ ਤਰੀਕੇ ਨਾਲ ਹੱਤਿਆ ਕਰ ਦਿੱਤੀ ਗਈ ਸੀ। ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਸਰਕਾਰ ਨੇ ਸੀ.ਬੀ.ਆਈ. ਜਾਂਚ ਦੇ ਆਦੇਸ਼ ਦਿੱਤੇ ਸਨ। ਹਾਲਾਂਕਿ, ਸੀ.ਬੀ.ਆਈ. ਦੇ ਹੱਥ 'ਚ ਕੇਸ ਜਾਣ ਤੋਂ ਪਹਿਲਾਂ ਹੀ ਕੋਟਖਾਈ ਪੁਲਸ ਸਟੇਸ਼ਨ ਦੇ ਅੰਦਰ 6 ਚੋਂ ਇਕ ਦੋਸ਼ੀ ਦੀ ਮੌਤ ਹੋ ਗਈ ਸੀ।