ਹਰਿਆਣਾ : ਪਿਤਾ ਨਾਲ ਝਗੜੇ ਤੋਂ ਬਾਅਦ ਨਾਬਾਲਗ ਨੇ ਦਾਦੀ ਨੂੰ ਮਾਰੀ ਗੋਲੀ

Tuesday, Apr 25, 2023 - 05:38 PM (IST)

ਹਰਿਆਣਾ : ਪਿਤਾ ਨਾਲ ਝਗੜੇ ਤੋਂ ਬਾਅਦ ਨਾਬਾਲਗ ਨੇ ਦਾਦੀ ਨੂੰ ਮਾਰੀ ਗੋਲੀ

ਰੋਹਤਕ (ਭਾਸ਼ਾ)- ਹਰਿਆਣਾ ਦੇ ਰੋਹਤਕ ਜ਼ਿਲ੍ਹੇ 'ਚ ਪਿਤਾ ਨਾਲ ਝਗੜੇ ਤੋਂ ਬਾਅਦ ਇਕ ਨਾਬਾਲਗ ਮੁੰਡੇ ਨੇ ਆਪਣੀ ਦਾਦੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਸੋਮਵਾਰ ਰਾਤ ਨਾਂਦਲ ਪਿੰਡ 'ਚ ਵਾਪਰੀ। ਲਾਖਨਮਾਜਰਾ ਪੁਲਸ ਸਟੇਸ਼ਨ ਦੇ ਸਟੇਸ਼ਨ ਹਾਊਸ ਅਫ਼ਸਰ (ਐੱਸ.ਐੱਚ.ਓ.) ਰਣਬੀਰ ਸਿੰਘ ਨੇ ਕਿਹਾ ਕਿ ਦੋਸ਼ੀ ਦੀ ਉਮਰ ਕਰੀਬ 17 ਸਾਲ ਹੈ ਅਤੇ ਮ੍ਰਿਤਕ ਦੀ ਉਮਰ 68 ਸਾਲ ਹੈ। ਸਿੰਘ ਨੇ ਕਿਹਾ ਕਿ ਮੁੰਡੇ ਦਾ ਪਿਤਾ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦਾ ਜਵਾਨ ਹੈ। 

ਇਹ ਵੀ ਪੜ੍ਹੋ : ਪਤੀ ਨੇ ਡੰਡੇ ਨਾਲ ਕੁੱਟ-ਕੁੱਟ ਮੌਤ ਦੇ ਘਾਟ ਉਤਾਰੀ ਪਤਨੀ, 2 ਮਹੀਨੇ ਬਾਅਦ ਇੰਝ ਖੁੱਲ੍ਹਿਆ ਭੇਤ

ਰਣਬੀਰ ਸਿੰਘ ਨੇ ਦੱਸਿਆ,''ਮੁੰਡੇ ਦਾ ਆਪਣੇ ਪਿਤਾ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਤੋਂ ਬਾਅਦ ਦੋਸ਼ੀ ਦਾ ਪਿਤਾ ਨਾਲ ਦੇ ਘਰ ਗਿਆ, ਜਿੱਥੇ ਉਸ ਦਾ ਭਰਾ ਅਤੇ ਮਾਂ ਰਹਿੰਦੀ ਸੀ। ਉਸ ਨੇ ਆਪਣੇ ਪੁੱਤ ਦੀ ਸ਼ਿਕਾਇਤ ਮਾਂ ਨੂੰ ਕੀਤੀ।'' ਐੱਸ.ਐੱਚ.ਓ. ਨੇ ਕਿਹਾ,''ਇਸ ਵਿਚ ਮੁੰਡਾ ਵੀ ਉੱਥੇ ਪਹੁੰਚ ਗਿਆ ਅਤੇ ਗੁੱਸੇ 'ਚ ਆ ਕੇ ਉਸ ਨੇ ਆਪਣੇ ਪਿਤਾ ਦੀ ਲਾਇਸੈਂਸੀ ਬੰਦੂਕ ਨਾਲ ਆਪਣੀ ਦਾਦੀ ਨੂੰ ਗੋਲੀ ਮਾਰ ਦਿੱਤੀ, ਜੋ ਉਹ ਆਪਣੇ ਘਰ ਤੋਂ ਲਿਆਇਆ ਸੀ।'' ਉਨ੍ਹਾਂ ਦੱਸਿਆ ਕਿ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਫਰਾਰ ਹੈ।

ਇਹ ਵੀ ਪੜ੍ਹੋ : ਪ੍ਰੇਮਿਕਾ ਨੇ ਵਿਆਹ ਤੋਂ ਕੀਤਾ ਇਨਕਾਰ, ਪ੍ਰੇਮੀ ਨੇ ਉਸ ਦੇ 15 ਮਹੀਨੇ ਦੇ ਪੁੱਤ ਨੂੰ ਦਿੱਤੀ ਦਰਦਨਾਕ ਮੌਤ


author

DIsha

Content Editor

Related News