ਕੀ ਕੇਜਰੀਵਾਲ ਨੇ ਮੋਦੀ ਦਾ ਤੋੜ ਲੱਭ ਲਿਆ ਹੈ

Thursday, Mar 31, 2022 - 07:25 PM (IST)

ਕੀ ਕੇਜਰੀਵਾਲ ਨੇ ਮੋਦੀ ਦਾ ਤੋੜ ਲੱਭ ਲਿਆ ਹੈ

ਹੁਣ ਇਹ ਗੱਲ ਸ਼ੀਸ਼ੇ ਵਾਂਗ ਸਾਫ ਹੈ ਕਿ ਯੂ. ਪੀ. 'ਚ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਅਤੇ ਲਾਭਪਾਤਰੀਆਂ ਦੀ ਬਦੌਲਤ ਭਾਜਪਾ ਮੁੜ ਤੋਂ ਸੱਤਾ 'ਚ ਆਈ ਹੈ। ਵਿਰੋਧੀ ਧਿਰ ਦਾ ਨਾ ਤਾਂ ਮਹਿੰਗਾਈ ਦਾ ਨਾਅਰਾ ਚੱਲਿਆ ਅਤੇ ਨਾ ਹੀ ਬੇਰੁਜ਼ਗਾਰੀ ਦਾ ਪਰ ਭਾਜਪਾ ਦੀ ਜਿੱਤ ਤੋਂ ਬਾਅਦ ਇਹ ਗੱਲ ਵੀ ਸ਼ੀਸ਼ੇ ਵਾਂਗ ਸਾਫ਼ ਹੈ ਕਿ ਦੇਸ਼ 'ਚ ਮਹਿੰਗਾਈ ਅਤੇ ਬੇਰੁਜ਼ਗਾਰੀ ਸਭ ਤੋਂ ਵੱਡੇ ਮੁੱਦੇ ਹਨ ਪਰ ਸਵਾਲ ਉੱਠਦਾ ਹੈ ਕਿ ਕੀ ਵਿਰੋਧੀ ਧਿਰ ਇਸ ਨੂੰ ਸਮਝ ਰਹੀ ਹੈ? ਮਮਤਾ ਬੈਨਰਜੀ ਇਕ ਵਾਰ ਫਿਰ ਵਿਰੋਧੀ ਧਿਰ ਨੂੰ ਇਕ ਮੰਚ 'ਤੇ ਆਉਣ ਦਾ ਸੱਦਾ ਦੇ ਰਹੀ ਹੈ ਪਰ ਮੁੱਦਾ ਕੇਂਦਰੀ ਜਾਂਚ ਏਜੰਸੀਆਂ ਦੀ ਧੌਂਸ ਪੱਟੀ ਦਾ ਹੈ। ਸ਼ਰਦ ਪਵਾਰ ਤੋਂ ਲੈ ਕੇ ਠਾਕਰੇ ਵੀ ਅਜਿਹਾ ਹੀ ਰਾਗ ਅਲਾਪ ਰਹੇ ਹਨ ਪਰ ਕੀ ਇਸ ਮਾਮਲੇ ਨੂੰ ਲੈ ਕੇ ਮੋਦੀ ਸਰਕਾਰ ਵਿਰੁੱਧ ਮੋਰਚਾਬੰਦੀ ਕੀਤੀ ਜਾਣੀ ਚਾਹੀਦੀ ਹੈ ਜਾਂ ਫਿਰ ਲੰਬੀ ਲਕੀਰ ਖਿੱਚਣ ਦੀ ਲੋੜ ਹੈ?

