ਹਰਿਆਣਾ ''ਚ ਨਵੇਂ ਚੁਣੇ ਵਿਧਾਇਕਾਂ ''ਚੋਂ 93 ਫੀਸਦੀ ਹਨ ਕਰੋੜਪਤੀ

Friday, Oct 25, 2019 - 03:40 PM (IST)

ਨਵੀਂ ਦਿੱਲੀ/ਹਰਿਆਣਾ— ਚੋਣ ਨਿਗਰਾਨੀ ਸੰਸਥਾ 'ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼' (ਏ.ਡੀ.ਆਰ.) ਦੇ ਇਕ ਵਿਸ਼ਲੇਸ਼ਣ 'ਚ ਕਿਹਾ ਗਿਆ ਹੈ ਕਿ ਹਰਿਆਣਾ ਦੇ ਨਵੇਂ ਚੁਣੇ 90 ਵਿਧਾਇਕਾਂ 'ਚੋਂ 84 ਵਿਧਾਇਕ ਕਰੋੜਪਤੀ ਹਨ। ਏ.ਡੀ.ਆਰ. ਰਿਪੋਰਟ ਅਨੁਸਾਰ, ਸਾਬਕਾ ਵਿਧਾਨ ਸਭਾ 'ਚ 90 'ਚੋਂ 75 ਵਿਧਾਇਕਾਂ ਦੀ ਜਾਇਦਾਦ ਇਕ ਕਰੋੜ ਤੋਂ ਵਧ ਸੀ। ਇਸ ਦਾ ਅਰਥ ਹੈ ਕਰੋੜਪਤੀ ਵਿਧਾਇਕਾਂ ਦੀ ਗਿਣਤੀ 'ਚ 10 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਅਨੁਸਾਰ ਹਰਿਆਣਾ 'ਚ ਪ੍ਰਤੀ ਮੌਜੂਦਾ ਵਿਧਾਇਕਾਂ ਦੀ ਜਾਇਦਾਦ ਔਸਤ 18.29 ਕਰੋੜ ਰੁਪਏ ਹੈ, ਜਦੋਂ ਕਿ 2014 'ਚ ਇਹ 12.97 ਕਰੋੜ ਰੁਪਏ ਸੀ।

ਏ.ਡੀ.ਆਰ. ਦੇ ਵਿਸ਼ਲੇਸ਼ਣ ਅਨੁਸਾਰ ਭਾਜਪਾ ਦੇ 40 'ਚੋਂ 37 ਵਿਧਾਇਕ ਅਤੇ ਕਾਂਗਰਸ ਦੇ 31 'ਚੋਂ 29 ਵਿਧਾਇਕ ਕਰੋੜਪਤੀ ਹਨ। ਦੁਸ਼ਯੰਤ ਚੌਟਾਲਾ ਵੀ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦੇ 10 ਵਿਧਾਇਕ ਸਭ ਤੋਂ ਅਮੀਰ ਹੈ, ਜਿਨ੍ਹਾਂ ਦੀ ਔਸਤ ਜਾਇਦਾਦ 25.26 ਕਰੋੜ ਰੁਪਏ ਹੈ। ਰਿਪੋਰਟ ਅਨੁਸਾਰ 57 ਵਿਧਾਇਕਾਂ ਦੀ ਉਮਰ 41 ਤੋਂ 50 ਸਾਲ ਦਰਮਿਆਨ ਹੈ, 62 ਵਿਧਾਇਕਾਂ ਕੋਲ ਗਰੈਜੂਏਸ਼ਨ ਜਾਂ ਉਸ ਤੋਂ ਉੱਪਰ ਦੀ ਡਿਗਰੀ ਹੈ। ਰਿਪੋਰਟ ਅਨੁਸਾਰ, 90 ਵਿਧਾਇਕਾਂ 'ਚੋਂ 12 'ਤੇ ਅਪਰਾਧਕ ਮਾਮਲੇ ਚੱਲ ਰਹੇ ਹਨ, ਜਦੋਂ ਕਿ ਸਾਬਕਾ ਵਿਧਾਨ ਸਭਾ 'ਚ ਅਜਿਹੇ ਵਿਧਾਇਕਾਂ ਦੀ ਗਿਣਤੀ 9 ਹੈ। ਇਸ ਦੇ ਅਨੁਸਾਰ ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਵਿਧਾਇਕਾਂ 'ਚੋਂ 4 ਕਾਂਗਰਸ, 2 ਭਾਜਪਾ ਤੋਂ ਅਤੇ ਇਕ ਜੇ.ਜੇ.ਪੀ. ਤੋਂ ਹਨ।


DIsha

Content Editor

Related News