ਹਾਥਰਸ ਗੈਂਗਰੇਪ ਕੇਸ: ਮਨੁੱਖੀ ਅਧਿਕਾਰ ਕਮਿਸ਼ਨ ਦਾ ਯੂ.ਪੀ. ਸਰਕਾਰ ਅਤੇ ਡੀ.ਜੀ.ਪੀ. ਨੂੰ ਨੋਟਿਸ

09/30/2020 7:32:54 PM

ਨਵੀਂ ਦਿੱਲੀ - ਉੱਤਰ ਪ੍ਰਦੇਸ਼ ਦੇ ਹਾਥਰਸ 'ਚ 19 ਸਾਲ ਦੀ ਦਲਿਤ ਕੁੜੀ ਨਾਲ ਗੈਂਗਰੇਪ ਅਤੇ ਹੱਤਿਆ ਮਾਮਲੇ 'ਚ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਨੋਟਿਸ ਲਿਆ ਹੈ। ਕਮਿਸ਼ਨ ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਮੁੱਖ ਸਕੱਤਰ ਅਤੇ ਡੀ.ਜੀ.ਪੀ. ਨੂੰ ਨੋਟਿਸ ਜਾਰੀ ਕਰ ਰਿਪੋਰਟ ਮੰਗੀ ਹੈ। ਉਥੇ ਹੀ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਵੀ ਪੁਲਸ ਦੇ ਰਵੱਈਏ 'ਤੇ ਸਵਾਲ ਚੁੱਕੇ ਹਨ ਅਤੇ ਪੁੱਛਿਆ ਹੈ ਕਿ ਅਖਿਰ ਰਾਤ ਨੂੰ ਢਾਈ ਵਜੇ ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਕੁੜੀ ਦਾ ਅੰਤਿਮ ਸੰਸਕਾਰ ਕਿਉਂ ਕੀਤਾ ਗਿਆ।

ਕੁੜੀ ਨਾਲ ਦਰਿੰਦਗੀ ਦੀਆਂ ਹੱਦਾਂ ਹੋਈਆਂ ਪਾਰ
ਹਾਥਰਸ ਦੇ ਚੰਦਪਾ ਖੇਤਰ 'ਚ ਦਲਿਤ ਕੁੜੀ 14 ਸਤੰਬਰ ਨੂੰ ਆਪਣੀ ਮਾਂ ਨਾਲ ਪਸ਼ੂਆਂ ਦਾ ਚਾਰਾ ਲੈਣ ਖੇਤਾਂ 'ਤੇ ਗਈ ਸੀ। ਉਦੋਂ ਪਿੰਡ ਦੇ ਕੁੱਝ ਜਵਾਨ ਆਏ ਅਤੇ ਉਸ ਨਾਲ ਰੇਪ ਕੀਤਾ। ਕੁੜੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਗਈ। ਉਸ ਦੀ ਰੀੜ੍ਹ ਦੀ ਹੱਡੀ 'ਚ ਸੱਟ ਆਈ ਅਤੇ ਦਰਿੰਦਗੀ ਦੀਆਂ ਹੱਦ ਕਰਦੇ ਹੋਏ ਉਸ ਦੀ ਜੀਭ ਕੱਟ ਦਿੱਤੀ ਗਈ। ਪਹਿਲਾਂ ਅਲੀਗੜ 'ਚ ਉਸਦਾ ਇਲਾਜ ਹੋਇਆ ਅਤੇ ਫਿਰ ਗੰਭੀਰ  ਹਾਲਤ 'ਚ ਕੁੜੀ ਦਾ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਜਿੱਥੇ 29 ਸਤੰਬਰ, ਮੰਗਲਵਾਰ ਨੂੰ ਉਸ ਨੇ ਦਮ ਤੋੜ ਦਿੱਤਾ।

ਯੂ.ਪੀ. ਸਰਕਾਰ ਨੇ ਕੀਤਾ SIT ਦਾ ਗਠਨ 
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਥਰਸ ਦੀ ਘਟਨਾ 'ਤੇ ਗੱਲਬਾਤ ਕੀਤੀ ਹੈ ਅਤੇ ਕਿਹਾ ਹੈ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਯੂ.ਪੀ. ਸਰਕਾਰ ਨੇ ਮਾਮਲੇ ਦੀ ਜਾਂਚ ਲਈ ਐੱਸ.ਆਈ.ਟੀ. ਗਠਿਤ ਕਰ ਦਿੱਤੀ। ਗ੍ਰਹਿ ਸਕੱਤਰ ਭਗਵਾਨ ਸਵਰੂਪ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਐੱਸ.ਆਈ.ਟੀ. 'ਚ ਡੀ.ਆਈ.ਜੀ. ਚੰਦਰ ਪ੍ਰਕਾਸ਼ ਅਤੇ ਆਗਰਾ ਪੀ.ਏ.ਸੀ. ਦੀ ਸੈਨਾਪਤੀ ਪੂਨਮ ਮੈਂਬਰ ਹੋਣਗੇ। ਸੀ.ਐੱਮ. ਨੇ ਐੱਸ.ਆਈ.ਟੀ. ਨੂੰ ਘਟਨਾ ਦੀ ਤਹਿ ਤੱਕ ਜਾਣ ਅਤੇ ਸੱਤ ਦਿਨ 'ਚ ਆਪਣੀ ਜਾਂਚ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। ਸੀ.ਐੱਮ ਨੇ ਦੱਸਿਆ ਕਿ ਘਟਨਾ 'ਚ ਸ਼ਾਮਲ ਚਾਰਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


Inder Prajapati

Content Editor

Related News