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਔਰਤਾਂ ਬਣੀਆਂ 2 ਕਰੋੜ ਘਰਾਂ ਦੀਆਂ ਮਾਲਕਣ : PM ਮੋਦੀ

ਲੰਬੀ ਲਕੀਰ ਖਿੱਚਣੀ ਹੈ, ਇਸ ਗੱਲ ਨੂੰ ਕੇਜਰੀਵਾਲ ਨਾ ਸਿਰਫ਼ ਸਮਝ ਗਏ ਹਨ ਸਗੋਂ ਇਸ 'ਤੇ ਅਮਲ ਵੀ ਕਰਨ ਲੱਗੇ ਹਨ। ਉਹ ਆਪਣਾ ਨਵਾਂ ਵੋਟ ਬੈਂਕ ਤਿਆਰ ਕਰਨ 'ਚ ਲੱਗੇ ਹਨ। ਇਹ ਵੋਟ ਬੈਂਕ ਹੈ ਨੌਜਵਾਨਾਂ ਦਾ, ਗਰੀਬਾਂ ਦਾ। ਦਿੱਲੀ 'ਚ ਸਟਾਰਟਅਪ ਤੇ ਪੰਜਾਬ 'ਚ ਗ਼ਰੀਬਾਂ ਨੂੰ ਘਰ-ਘਰ ਰਾਸ਼ਨ। ਕੇਜਰੀਵਾਲ 'ਦਿੱਲੀ ਮਾਡਲ' ਅਤੇ 'ਪੰਜਾਬ ਮਾਡਲ' ਨੂੰ ਦੇਸ਼ ਭਰ 'ਚ ਪ੍ਰਚਾਰਿਤ-ਪ੍ਰਸਾਰਿਤ ਕਰਨ 'ਚ ਲੱਗੇ ਹਨ। ਸਵਾਲ ਉੱਠਦਾ ਹੈ ਕਿ ਕੀ ਅਰਵਿੰਦ ਕੇਜਰੀਵਾਲ ਨੇ ਨਰਿੰਦਰ ਮੋਦੀ ਦਾ ਤੋੜ ਲੱਭ ਲਿਆ ਹੈ? ਕੀ ਕੇਜਰੀਵਾਲ ਦਿੱਲੀ ਅਤੇ ਪੰਜਾਬ ਮਾਡਲ ਨੂੰ ਗੁਜਰਾਤ ਮਾਡਲ ਦੀ ਤਰਜ਼ 'ਤੇ ਅਖਿਲ ਭਾਰਤੀ ਪੱਧਰ 'ਤੇ ਵੇਚਣ ਨਿਕਲ ਪਏ ਹਨ? ਹਾਲ ਹੀ 'ਚ ਪ੍ਰਸ਼ਾਂਤ ਕਿਸ਼ੋਰ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਕੇਜਰੀਵਾਲ ਨੇ ਆਊਟ ਆਫ਼ ਬਾਕਸ ਆਈਡੀਆ ਲੱਭ ਲਿਆ ਹੈ।

ਇਹ ਵੀ ਪੜ੍ਹੋ : ਨੌਕਰੀ ਲੱਭਣ ਦੇ ਚਾਹਵਾਨ ਬਜ਼ੁਰਗਾਂ ਲਈ ਸਰਕਾਰ ਸ਼ੁਰੂ ਕਰੇਗੀ ਆਨਲਾਈਨ ਜੌਬ ਪੋਰਟਲ

