ਕੁੜੀ ਨੇ ਦੋਸਤੀ ਠੁਕਰਾਈ ਤਾਂ ਸਿਰਫਿਰੇ ਆਸ਼ਿਕ ਨੇ ਮਾਂ ਅਤੇ ਭਰਾ ਦੇ ਸਾਹਮਣੇ ਹੀ ਕਰ ਦਿੱਤਾ ਕਤਲ
Tuesday, Oct 27, 2020 - 10:15 AM (IST)
ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ 'ਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨੌਜਵਾਨ ਨੇ ਕਾਲਜ ਤੋਂ ਪ੍ਰੀਖਿਆ ਦੇ ਕੇ ਬਾਹਰ ਨਿਕਲੀ ਵਿਦਿਆਰਥਣ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਹ ਮਾਮਲਾ ਬਲੱਭਗੜ੍ਹ ਦਾ ਹੈ, ਜਿੱਥੇ ਦਿਨਦਿਹਾੜੇ ਵਿਦਿਆਰਥਣ ਦਾ ਕਤਲ ਕਰਨ ਤੋਂ ਬਾਅਦ ਕਾਰ ਸਵਾਰ ਦੋਸ਼ੀ ਫਰਾਰ ਹੋ ਗਿਆ। ਫਰੀਦਾਬਾਦ 'ਚ ਅਪਰਾਧੀਆਂ ਦੇ ਹੌਂਸਲੇ ਲਗਾਤਾਰ ਵਧਦੇ ਜਾ ਰਹੇ ਹਨ। ਸੋਮਵਾਰ ਸਵੇਰੇ ਹੀ ਚੈਕਿੰਗ ਦੌਰਾਨ ਬਾਈਕ ਨੂੰ ਰੋਕਣ 'ਤੇ ਕੁਝ ਲੋਕਾਂ ਨੇ ਹੋਮ ਗਾਰਡ 'ਤੇ ਗੋਲੀਬਾਰੀ ਕਰ ਦਿੱਤੀ। ਉੱਥੇ ਹੀ ਸ਼ਾਮ ਹੁੰਦੇ-ਹੁੰਦੇ ਪ੍ਰੀਖਿਆ ਦੇ ਕੇ ਕਾਲਜ ਤੋਂ ਬਾਹਰ ਨਿਕਲੀ ਵਿਦਿਆਰਥਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਅਧਿਕਾਰੀ ਅਨੁਸਾਰ ਮ੍ਰਿਤਕਾ ਦਾ ਨਾਂ ਨਿਕਿਤਾ ਹੈ ਅਤੇ ਉਹ ਬੀਕਾਮ ਫਾਈਨਲ ਈਅਰ ਦੀ ਵਿਦਿਆਰਥਣ ਸੀ। ਵਿਦਿਆਰਥਣ ਬਲੱਭਗੜ੍ਹ ਦੇ ਅਗਰਵਾਲ ਕਾਲਜ 'ਚ ਪ੍ਰੀਖਿਆ ਦੇਣ ਆਈ।
ਇਹ ਵੀ ਪੜ੍ਹੋ : ਪੱਤਰਕਾਰ ਰਾਣਾ ਆਯੂਬ ਦਾ ਬਿਆਨ: ਮੁੰਬਈ 'ਚ ਮੁਸਲਮਾਨਾਂ ਨੂੰ ਨਹੀਂ ਮਿਲਦਾ ਕਿਰਾਏ 'ਤੇ ਘਰ
ਮਾਂ ਅਤੇ ਭਰਾ ਦੇ ਸਾਹਮਣੇ ਮਾਰੀ ਗੋਲੀ
