ਦਿੱਲੀ-NCR ''ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਹਰਿਆਣਾ ਸਰਕਾਰ ਨੇ ਚੁੱਕਿਆ ਵੱਡਾ ਕਦਮ
Wednesday, Jan 17, 2024 - 06:36 PM (IST)
ਹਰਿਆਣਾ (ਏਜੰਸੀ)- ਦਿੱਲੀ-ਐੱਨ.ਸੀ.ਆਰ. ਖੇਤਰ 'ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦੀ ਦਿਸ਼ਾ 'ਚ ਇਕ ਵੱਡਾ ਕਦਮ ਚੁੱਕਦੇ ਹੋਏ ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਬੁੱਧਵਾਰ ਨੂੰ ਆਪਣੇ ਬੱਸ ਬੇੜੇ ਨੂੰ ਇਲੈਕਟ੍ਰਿਕ, ਸੀ.ਐੱਨ.ਜੀ. ਅਤੇ ਬੀਐੱਸ.-VI ਡੀਜ਼ਲ ਵਾਹਨ ਵਰਗੇ ਸਵੱਛ ਈਂਧਣ ਵਿਕਲਪਾਂ 'ਚ ਬਦਲਣ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਰਾਜ ਦੀ ਕਾਰਜ ਯੋਜਨਾ ਦਾ ਐਲਾਨ ਕੀਤਾ। ਕੌਸ਼ਲ ਨੇ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) 'ਚ ਹਵਾ ਗੁਣਵੱਤਾ ਪ੍ਰਬੰਧਨ 'ਤੇ ਕੇਂਦਰੀ ਕੈਬਨਿਟ ਸਕੱਤਰ ਵਲੋਂ ਬੁਲਾਈ ਗਈ ਇਕ ਵਰਚੁਅਲ ਮੀਟਿੰਗ 'ਚ ਹਿੱਸਾ ਲੈਂਦੇ ਹੋਏ ਇਹ ਜਾਣਕਾਰੀ ਸਾਂਝੀ ਕੀਤੀ। ਇੱਥੇ ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ 2024-25 ਦੀ ਯੋਜਨਾ 'ਚ ਬੀ.ਐੱਸ.-III ਅਤੇ ਬੀ.ਐੱਸ.-IV ਡੀਜ਼ਲ ਬੱਸਾਂ ਨੂੰ ਬਦਲਣ ਲਈ ਸਖ਼ਤ ਸਮੇਂ ਹੱਦ ਅਤੇ ਐਕਸ਼ਨ ਆਈਟਮਾਂ ਸ਼ਾਮਲ ਹਨ। ਕੌਸ਼ਲ ਨੇ ਕਿਹਾ ਕਿ ਰਾਜ ਟਰਾਂਸਪੋਰਟ ਨੇ ਰਾਜ ਦੇ 9 ਨਗਰ ਨਿਗਮ ਸ਼ਹਿਰਾਂ 'ਚ ਸੰਚਾਲਣ ਲਈ ਕੁੱਲ ਲਾਗਤ ਦੇ ਕਨਟਰੈਕਟ ਮਾਡਲ ਦੇ ਅਧੀਨ 375 ਈ-ਬੱਸਾਂ ਦੀ ਖਰੀਦ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਅਤੇ ਸਾਰੀਆਂ 375 ਈ-ਬੱਸਾਂ ਜੂਨ ਤੱਕ ਸ਼ਾਮਲ ਹੋ ਜਾਣਗੀਆਂ।
ਇਹ ਵੀ ਪੜ੍ਹੋ : ਹਰਿਆਣਾ ਦੇ ਸਾਬਕਾ CM ਭੁਪਿੰਦਰ ਹੁੱਡਾ ਤੋਂ ਈ.ਡੀ. ਨੇ ਕੀਤੀ ਪੁੱਛ-ਗਿੱਛ
ਉਨ੍ਹਾਂ ਕਿਹਾ ਕਿ 200 ਈ-ਬੱਸਾਂ ਦੀ ਖਰੀਦ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲਾ ਦੇ ਮਾਧਿਅਮ ਨਾਲ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ 100 ਈ-ਬੱਸਾਂ ਨਾਲ ਗੁਰੂਗ੍ਰਾਮ ਅਤੇ ਫਰੀਦਾਬਾਦ 'ਚ ਸ਼ਾਮਲ ਕੀਤਾ ਜਾਵੇਗਾ। ਦਸੰਬਰ ਤੱਕ ਸਾਰੀਆਂ 200 ਈ-ਬੱਸਾਂ ਨੂੰ ਸ਼ਾਮਲ ਕਰਨ ਦਾ ਕੰਮ ਪੂਰਾ ਹੋਣ ਦੀ ਉਮੀਦ ਹੈ। ਟਰਾਂਸਪੋਰਟ ਵਿਭਾਗ ਨਵੀਨਤਮ ਬੀ.ਐੱਸ.-IV ਨਿਕਾਸੀ ਮਾਪਦੰਡਾਂ ਨੂੰ ਪੂਰਾ ਕਰਨ ਵਾਲੀਆਂ 500 ਨਵੀਆਂ ਮਾਨਕ ਬੀ.ਐੱਸ.-IV ਡੀਜ਼ਲ ਬੱਸਾਂ ਅਤੇ 150 HVAC BS-VI ਡੀਜ਼ਲ ਬੱਸਾਂ ਜੋੜੇਗਾ। ਮੁੱਖ ਸਕੱਤਰ ਨੇ ਕਿਹਾ ਕਿ ਇਹ ਸਾਰੀਆਂ ਬੱਸਾਂ ਨਵੰਬਰ 2024 ਤੱਕ ਬੇੜੇ 'ਚ ਸ਼ਾਮਲ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹਰਿਆਣਾ ਦੇ ਸਾਰੇ ਡਿਪੋ ਵਲੋਂ ਦਿੱਲੀ ਲਈ ਸਿਰਫ਼ ਬੀ.ਐੱਸ.-IV ਅਨੁਕੂਲ ਬੱਸਾਂ ਹੀ ਚਲਾਈਆਂ ਜਾਣਗੀਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8