ਕੇਜਰੀਵਾਲ ਸਮਝ ਗਏ ਹਨ ਕਿ ਇਸ ਸਮੇਂ ਮੋਦੀ ਸਰਕਾਰ ਅਜਿਹਾ ਨੈਰੇਟਿਵ ਬਣਾਉਣ 'ਚ ਲੱਗੀ ਹੈ, ਜਿਸ ਦੇ ਤਹਿਤ ਮਮਤਾ, ਸ਼ਰਦ ਪਵਾਰ, ਸੋਨੀਆ-ਰਾਹੁਲ ਗਾਂਧੀ, ਕੇ. ਸੀ. ਆਰ., ਊਧਵ ਠਾਕਰੇ ਨੂੰ ਭ੍ਰਿਸ਼ਟ ਐਲਾਨਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਰਾਸ਼ਟਰਵਾਦ, ਇਮਾਨਦਾਰੀ, ਸਮਾਵੇਸ਼ੀ ਵਿਕਾਸ ਅਤੇ ਚੋਰੀ-ਚੱਕਾਰੀ ਦੇ ਵਿਰੁੱਧ ਜ਼ੀਰੋ ਟਾਲਰੈਂਸ ਦੀ ਗੱਲ ਕਰਦੀ ਹੈ। ਇਸ ਵਿਚ ਹਿੰਦੂਤਵ ਦਾ ਵੱਖਰਾ ਤੜਕਾ ਲਾਇਆ ਜਾਂਦਾ ਹੈ। ਕੇਜਰੀਵਾਲ ਵੀ ਕੱਟੜ ਰਾਸ਼ਟਰਵਾਦ, ਇਮਾਨਦਾਰੀ ਅਤੇ ਇਨਸਾਨੀਅਤ ਦੀ ਗੱਲ ਕਰ ਰਹੇ ਹਨ। ਹਿੰਦੂਤਵ ਦੀ ਥਾਂ ਇਨਸਾਨੀਅਤ ਦੀ ਗੱਲ ਹੋ ਰਹੀ ਹੈ ਕਿਉਂਕਿ ਕੇਜਰੀਵਾਲ ਸਮਝ ਰਹੇ ਹਨ ਕਿ ਆਉਣ ਵਾਲੇ ਕੁਝ ਸਾਲਾਂ 'ਚ ਹਿੰਦੂਤਵ 'ਤੇ ਇਨਸਾਨੀਅਤ ਦੀ ਜਿੱਤ ਹੋ ਸਕਦੀ ਹੈ।

ਇਹ ਵੀ ਪੜ੍ਹੋ : ਹਰਸਿਮਰਤ ਬਾਦਲ ਨੇ ਸੰਸਦ 'ਚ ਚੁੱਕਿਆ ਬਠਿੰਡਾ ਹਵਾਈ ਅੱਡੇ ਦਾ ਮੁੱਦਾ

ਵੱਡਾ ਸਵਾਲ ਉੱਠਦਾ ਹੈ ਕਿ ਮਮਤਾ ਬੰਗਾਲ ਜਿੱਤਦੀ ਹੈ ਤਾਂ ਸਿੱਧੀ ਗੋਆ ਪਹੁੰਚ ਜਾਂਦੀ ਹੈ। ਉੱਥੇ ਕਾਂਗਰਸ ਵਿਰੁੱਧ ਚੋਣ ਲੜਦੀ ਹੈ, ਸੋਨੀਆ-ਰਾਹੁਲ ਉਸ ਦੇ ਨਿਸ਼ਾਨੇ 'ਤੇ ਰਹਿੰਦੇ ਹਨ, ਕਾਂਗਰਸ ਨੂੰ ਮਰੀ-ਪਿਟੀ ਪਾਰਟੀ ਦੱਸਦੀ ਹੈ। ਵਿਰੋਧੀ ਧਿਰਾਂ ਨਾਲ ਦਿੱਲੀ 'ਚ ਬੈਠਕ ਕਰਦੀ ਹੈ। ਉਸ 'ਚ ਖੁਦ ਨੂੰ ਵਿਰੋਧੀ ਧਿਰ ਦੀ ਧੁਰੀ ਸਾਬਤ ਕਰਨ ਦੀ ਕੋਸ਼ਿਸ਼ ਕਰਦੀ ਹੈ ਜਾਂ ਇੰਝ ਕਿਹਾ ਜਾਵੇ ਕਿ ਕਾਂਗਰਸ ਨੂੰ ਹਾਸ਼ੀਏ 'ਤੇ ਪਾ ਦਿੰਦੀ ਹੈ ਪਰ ਭਤੀਜੇ ਅਭਿਸ਼ੇਕ 'ਤੇ ਛਾਪੇ ਪੈਂਦੇ ਹਨ, 9 ਵਿਅਕਤੀਆਂ ਨੂੰ ਜ਼ਿੰਦਾ ਸਾੜਨ ਦੇ ਮਸਲੇ 'ਤੇ ਸੀ. ਬੀ. ਆਈ. ਜਾਂਚ ਦੀ ਗੱਲ ਹੁੰਦੀ ਹੈ ਤਾਂ ਮਮਤਾ ਨੂੰ ਕਾਂਗਰਸ ਯਾਦ ਆਉਣ ਲੱਗਦੀ ਹੈ। ਵਿਰੋਧੀ ਏਕਤਾ ਵਿਚ ਕਾਂਗਰਸ ਦੀ ਮੌਜੂਦਗੀ ਯਾਦ ਆਉਣ ਲੱਗਦੀ ਹੈ। ਇਹੀ ਹਾਲ ਸ਼ਰਦ ਪਵਾਰ ਦਾ ਹੈ। ਉਂਝ ਤਾਂ ਪਵਾਰ ਨੇ ਕਦੀ ਵੀ ਕਾਂਗਰਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਪਰ ਅਜਿਹਾ ਲੱਗਦਾ ਹੈ ਕਿ ਸਾਰੀ ਸਿਆਸਤ ਭਤੀਜੇ ਅਜੀਤ ਪਵਾਰ ਅਤੇ ਸਹਿਯੋਗੀ ਅਨਿਲ ਦੇਸ਼ਮੁਖ ਨੂੰ ਬਚਾਉਣ ਲਈ ਹੋ ਰਹੀ ਹੈ।

