'2023 ਸ਼ਾਨਦਾਰ ਰਹੇ' ; PM ਮੋਦੀ ਨੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਦਿੱਤੀਆਂ ਵਧਾਈਆਂ

Sunday, Jan 01, 2023 - 10:59 AM (IST)

'2023 ਸ਼ਾਨਦਾਰ ਰਹੇ' ; PM ਮੋਦੀ ਨੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਦਿੱਤੀਆਂ ਵਧਾਈਆਂ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਟਵੀਟ ਕਰ ਕੇ ਕਿਹਾ, '2023 ਸ਼ਾਨਦਾਰ ਰਹੇ! ਇਹ ਉਮੀਦ, ਖੁਸ਼ੀ ਅਤੇ ਬਹੁਤ ਸਾਰੀਆਂ ਸਫਲਤਾਵਾਂ ਨਾਲ ਭਰਿਆ ਹੋਵੇ। ਸਭ ਨੂੰ ਤੰਦਰੁਸਤੀ ਦਾ ਆਸ਼ੀਰਵਾਦ ਮਿਲੇ।'

ਇਹ ਵੀ ਪੜ੍ਹੋ- ਨਵੇਂ ਸਾਲ ਤੋਂ ਪਹਿਲਾਂ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਚ ਉਮੜੀ ਸ਼ਰਧਾਲੂਆਂ ਦੀ ਭੀੜ

PunjabKesari

ਪ੍ਰਧਾਨ ਮੰਤਰੀ ਮੋਦੀ ਵਲੋਂ ਕੀਤੇ ਗਏ ਇਸ ਟਵੀਟ 'ਤੇ ਵੱਡੀ ਗਿਣਤੀ ਵਿਚ ਯੂਜ਼ਰਸ ਵਲੋਂ ਲਾਈਕ ਅਤੇ ਰੀਟਵੀਟ ਕੀਤਾ ਜਾ ਚੁੱਕਾ ਹੈ। ਕਈ ਲੋਕਾਂ ਨੇ ਇਸ ਟਵੀਟ 'ਤੇ ਜਵਾਬ ਦਿੰਦਿਆ ਧੰਨਵਾਦ ਮਾਨਯੋਗ ਪ੍ਰਧਾਨ ਮੰਤਰੀ ਜੀ, ਲਿਖਿਆ ਹੈ ਅਤੇ ਨਵੇਂ ਸਾਲ ਦੀ ਵਧਾਈ ਦਿੱਤੀ ਗਈ ਹੈ। 

ਇਹ ਵੀ ਪੜ੍ਹੋ- ਸ਼ਿਰਡੀ ਜਾ ਰਹੇ ਜੋੜੇ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਮਾਸੂਮ ਦੇ ਸਿਰੋਂ ਉੱਠਿਆ ਮਾਂ-ਪਿਓ ਦਾ ਸਾਇਆ

ਦੱਸ ਦੇਈਏ ਕਿ ਪੂਰਾ ਦੇਸ਼ ਨਵੇਂ ਸਾਲ ਦੇ ਸਵਾਗਤ ਵਿਚ ਜੁਟਿਆ ਹੈ। ਦੇਸ਼ ਵਾਸੀ ਨਵੇਂ ਸਾਲ ਦਾ ਜਸ਼ਨ ਆਪਣੇ-ਆਪਣੇ ਅੰਦਾਜ਼ ਵਿਚ ਮਨਾ ਰਹੇ ਹਨ। ਸ਼ਨੀਵਾਰ ਅੱਧੀ ਰਾਤ ਮਗਰੋਂ ਦੇਸ਼ ਦੇ ਹਰ ਕੋਨੇ 'ਚ ਨਵੇਂ ਸਾਲ ਦਾ ਜਸ਼ਨ ਸ਼ੁਰੂ ਹੋ ਗਿਆ। ਰਾਤ 12 ਵਜਦੇ ਹੀ ਲੋਕਾਂ ਨੇ ਆਤਿਸ਼ਬਾਜ਼ੀ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ। 

ਇਹ ਵੀ ਪੜ੍ਹੋ- ਅਟਲ ਸੁਰੰਗ ਨੂੰ ਵੇਖਣ ਦੀ ਦੀਵਾਨਗੀ, ਨਵੇਂ ਸਾਲ ਦੇ ਸਵਾਗਤ ਲਈ ਕੁੱਲੂ-ਮਨਾਲੀ 'ਚ ਵਧੀ ਸੈਲਾਨੀਆਂ ਦੀ ਗਿਣਤੀ


                    


author

Tanu

Content Editor

Related News