ਵੈਲੇਨਟਾਈਨ ਡੇਅ ''ਤੇ ਹੋਇਆ ਵਿਆਹ, ਦੂਜੇ ਹੀ ਦਿਨ ਲਾੜੀ ਨੇ ਦਿੱਤਾ ਬੱਚੀ ਨੂੰ ਜਨਮ

Tuesday, Feb 18, 2020 - 10:11 AM (IST)

ਵੈਲੇਨਟਾਈਨ ਡੇਅ ''ਤੇ ਹੋਇਆ ਵਿਆਹ, ਦੂਜੇ ਹੀ ਦਿਨ ਲਾੜੀ ਨੇ ਦਿੱਤਾ ਬੱਚੀ ਨੂੰ ਜਨਮ

ਅੰਬਾਲਾ— ਹਰਿਆਣਾ ਦੇ ਅੰਬਾਲਾ ਸ਼ਹਿਰ 'ਚ ਮਨਮੋਹਨ ਨਗਰ ਦੀ 20 ਸਾਲਾ ਕੁੜੀ ਦਾ 14 ਫਰਵਰੀ ਯਾਨੀ ਵੈਲੇਨਟਾਈਨ ਡੇਅ ਦੇ ਦਿਨ ਛੋਟੀ ਘੇਲ ਦੇ ਰਹਿਣ ਵਾਲੇ ਨੌਜਵਾਨ ਨਾਲ ਵਿਆਹ ਹੋਇਆ ਸੀ। ਲਾੜੇ ਪਰਿਵਾਰ ਵਾਲੇ ਉਦੋਂ ਹੈਰਾਨ ਰਹਿ ਗਏ, ਜਦੋਂ ਵਿਆਹ ਦੇ 2 ਦਿਨਾਂ ਬਾਅਦ ਹੀ ਲਾੜੀ ਨੇ ਬੱਚੀ ਨੂੰ ਜਨਮ ਦੇ ਦਿੱਤਾ। ਹਸਪਤਾਲ 'ਚ ਬੱਚੀ ਦੇ ਜਨਮ ਤੋਂ ਬਾਅਦ ਸਹੁਰੇ ਪਰਿਵਾਰ ਵਾਲਿਆਂ ਨੇ ਲਾੜੀ ਅਤੇ ਬੱਚੀ ਨੂੰ ਅਪਣਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਲਾੜੀ ਦੇ 9 ਮਹੀਨੇ ਦੀ ਗਰਭਵਤੀ ਹੋਣ ਦੇ ਬਾਵਜੂਦ ਵਿਆਹ 'ਚ ਇਹ ਰਾਜ ਲੁਕਿਆ ਰਿਹਾ।

ਹਾਲੇ ਬਿਆਨ ਨਹੀਂ ਹੋ ਸਕੇ ਦਰਜ
ਦੂਜੇ ਪਾਸੇ ਲਾੜੀ ਦੀ ਦਾਦੀ ਅਤੇ ਭੈਣ ਨੇ ਇਸ ਬਾਰੇ ਕੋਈ ਜਾਣਕਾਰੀ ਹੋਣ ਤੋਂ ਹੀ ਇਨਕਾਰ ਕੀਤਾ ਹੈ। ਹਾਲਾਂਕਿ ਵੱਡੀ ਭੈਣ ਨੇ ਇੰਨਾ ਜ਼ਰੂਰ ਕਿਹਾ ਕਿ ਬੱਚੀ ਦੇ ਜਨਮ ਤੋਂ ਬਾਅਦ ਭੈਣ ਨਾਲ ਉਸ ਦੀ ਗੱਲ ਹੋਈ ਹੈ। ਉਸ ਨੇ ਇਸ ਲਈ ਗੁਆਂਢ ਦੇ ਰਹਿਣ ਵਾਲੇ ਵਿਆਹੇ ਵਿਅਕਤੀ ਨੂੰ ਜ਼ਿੰਮੇਵਾਰ ਦੱਸਿਆ ਹੈ। ਮਹਿਲਾ ਪੁਲਸ ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਹਸਪਤਾਲ ਪਹੁੰਚੀ ਪਰ ਨਵਵਿਆਹੁਤਾ ਦੇ ਅਨਫਿਟ ਹੋਣ ਨਾਲ ਬਿਆਨ ਨਹੀਂ ਹੋ ਸਕੇ। ਮਹਿਲਾ ਥਾਣੇ ਦੀ ਐੱਸ.ਐੱਚ.ਓ. ਸੁਨੀਤਾ ਢਾਕਾ ਨੇ ਕਿਹਾ ਕਿ ਹਾਲੇ ਵਿਆਹੁਤਾ ਦੇ ਬਿਆਨ ਦਰਜ ਨਹੀਂ ਹੋ ਸਕੇ ਹਨ। ਉਹ ਬਿਆਨ ਦੇਣ ਦੇ ਕਾਬਲ ਨਹੀਂ ਹੈ। ਉਸ ਦੇ ਬਿਆਨਾਂ ਦੇ ਆਧਾ 'ਤੇ ਹੀ ਕੋਈ ਕਾਰਵਾਈ ਕੀਤੀ ਜਾਵੇਗੀ।

ਵਿਚੋਲਣ ਨੇ ਕਿਹਾ ਉਨ੍ਹਾਂ ਨਾਲ ਧੋਖਾ ਹੋਇਆ ਹੈ
ਵਿਚੋਲਗੀ ਕਰਨ ਵਾਲੀ ਔਰਤ ਨੇ ਦੱਸਿਆ ਕਿ ਰਿਸ਼ਤੇ ਦੇ ਬਾਅਦ ਤੋਂ ਮੁੰਡਾ-ਕੁੜੀ ਆਪਸ 'ਚ ਨਹੀਂ ਮਿਲੇ। ਉਹ ਖੁਦ ਹੈਰਾਨ ਹੈ ਕਿ ਅਜਿਹਾ ਕਿਵੇਂ ਹੋ ਗਿਆ, ਜਦੋਂਕਿ ਕੁੜੀ ਦੇ ਘਰ 'ਚ ਉਸ ਦੀ ਮਾਂ, ਵੱਡੀ ਭੈਣ, ਛੋਟੀ ਭੈਣ ਅਤੇ ਇਕ ਭਰਾ ਹੈ। ਅਜਿਹਾ ਕਿਵੇਂ ਹੋ ਸਕਦਾ ਹੈ ਕਿ ਕਿਸੇ ਨੂੰ ਵੀ ਉਸ ਦਾ ਗਰਭ ਨਜ਼ਰ ਨਾ ਆਇਆ ਹੋਵੇ। ਉਨ੍ਹਾਂ ਨਾਲ ਧੋਖਾ ਹੋਇਆ ਹੈ। ਉੱਥੇ ਹੀ ਲਾੜੇ ਦੇ ਪਰਿਵਾਰ ਤੋਂ ਹਸਪਤਾਲ 'ਚ ਕੋਈ ਨਜ਼ਰ ਨਹੀਂ ਆਇਆ। ਨਵਵਿਆਹੁਤਾ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਹਸਪਤਾਲ 'ਚ ਕੁੜੀ ਦੀ ਦਾਦੀ ਅਤੇ ਭੈਣ ਨੂੰ ਬਹੁਤ ਬੁਰਾ-ਭਲਾ ਕਿਹਾ।


author

DIsha

Content Editor

Related News