ਇਹ ਵੀ ਪੜ੍ਹੋ : ਪੰਚਾਇਤਾਂ ਨੂੰ ਦਿੱਤੀ ਗ੍ਰਾਂਟ ਦੇ 1-1 ਪੈਸੇ ਦਾ ਲਿਆ ਜਾਵੇਗਾ ਹਿਸਾਬ : ਧਾਲੀਵਾਲ

ਸੰਦੇਸ਼ ਅਜਿਹਾ ਜਾ ਰਿਹਾ ਹੈ ਕਿ ਜਦੋਂ-ਜਦੋਂ ਛਾਪੇ ਪੈਂਦੇ ਹਨ ਉਦੋਂ-ਉਦੋਂ ਮਮਤਾ ਨੂੰ ਵਿਰੋਧੀ ਏਕਤਾ ਦੀ ਗੱਲ ਯਾਦ ਆਉਂਦੀ ਹੈ। ਸੰਦੇਸ਼ ਅਜਿਹਾ ਜਾ ਰਿਹਾ ਹੈ ਕਿ ਤੇਲੰਗਾਨਾ 'ਚ ਮਜ਼ਬੂਤ ਹੁੰਦੀ ਭਾਜਪਾ ਤੋਂ ਡਰੇ ਕੇ. ਸੀ. ਆਰ. ਨੂੰ ਵਿਰੋਧੀ ਏਕਤਾ ਦੀ ਕਮੀ ਮਹਿਸੂਸ ਹੋਣ ਲੱਗੀ ਹੈ। ਸੰਦੇਸ਼ ਇਹ ਵੀ ਜਾ ਰਿਹਾ ਹੈ ਕਿ ਮਾਤੇਸ਼੍ਰੀ ਦੀ ਲਾਜ ਬਚਾਉਣ ਲਈ ਊਧਵ ਠਾਕਰੇ ਵੱਧ ਹੱਥ-ਪੈਰ ਮਾਰ ਰਹੇ ਹਨ। ਇਸ ਦਾ ਫਾਇਦਾ ਹੀ ਭਾਜਪਾ ਉਠਾ ਰਹੀ ਹੈ ਜਾਂ ਇੰਝ ਕਿਹਾ ਜਾਵੇ ਕਿ ਭਾਜਪਾ ਸੋਚੀ-ਸਮਝੀ ਰਣਨੀਤੀ ਦੇ ਤਹਿਤ ਇਨ੍ਹਾਂ ਸਾਰੇ ਨੇਤਾਵਾਂ ਨੂੰ ਜਾਂਚ ਏਜੰਸੀਆਂ ਦੇ ਰਾਹੀਂ ਸਤਾਉਣ 'ਚ ਲੱਗੀ ਹੈ ਤਾਂ ਕਿ ਅਸਲੀ ਮੁੱਦਿਆਂ ਤੋਂ ਜਨਤਾ ਦਾ ਧਿਆਨ ਭਟਕਾਇਆ ਜਾ ਸਕੇ ਅਤੇ ਲੱਗੇ ਹੱਥ ਇਸ ਨੂੰ ਭ੍ਰਿਸ਼ਟ ਐਲਾਨਣ ਦੀ ਕੋਸ਼ਿਸ਼ ਕੀਤੀ ਜਾਵੇ।

