ਹਰਿਆਣਾ ''ਚ ਸੜਕਾਂ ਹੋਣਗੀਆਂ ਅਪਗ੍ਰੇਡ, ਪਲਾਸਟਿਕ ਕੂੜੇ ਦਾ ਹੋਵੇਗਾ ਇਸਤੇਮਾਲ

9/1/2020 4:37:31 PM

ਹਰਿਆਣਾ— ਹਰਿਆਣਾ ਵਿਚ ਸੜਕ ਤੰਤਰ ਨੂੰ ਮਜ਼ਬੂਤ ਕਰਨ ਲਈ ਸੂਬਾ ਸਰਕਾਰ ਨੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ 688.94 ਕਿਲੋਮੀਟਰ ਲੰਬਾਈ ਦੀਆਂ 83 ਸੜਕਾਂ ਨੂੰ ਅਪਗ੍ਰੇਡ ਕਰਨ ਦਾ ਫ਼ੈਸਲਾ ਲਿਆ। ਸੜਕਾਂ ਨੂੰ ਅਪਗ੍ਰੇਡ ਕਰਨ ਲਈ ਲੱਗਭਗ 383.58 ਕਰੋੜ ਰੁਪਏ ਖਰਚ ਹੋਣਗੇ। ਇਸ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਸੜਕਾਂ ਦੀ ਮੁਰੰਮਤ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪ੍ਰਸ਼ਾਸਨਿਕ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਸੜਕਾਂ ਦੇ ਵਿਕਾਸ ਲਈ 383.58 ਕਰੋੜ ਰੁਪਏ ਖਰਚੇ ਜਾਣਗੇ। ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਸੜਕਾਂ ਦੀ ਮੁਰੰਮਤ, ਚੌੜਾਕਰਨ, ਮਜ਼ਬੂਤੀ ਲਈ ਪਲਾਸਟਿਕ ਕੂੜੇ ਦਾ ਵੀ ਇਸਤੇਮਾਲ ਕੀਤਾ ਜਾਵੇਗਾ, ਜਿਸ ਨਾਲ ਇਨ੍ਹਾਂ ਦੀ ਗੁਣਵੱਤਾ ਵਿਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਸੜਕਾਂ ਵੱਧ ਸਮੇਂ ਲਈ ਟਿਕਾਊ ਹੋਣਗੀਆਂ। ਜਨਤਾ ਇਨ੍ਹਾਂ ਸੜਕਾਂ ਦੀਆਂ ਸਹੂਲਤਾਵਾਂ ਦਾ ਵੱਧ ਸਮੇਂ ਤੱਕ ਫਾਇਦਾ ਚੁੱਕ ਸਕਦੀ ਹੈ।

ਬੁਲਾਰੇ ਨੇ ਅਪਗ੍ਰੇਡ ਕੀਤੀਆਂ ਜਾਣ ਵਾਲੀਆਂ ਸੜਕਾਂ ਬਾਰੇ ਵੇਰਵਾ ਸਾਂਝਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਚਰਖੀ ਦਾਦਰੀ ਜ਼ਿਲ੍ਹੇ 'ਚ 11 ਸੜਕਾਂ, ਜਿਸ ਦੀ ਕੁੱਲ ਲੰਬਾਈ 108.69 ਕਿਲੋਮੀਟਰ ਹੈ। ਇਸ ਤਰ੍ਹਾਂ ਹੀ ਝੱਜਰ ਵਿਚ 14, ਕਰਨਾਲ 'ਚ 6, ਮੇਵਾਤ 'ਚ 11, ਰੋਹਤਕ 'ਚ 15, ਸਿਰਸਾ 'ਚ 11 ਅਤੇ ਯਮੁਨਾਨਗਰ ਵਿਚ 6 ਸੜਕਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਸੜਕਾਂ ਦੇ ਅਪਗ੍ਰੇਡੇਸ਼ਨ ਦਾ ਖਰਚ ਕੇਂਦਰ ਅਤੇ ਸੂਬਾ ਸਰਕਾਰ 60:40 ਦੇ ਅਨੁਪਾਤ 'ਚ ਕਰਨਗੇ। ਸੂਬਾ ਸਰਕਾਰ 5 ਸਾਲ ਤੱਕ ਇਨ੍ਹਾਂ ਸੜਕਾਂ ਦਾ ਰੱਖ-ਰਖਾਅ ਦਾ ਖਰਚ ਵੀ ਕਰੇਗੀ।


Tanu

Content Editor Tanu