ਹਰਿਆਣਾ ’ਚ ਤਾਲਾਬੰਦੀ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਲਿਆ ਇਹ ਫ਼ੈਸਲਾ

04/15/2021 3:06:15 PM

ਹਰਿਆਣਾ— ਪ੍ਰਦੇਸ਼ ਵਿਚ ਵੱਧਦੇ ਕੋਰੋਨਾ ਕੇਸਾਂ ਨੂੰ ਵੇਖਦਿਆਂ ਹਰਿਆਣਾ ਸਰਕਾਰ ਚੌਕਸ ਹੋ ਗਈ ਹੈ। ਹਰਿਆਣਾ ਸਰਕਾਰ ਇਸ ਮਹਾਮਾਰੀ ਦੀ ਰੋਕਥਾਮ ਨੂੰ ਲੈ ਕੇ ਕਈ ਕਦਮ ਚੁੱਕਣ ਦੇ ਨਾਲ ਹੀ ਤਾਲਾਬੰਦੀ ਨਾ ਲਾਉਣ ਦਾ ਫ਼ੈਸਲਾ ਵੀ ਕੀਤਾ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਪ੍ਰਧਾਨਗੀ ’ਚ ਅੱਜ ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰ, ਐੱਸ. ਪੀ. ਅਤੇ ਸਿਵਲ ਸਰਜਨ ਨਾਲ ਸੂਬੇ ਦੀ ਕੋਰੋਨਾ ਸਥਿਤੀ ਨੂੰ ਲੈ ਕੇ ਸਮੀਖਿਆ ਬੈਠਕ ’ਚ ਕਿਹਾ ਕਿ ਪ੍ਰਦੇਸ਼ ’ਚ ਆਕਸੀਜਨ ਅਤੇ ਵੈਂਟੀਲੇਟਰ ਦੀ ਕੋਈ ਕਮੀ ਨਹੀਂ ਹੈ। ਇਸ ਤੋਂ ਇਲਾਵਾ ਬੈੱਡ ਵੀ ਉੱਚਿਤ ਮਾਤਰਾ ਵਿਚ ਉਪਲੱਬਧ ਹਨ। ਉਨ੍ਹਾਂ ਨੇ ਪ੍ਰਦੇਸ਼ ਵਿਚ ਕੋਰੋਨਾ ਜਾਂਚ ਵਧਾਉਣ ਅਤੇ ਮਹਾਮਾਰੀ ਦੀ ਰੋਕਥਾਮ ਲਈ ਸਾਰੇ ਵਿਭਾਗਾਂ ਅਤੇ ਪ੍ਰਦੇਸ਼ ਦੇ ਲੋਕਾਂ ਨੂੰ ਐਡਵਾਇਜ਼ਰੀ ਜਾਰੀ ਕਰਨ ਦੇ ਵੀ ਨਿਰਦੇਸ਼ ਦਿੱਤੇ।

ਇਸ ਬੈਠਕ ਵਿਚ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਸਿਹਤ ਮੰਤਰੀ ਅਨਿਲ ਵਿਡ ਵੀ ਮੌਜੂਦ ਸਨ। ਬੈਠਕ ਵਿਚ ਪ੍ਰਦੇਸ਼ ’ਚ ਵਿਆਹ ਸਮਾਰੋਹ ਰਾਤ ਦੀ ਬਜਾਏ ਦਿਨ ਵਿਚ ਕਰਨ, ਅਜਿਹੇ ਸਮਾਰੋਹਾਂ ’ਚ ਆਊਟਡੋਰ ’ਚ 200 ਅਤੇ ਇੰਡੋਰ ’ਚ 50 ਲੋਕਾਂ ਦੀ ਆਗਿਆ ਹੋਵੇਗੀ। ਇਸ ਤੋਂ ਇਲਾਵਾ ਨਵਰਾਤਿਆਂ ਦੌਰਾਨ ਕੀਤੇ ਜਾਣ ਵਾਲੇ ਪ੍ਰੋਗਰਾਮ ਵੀ ਦਿਨ ’ਚ ਕਰਨ, ਅੰਤਿਮ ਸੰਸਕਾਰ ’ਚ 20 ਤੋਂ ਵਧੇਰੇ ਲੋਕਾਂ ਦੇ ਸ਼ਾਮਲ ਨਾ ਹੋਣ ਅਤੇ ਸੂਬੇ ਵਿਚ ਤਾਲਾਬੰਦੀ ਨਾ ਲਾਉਣ ਵਰਗੇ ਫ਼ੈਸਲੇ ਲਏ ਗਏ। ਮੁੱਖ ਮੰਤਰੀ ਨੇ ਕੋਰੋਨਾ ਦੇ ਤੇਜ਼ੀ ਨਾਲ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਕਿਸਾਨ ਨੂੰ ਅੰਦੋਲਨ ਖਤਮ ਕਰਨ ਦੀ ਅਪੀਲ ਕੀਤੀ ਹੈ। 


Tanu

Content Editor

Related News