ਇਹ ਵੀ ਪੜ੍ਹੋ : ਨਹੀਂ ਰੁਕੀ ਨਾਜਾਇਜ਼ ਬੱਸਾਂ ਦੀ ਆਵਾਜਾਈ, 'ਰਾਡਾਰ' 'ਤੇ ਪੰਜਾਬ ਰੋਡਵੇਜ਼ ਦੇ ਡਿਪੂ ਦੀ ਢਿੱਲੀ ਕਾਰਜਪ੍ਰਣਾਲੀ

ਜੇਕਰ ਅਜਿਹਾ ਹੈ ਤਾਂ ਮਮਤਾ ਪਲੱਸ ਨੇਤਾ ਕੀ ਭਾਜਪਾ ਦੇ ਜਾਲ 'ਚ ਉਲਝ ਤਾਂ ਨਹੀਂ ਗਏ? ਹੁਣ ਅਨਿਲ ਦੇਸ਼ਮੁਖ ਨੇ 6 ਮਹੀਨੇ ਟਾਲ-ਮਟੋਲ ਕੀਤੀ ਤਾਂ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲ ਸਕੀ। ਇਸ ਦੀ ਬਜਾਏ ਅੱਗੇ ਵੱਧ ਕੇ ਜਾਂਚ 'ਚ ਸਹਿਯੋਗ ਦੀ ਗੱਲ ਕੀਤੀ ਜਾਂਦੀ ਤਾਂ ਜਨਤਾ ਤੱਕ ਗੱਲ ਪਹੁੰਚਦੀ ਕਿ ਦੇਖੋ ਸਾਡੇ ਨੇਤਾਵਾਂ ਕੋਲ ਲੁਕਾਉਣ ਲਈ ਕੁਝ ਨਹੀਂ ਹੈ ਤੇ ਉਸ ਨੂੰ ਝੂਠੇ ਮਾਮਲੇ 'ਚ ਫਸਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਮਮਤਾ ਨੂੰ ਵੀ ਕਹਿਣਾ ਚਾਹੀਦਾ ਸੀ ਕਿ ਮੋਦੀ ਸਰਕਾਰ ਬੰਗਾਲ ਦੀ ਜਨਤਾ ਦਾ ਵਿਕਾਸ ਨਹੀਂ ਚਾਹੁੰਦੀ, ਇਸ ਲਈ ਜਾਂਚ ਦੇ ਨਾਂ 'ਤੇ ਬੇਵਜ੍ਹਾ ਦੇ ਅੜਿੱਕੇ ਲਾਈ ਜਾ ਰਹੇ ਹਨ। ਇਸ ਦੇ ਨਾਲ-ਨਾਲ ਕਿਸੇ ਨਵੀਂ ਵਿਕਾਸ ਯੋਜਨਾ ਦਾ ਐਲਾਨ ਕਰ ਦੇਣਾ ਚਾਹੀਦਾ ਸੀ ਜਾਂ ਕਿਸੇ ਪੁਰਾਣੀ ਯੋਜਨਾ ਦਾ ਨਾਂ ਅਤੇ ਰੂਪ ਬਦਲ ਕੇ ਉਸ ਨੂੰ ਨਵੇਂ ਸਿਰੇ ਤੋਂ ਪੇਸ਼ ਕਰ ਦਿੱਤਾ ਜਾਣਾ ਚਾਹੀਦਾ ਸੀ।