ਨਿਕਿਤਾ ਜਦੋਂ ਪ੍ਰੀਖਿਆ ਦੇ ਕੇ ਬਾਹਰ ਨਿਕਲੀ ਤਾਂ ਆਈ-20 ਕਾਰ 'ਤੇ ਸਵਾਰ ਨੌਜਵਾਨ ਨੇ ਉਸ ਨੂੰ ਜ਼ਬਰਦਸਤੀ ਗੱਡੀ 'ਚ ਬਿਠਾਉਣ ਦੀ ਕੋਸ਼ਿਸ਼ ਕੀਤੀ। ਉਦੋਂ ਦੋਸ਼ੀ ਨੇ ਨਿਕਿਤਾ ਦੀ ਮਾਂ ਅਤੇ ਭਰਾ ਨੂੰ ਦੇਖਿਆ। ਇਸ ਦੌਰਾਨ ਉਸ ਨੇ ਵਿਦਿਆਰਥਣ 'ਤੇ ਗੋਲੀ ਚਲਾ ਦਿੱਤੀ, ਜੋ ਉਸ ਦੇ ਮੋਢੇ 'ਤੇ ਲੱਗੀ। ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਕੇ ਡਿੱਗ ਗਈ। ਦੋਸ਼ੀ ਆਪਣੇ ਸਾਥੀ ਨਾਲ ਕਾਰ 'ਚ ਬੈਠ ਕੇ ਫਰਾਰ ਹੋ ਗਿਆ। ਮਾਂ ਅਤੇ ਭਰਾ ਨੇ ਨਿਕਿਤਾ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ : ਜਨਾਨੀਆਂ ਨਾਲ ਛੇੜਛਾੜ ਦੇ ਦੋਸ਼ 'ਚ ਦਿੱਲੀ ਪੁਲਸ ਦਾ ਸਬ ਇੰਸਪੈਕਟਰ ਗ੍ਰਿਫ਼ਤਾਰ
2018 'ਚ ਵਿਦਿਆਰਥਣ ਨੂੰ ਕੀਤਾ ਸੀ ਅਗਵਾ
ਵਿਦਿਆਰਥਣ ਦੇ ਪਿਤਾ ਮੂਲਚੰਦ ਤੋਮਰ ਯੂ.ਪੀ. ਦੇ ਹਾਪੁੜ ਦੇ ਵਾਸੀ ਹਨ ਪਰ ਲੰਬੇ ਸਮੇਂ ਤੋਂ ਇੱਥੇ ਸੈਕਟਰ-23 ਕੋਲ ਰਿਹਾਇਸ਼ੀ ਸੋਸਾਇਟੀ 'ਚ ਰਹਿੰਦੇ ਹਨ। ਮੂਲਚੰਦ ਨੇ ਦੱਸਿਆ ਕਿ ਰੋਜਕਾ ਮੇਵ ਵਾਸੀ ਤੌਫਿਕ ਨਾਂ ਦਾ ਨੌਜਵਾਨ 12ਵੀਂ ਜਮਾਤ ਤੱਕ ਨਿਕਿਤਾ ਨਾਲ ਪੜ੍ਹਿਆ। ਉਹ ਉਸ 'ਤੇ ਦੋਸਤੀ ਲਈ ਦਬਾਅ ਪਾਉਂਦਾ ਸੀ ਪਰ ਉਸ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਦੋਸ਼ੀ ਨੇ ਸਾਲ 2018 'ਚ ਵਿਦਿਆਰਥਣ ਨੂੰ ਅਗਵਾ ਵੀ ਕੀਤਾ ਸੀ ਪਰ ਉਦੋਂ ਬਦਨਾਮੀ ਦੇ ਡਰ ਕਾਰਨ ਪਰਿਵਾਰ ਨੇ ਸਮਝੌਤਾ ਕਰ ਲਿਆ ਸੀ। ਪੁਲਸ ਨੇ ਵਿਦਿਆਰਥਣ ਦੇ ਭਰਾ ਨਵੀਨ ਦੀ ਸ਼ਿਕਾਇਤ 'ਤੇ ਤੌਫਿਕ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਭਾਜਪਾ MP ਸਾਕਸ਼ੀ ਮਹਾਰਾਜ ਦੇ ਵਿਵਾਦਿਤ ਬੋਲ, ਅਨੁਪਾਤ ਦੇ ਹਿਸਾਬ ਨਾਲ ਹੋਣੇ ਚਾਹੀਦੇ ਹਨ ਕਬਰਸਤਾਨ