ਹਾਸ਼ਿਮਪੁਰਾ ਕਾਂਡ : 15 ਦੋਸ਼ੀ ਜਵਾਨ ਦਿੱਲੀ ਕੋਰਟ 'ਚ ਕਰਨਗੇ ਸਰੈਂਡਰ

Wednesday, Nov 21, 2018 - 01:17 PM (IST)

ਹਾਸ਼ਿਮਪੁਰਾ ਕਾਂਡ : 15 ਦੋਸ਼ੀ ਜਵਾਨ ਦਿੱਲੀ ਕੋਰਟ 'ਚ ਕਰਨਗੇ ਸਰੈਂਡਰ

ਨਵੀਂ ਦਿੱਲੀ— ਦੇਸ਼ ਦੀ ਸਭ ਤੋਂ ਵੱਡੀ ਕਸਟੋਡੀਅਲ ਮੌਤ ਮਾਮਲੇ 'ਚ ਦਿੱਲੀ ਹਾਈ ਕੋਰਟ ਆਪਣਾ ਫੈਸਲਾ ਸੁਣਾ ਚੁੱਕੀ ਹੈ। ਯੂ.ਪੀ. ਦੇ 15 ਰਿਟਾਇਰਡ ਤੇ ਕਾਰਜਕਾਰੀ ਪੀ.ਏ.ਸੀ. ਜਵਾਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਪੀ.ਏ.ਸੀ. ਦੇ ਜਵਾਨਾਂ 'ਤੇ ਮੇਰਠ ਦੇ ਹਾਸ਼ਿਮਪੁਰਾ 'ਚ ਰਹਿਣ ਵਾਲੇ 41 ਲੋਕਾਂ ਦੀ ਹੱਤਿਆ ਕਰਨ ਦਾ ਦੋਸ਼ ਹੈ। ਸਾਰੇ ਦੋਸ਼ੀ ਜਵਾਨ 22 ਨਵੰਬਰ ਨੂੰ ਦਿੱਲੀ ਦੀ ਕੋਰਟ 'ਚ ਸਰੈਂਡਰ ਕਰ ਸਕਦੇ ਹਨ। ਉਥੇ ਹੀ ਆਪਣੇ ਬਚਾਅ ਤੇ ਪੱਖ ਰੱਕਣ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਵੀ ਦਾਖਲ ਕਰ ਸਕਦੇ ਹਨ।
ਸੁਰੇਸ਼ ਚੰਦ ਸ਼ਰਮਾ ਬੁਲੰਦਸ਼ਹਿਰ, ਯੂ.ਪੀ. 'ਚ ਰਹਿੰਦੇ ਹਨ। ਸੁਰੇਸ਼ 2011 'ਚ ਪੀ.ਏ.ਸੀ. ਤੋਂ ਰਿਟਾਇਰਡ ਹੋ ਚੁੱਕੇ ਹਨ। ਜਿਨ੍ਹਾਂ 15 ਲੋਕਾਂ ਨੂੰ ਦਿੱਲੀ ਹਾਈ ਕੋਰਟ ਨੇ ਦੋਸ਼ੀ ਠਹਿਰਾਇਆ ਹੈ ਉਸ 'ਚ ਸੁਰੇਸ਼ ਵੀ ਸ਼ਾਮਲ ਹੈ। ਸੁਰੇਸ਼ ਨੇ ਦੱਸਿਆ ਕਿ, 'ਅਸੀਂ 19 ਲੋਕਾਂ 'ਤੇ ਇਹ ਦੋਸ਼ ਲਗਾਇਆ ਸੀ।' ਹੁਣ ਸਿਰਫ 15 ਲੋਕ ਹੀ ਜ਼ਿੰਦਾ ਬਚੇ ਹਨ। ਬੁਲੰਦਸ਼ਹਿਰ ਦੇ ਹੀ ਰਹਿਣ ਵਾਲੇ ਇਕ ਹੋਰ ਪੀ.ਏ.ਸੀ. ਜਵਾਨ ਕਮਲ ਸਿੰਘ ਦੀ ਕੁਝ ਮਹੀਨੇ ਪਹਿਲਾਂ ਅਗਸਤ 'ਚ ਮੌਤ ਹੋਈ ਹੈ। ਇਕ ਹਾਲੇ ਵੀ ਨੌਕਰੀ ਕਰ ਰਿਹਾ ਹੈ। ਕੋਰਟ ਦੇ ਆਦੇਸ਼ ਦਾ ਸਨਮਾਨ ਕਰਦੇ ਹੋਏ ਅਸੀਂ 22 ਨਵੰਬਰ ਨੂੰ ਤੀਸ ਹਜ਼ਾਰੀ ਕੋਰਟ 'ਚ ਸਰੈਂਡਰ ਕਰ ਸਕਦੇ ਹਾਂ।


author

Inder Prajapati

Content Editor

Related News