ਇਹ ਵੀ ਪੜ੍ਹੋ : ਗੁਰਾਇਆ : ਬੈਂਕ ਦੇ ਅੰਦਰ ਹੀ ਸ਼ਾਤਿਰ ਠੱਗ ਟੇਲਰ ਮਾਸਟਰ ਨਾਲ ਮਾਰ ਗਏ 40 ਹਜ਼ਾਰ ਦੀ ਠੱਗੀ

ਇਹ ਕੰਮ ਕੇਜਰੀਵਾਲ ਕਰ ਰਹੇ ਹਨ। ਉਨ੍ਹਾਂ ਨੇ ਐੱਮ. ਸੀ. ਡੀ. ਚੋਣ ਨੂੰ ਲੈ ਕੇ ਭਾਜਪਾ 'ਤੇ ਗੰਭੀਰ ਦੋਸ਼ ਲਾਏ ਅਤੇ ਨਾਲ ਹੀ ਇਹ ਵੀ ਐਲਾਨ ਕਰ ਦਿੱਤਾ ਕਿ ਪੰਜਾਬ 'ਚ ਗ਼ਰੀਬ ਲੋਕਾਂ ਨੂੰ ਘਰ-ਘਰ ਰਾਸ਼ਨ ਪਹੁੰਚਾਇਆ ਜਾਵੇਗਾ। ਭੋਜਨ ਦੇ ਅਧਿਕਾਰ ਤਹਿਤ ਅਜਿਹੇ ਇਕ ਕਰੋੜ ਤੋਂ ਵੱਧ ਲੋਕਾਂ ਦੇ ਘਰ ਤੱਕ ਰਾਸ਼ਨ ਪਹੁੰਚਾਉਣ ਦੀ ਵਿਵਸਥਾ ਕੀਤੀ ਜਾਵੇਗੀ। ਪਹਿਲਾਂ ਫੋਨ ਜਾਵੇਗਾ, ਫਿਰ ਇਕ ਨਫੀਸ ਬੈਗ 'ਚ ਰਾਸ਼ਨ ਜਾਵੇਗਾ। ਜ਼ਾਹਿਰ ਹੈ ਕਿ ਬੈਗ 'ਤੇ ਅਰਵਿੰਦ ਕੇਜਰੀਵਾਲ ਦੀ ਤਸਵੀਰ ਹੋਵੇਗੀ, ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਹੋਣਗੇ। ਕੇਜਰੀਵਾਲ ਸਮਝ ਰਹੇ ਹਨ ਕਿ ਜੇਕਰ ਭਾਜਪਾ ਯੂ. ਪੀ. 'ਚ 5 ਕਿਲੋ ਅਨਾਜ ਮੁਫਤ ਦੇ ਕੇ ਚੋਣ ਜਿੱਤ ਸਕਦੀ ਹੈ ਤਾਂ ਆਮ ਆਦਮੀ ਪਾਰਟੀ ਘਰ-ਘਰ ਰਾਸ਼ਨ ਪਹੁੰਚਾ ਕੇ ਚੋਣ ਕਿਉਂ ਨਹੀਂ ਜਿੱਤ ਸਕਦੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕੇਂਦਰ ਦੀ ਮੁਫ਼ਤ ਰਾਸ਼ਨ ਯੋਜਨਾ ਅਗਲੇ 3 ਮਹੀਨੇ ਤੱਕ ਹੀ ਹੈ, ਵੱਧ ਤੋਂ ਵੱਧ 6 ਮਹੀਨੇ ਪਰ ਪੰਜਾਬ 'ਚ ਅਗਲੇ 5 ਸਾਲ ਘਰ-ਘਰ ਰਾਸ਼ਨ ਪਹੁੰਚਾਉਣਗੇ ਕੇਜਰੀਵਾਲ, ਉਸ ਤੋਂ ਵੱਧ ਦੇਸ਼ ਭਰ 'ਚ ਇਸ ਨੂੰ ਭੁਨਾਉਣਗੇ।

