ਹਾਥਰਸ ਕੇਸ: ਪੀੜਤਾ ਦੇ ਪਰਿਵਾਰ ਨੂੰ ਦਿੱਤੀ ਗਈ ਸਖਤ ਸੁਰੱਖਿਆ, ਭਰਾ ਨੂੰ ਮਿਲੇ ਦੋ ਸੁਰੱਖਿਆ ਕਾਮੇ

10/05/2020 4:34:38 PM

ਲਖਨਊ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਹਾਥਰਸ ਕੇਸ ਵਿਚ ਸਮੂਹਕ ਜਬਰ ਜ਼ਿਨਾਹ ਅਤੇ ਮੌਤ ਦੇ ਕੇਸ ਵਿਚ ਪੀੜਤਾ ਦੇ ਪਰਿਵਾਰ ਦੀ ਸੁਰੱਖਿਆ ਪੁਲਸ ਪ੍ਰਸ਼ਾਸਨ ਨੇ ਸਖਤ ਕਰ ਦਿੱਤੀ ਹੈ। ਪੀੜਤਾ ਦੇ ਭਰਾ ਨਾਲ ਦੋ ਸੁਰੱਖਿਆ ਕਾਮੇ 24 ਘੰਟੇ ਤਾਇਨਾਤ ਕੀਤੇ ਗਏ ਹਨ। ਵਧੀਕ ਮੁੱਖ ਸਕੱਤਰ ਗ੍ਰਹਿ ਅਵਨੀਸ਼ ਅਵਸਥੀ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਘਰ ਨੇੜੇ ਸਖਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਪੀੜਤਾ ਦੇ ਪਰਿਵਾਰ ਨੂੰ ਵੀ ਸੁਰੱਖਿਆ ਦਿੱਤੀ ਗਈ ਹੈ। ਪੁਲਸ ਮੁਤਾਬਕ ਪੀੜਤਾ ਦੇ ਘਰ ਦੇ ਬਾਹਰ ਡੇਢ ਸੈਕਸ਼ਨ ਪੀ. ਏ. ਸੀ. (ਕਰੀਬ 12 ਤੋਂ 15 ਜਵਾਨ) 24 ਘੰਟੇ ਸਥਾਈ ਰੂਪ ਨਾਲ ਤਾਇਨਾਤ ਕਰ ਦਿੱਤੇ ਗਏ ਹਨ। ਪੀੜਤਾ ਦੇ ਭਰਾ ਦੀ ਸੁਰੱਖਿਆ ਲਈ ਦੋ ਸੁਰੱਖਿਆ ਕਾਮੇ 24 ਘੰਟੇ ਤਾਇਨਾਤ ਕੀਤੇ ਗਏ ਹਨ ਅਤੇ ਇਹ ਨਿੱਜੀ ਸੁਰੱਖਿਆ ਕਾਮਿਆਂ ਦੇ ਰੂਪ ਵਿਚ ਤਾਇਨਾਤੀ ਕਰ ਦਿੱਤੀ ਗਈ ਹੈ। 

ਪੁਲਸ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਵਿਚ ਕਿਸੇ ਪ੍ਰਕਾਰ ਦਾ ਤਣਾਅ ਨਾ ਹੋਵੇ, ਇਸ ਲਈ ਉੱਚਿਤ ਗਿਣਤੀ ਵਿਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ 'ਚ ਪੁਲਸ ਦੇ 15 ਜਵਾਨ, 3 ਐੱਸ. ਐੱਚ. ਓ. ਅਤੇ ਇਕ ਡਿਪਟੀ ਐੱਸ. ਪੀ. ਰੈਂਕ ਦਾ ਅਧਿਕਾਰੀ ਲਗਾਤਾਰ 24 ਘੰਟੇ ਪਿੰਡ ਵਿਚ ਤਾਇਨਾਤ ਹਨ। 

ਇਹ ਹੈ ਪੂਰਾ ਮਾਮਲਾ—
ਜ਼ਿਕਰਯੋਗ ਹੈ ਕਿ ਬੀਤੀ 14 ਸਤੰਬਰ 2020 ਨੂੰ ਹਾਥਰਸ ਜ਼ਿਲ੍ਹੇ ਦੇ ਚੰਦਪਾ ਖੇਤਰ ਵਿਚ 19 ਸਾਲ ਦੀ ਇਕ ਦਲਿਤ ਕੁੜੀ ਨਾਲ ਸਮੂਹਰ ਜਬਰ ਜ਼ਿਨਾਹ ਕੀਤਾ ਗਿਆ ਸੀ। ਵਾਰਦਾਤ ਦੌਰਾਨ ਗਲ਼ ਘੁੱਟਣ ਕਾਰਨ ਉਸ ਦੀ ਜੀਭ ਵੀ ਕੱਟੀ ਗਈ ਸੀ। ਕੁੜੀ ਨੂੰ ਪਹਿਲਾਂ ਅਲੀਗੜ੍ਹ ਦੇ ਜਵਾਹਰਲਾਲ ਨਹਿਰੂ ਮੈਡੀਕਲ ਕਾਲਜ ਵਿਚ ਦਾਖ਼ਲ ਕਰਵਾਇਆ ਗਿਆ ਸੀ। ਬਾਅਦ ਵਿਚ ਉਸ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਬੀਤੇ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ।


Tanu

Content Editor

Related News