ਇਹ ਵੀ ਪੜ੍ਹੋ : ਮਾਨ ਸਰਕਾਰ ਦੀ ਵੱਡੀ ਪਹਿਲਕਦਮੀ ; 1 ਅਪ੍ਰੈਲ ਤੋਂ ਕਿਸਾਨਾਂ ਨੂੰ ਡਿਜੀਟਲ ਜੇ-ਫਾਰਮ ਕਰਵਾਏ ਜਾਣਗੇ ਮੁਹੱਈਆ

ਓਧਰ, ਦਿੱਲੀ 'ਚ ਕੇਜਰੀਵਾਲ ਨੌਜਵਾਨ ਵੋਟਰਾਂ ਦਾ ਨਵਾਂ ਵਰਗ ਬਣਾਉਣ 'ਚ ਲੱਗੇ ਹਨ। ਉਨ੍ਹਾਂ ਨੇ 11ਵੀਂ ਤੇ 12ਵੀਂ ਦੇ ਸਕੂਲੀ ਵਿਦਿਆਰਥੀਆਂ ਨੂੰ ਸਟਾਰਟਅਪ ਦੇ ਮੌਕੇ ਦੇਣ ਦਾ ਵਿਆਪਕ ਪ੍ਰੋਗਰਾਮ ਬਣਾਇਆ ਹੈ। ਅਜਿਹੇ 3 ਲੱਖ ਨੌਜਵਾਨਾਂ ਤੋਂ ਬਿਜ਼ਨੈੱਸ ਆਈਡੀਆ ਮੰਗੇ ਗਏ। 51,000 ਆਈਡੀਏ ਛਾਂਟੇ ਗਏ। ਅਜਿਹੇ ਲੜਕਿਆਂ ਨੂੰ ਖੁਦ ਦਾ ਰੋਜ਼ਗਾਰ ਲੱਭਣ ਦੇ ਮੌਕੇ ਦਿੱਤੇ ਜਾਣਗੇ। ਜ਼ਾਹਿਰ ਹੈ ਕਿ ਜਦੋਂ 2025 'ਚ ਅਗਲੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਤਾਂ ਇਹ ਵੋਟਰ ਪਹਿਲੀ ਵਾਰ ਵੋਟ ਪਾਉਣਗੇ। ਹੁਣ ਇਹ ਵੋਟਰ ਕਿਸ ਨੂੰ ਵੋਟ ਦੇਵੇਗਾ, ਇਹ ਸਮਝਾਉਣ ਦੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ : ਕੁਰਕੁਰੇ ਖਾਣ ਲਈ ਸ਼ਖ਼ਸ ਨੇ ਤੋੜੇ 3 ਦੁਕਾਨਾਂ ਦੇ ਤਾਲੇ, ਚੋਰੀ ਕੀਤੇ ਸਿਰਫ਼ 20 ਰੁਪਏ, ਜਾਣੋ ਪੂਰਾ ਮਾਮਲਾ

ਦਿੱਲੀ 'ਚ ਵੈਸ਼ਯ ਸਮਾਜ ਲਈ ਸਾਲਾਨਾ ਬਾਜ਼ਾਰ ਤਿਉਹਾਰ, ਕੱਪੜਿਆਂ ਦੇ ਬਾਜ਼ਾਰ ਦਾ ਹੱਬ ਬਣਾਉਣਾ, ਜਦਕਿ ਫੂਡ ਟਰੱਕ ਕਲਾਊਡ ਕਿਚਨ ਦੇ ਰਾਹੀਂ ਵਪਾਰੀਆਂ, ਟੂਰਿਸਟ ਖੇਤਰਾਂ ਦੇ ਲੋਕਾਂ ਅਤੇ ਰੈਸਟੋਰੈਂਟਾਂ ਦੇ ਮਾਲਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਇਸ ਦੇ 2 ਫਾਇਦੇ ਹਨ। ਇਕ ਵੈਸ਼ਯ ਸਮਾਜ ਭਾਜਪਾ ਦਾ ਰਵਾਇਤੀ ਵੋਟਰ ਰਿਹਾ ਹੈ, ਜੋ ਹੁਣ ਟੁੱਟ ਸਕਦਾ ਹੈ। ਦੂਜਾ ਚੋਣਾਂ ਦੇ ਸਮੇਂ ਚੰਦਾ ਵੀ ਵੱਧ ਮਿਲ ਸਕਦਾ ਹੈ। ਕੁਲ ਮਿਲਾ ਕੇ ਕੇਜਰੀਵਾਲ ਉੱਥੇ-ਉੱਥੇ ਸੱਟ ਮਾਰ ਰਹੇ ਹਨ ਜਿੱਥੇ-ਜਿੱਥੇ ਭਾਜਪਾ ਨੂੰ ਦੁੱਖ ਲੱਗੇ, ਉਸ ਨੂੰ ਸੱਟ ਦਾ ਅਹਿਸਾਸ ਹੋਵੇ। ਓਧਰ ਮਮਤਾ 'ਤੇ ਭਾਜਪਾ ਉੱਥੇ-ਉੱਥੇ ਸੱਟ ਮਾਰ ਰਹੀ ਹੈ, ਜਿੱਥੇ-ਜਿੱਥੇ ਮਮਤਾ ਨੂੰ ਦੁਖੇ ਵੀ ਤੇ ਚੁੱਭੇ ਵੀ। ਕੇਜਰੀਵਾਲ ਦੀ ਸੱਟ ਦਾ ਭਾਜਪਾ ਕੋਲ ਫਿਲਹਾਲ ਕੋਈ ਇਲਾਜ ਨਹੀਂ ਦਿਸ ਰਿਹਾ।

ਇਹ ਵੀ ਪੜ੍ਹੋ : ਨੇਪਾਲ ਦੇ ਪ੍ਰਧਾਨ ਮੰਤਰੀ ਕੱਲ੍ਹ ਤੋਂ ਭਾਰਤ ਦੇ 4 ਦਿਨਾ ਦੌਰੇ 'ਤੇ

ਮਮਤਾ ਚਾਹੇ ਤਾਂ ਸੱਟ ਦੀ ਦਰਦ ਭੁੱਲ ਕੇ ਉਲਟਾ ਭਾਜਪਾ ਦੇ ਵੋਟ ਬੈਂਕ 'ਤੇ ਕੇਜਰੀਵਾਲ ਵਾਂਗ ਸੰਨ੍ਹ ਲਾਉਣ ਦਾ ਕੰਮ ਕਰ ਸਕਦੀ ਹੈ ਪਰ ਫਿਲਹਾਲ ਉਹ ਜਾਂਚ ਏਜੰਸੀਆਂ ਤੋਂ ਮਿਲੇ ਦੁਖੜੇ ਸੁਣਾਉਣ, ਭੁਨਾਉਣ 'ਚ ਲੱਗੀ ਹੋਈ ਹੈ, ਜਿਸ ਵਿਚ ਜਨਤਾ ਦੇ ਦੁੱਖ ਸ਼ਾਮਿਲ ਨਹੀਂ ਹਨ। ਇਹ ਗੱਲ ਮਮਤਾ ਜਿੰਨੀ ਜਲਦੀ ਸਮਝ ਜਾਵੇ, ਓਨਾ ਚੰਗਾ।

-ਵਿਜੇ ਵਿਦ੍ਰੋਹੀ


author

Anuradha

Content Editor

Related News