ਕਲਯੁੱਗੀ ਪੁੱਤ ਦਾ ਕਾਰਾ: ਜ਼ਮੀਨੀ ਵਿਵਾਦ ਕਾਰਨ ਬਜ਼ੁਰਗ ਪਿਤਾ ਅਤੇ ਚਾਚੇ ਨੂੰ ਡੰਡਿਆਂ ਨਾਲ ਕੁੱਟਿਆ

Wednesday, Oct 21, 2020 - 01:11 PM (IST)

ਪਟੌਦੀ— ਜ਼ਮੀਨੀ ਵਿਵਾਦ ਦੇ ਚੱਲਦੇ ਕਲਯੁੱਗੀ ਪੁੱਤ ਅਤੇ ਉਸ ਦੀ ਪਤਨੀ ਨੇ ਆਪਣੇ ਹੀ ਬਜ਼ੁਰਗ ਪਿਤਾ ਅਤੇ ਚਾਚੇ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ। ਇਹ ਮਾਮਲਾ ਭੋਰਾ ਕਲਾਂ ਪਿੰਡ ਦਾ ਹੈ। ਪੁੱਤਰ ਦੀ ਅਜਿਹੀ ਬੇਰਹਿਮੀ ਨਾਲ ਬਜ਼ੁਰਗਾਂ ਦਾ ਖੂਨ ਤੱਕ ਨਿਕਲ ਗਿਆ ਪਰ ਉਸ ਦਾ ਦਿਲ ਨਹੀਂ ਪਸੀਜਿਆ। ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਭੋਰਾ ਕਲਾਂ ਹਰਿਆਣਾ 'ਚ ਗੁਰੂਗ੍ਰਾਮ ਜ਼ਿਲ੍ਹੇ ਦੇ ਪਟੌਦੀ ਬਲਾਕ ਸਥਿਤ ਇਕ ਪਿੰਡ ਹੈ।

ਇਹ ਵੀ ਪੜ੍ਹੋ: ਪਤੀ ਲਈ ਮੰਗੀ ਮੰਨਤ ਪੂਰੀ ਹੋਈ ਤਾਂ ਪਤਨੀ ਨੇ ਮਾਂ ਕਾਲੀ ਨੂੰ ਚੜ੍ਹਾ ਦਿੱਤੀ ਆਪਣੀ ਜੀਭ, ਲੋਕ ਕਰਨ ਲੱਗੇ ਪੂਜਾ

ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਪੀੜਤ ਰਾਮਾਨੰਦ ਨੇ ਕਿਹਾ ਹੈ ਕਿ ਉਹ ਆਪਣੇ ਭਰਾ ਧਰਮਪਾਲ ਨਾਲ ਬੀਤੇ ਐਤਵਾਰ ਨੂੰ ਖੇਤ 'ਚ ਬੈਠਾ ਸੀ। ਇਸ ਦੌਰਾਨ ਪੁੱਤਰ ਰਾਮੇਹਰ ਉੱਥੇ ਨੌਕਰ ਅਤੇ ਪਤਨੀ ਨਾਲ ਪਹੁੰਚਿਆ। ਇਸ ਦੌਰਾਨ ਇਨ੍ਹਾਂ ਲੋਕਾਂ ਨੇ ਉਸ ਨਾਲ ਅਤੇ ਧਰਮਪਾਲ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਕੁੱਟਮਾਰ ਦੌਰਾਨ ਉਨ੍ਹਾਂ ਨੂੰ ਹੇਠਾਂ ਸੁੱਟ ਦਿੱਤਾ ਅਤੇ ਕੱਪੜੇ ਤੱਕ ਪਾੜ ਦਿੱਤੇ। ਪੀੜਤ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਸੋਮਵਾਰ ਨੂੰ ਮੁੜ ਰਾਮੇਹਰ ਆਪਣੀ ਪਤਨੀ ਸੁਨੀਤਾ, ਪੁੱਤਰ ਮੋਹਿਤ, ਸਾਲੇ ਸੁਰਿੰਦਰ ਅਤੇ ਨੌਕਰ ਨਾਲ ਸਰੀਏ ਅਤੇ ਡੰਡਿਆਂ ਨਾਲ ਉਨ੍ਹਾਂ ਕੋਲ ਪੁੱਜੇ। ਇਸ ਦੌਰਾਨ ਵੀ ਰਾਮਾਨੰਦ ਨਾਲ ਧਰਮਪਾਲ ਮੌਜੂਦ ਸੀ। 

ਇਹ ਵੀ ਪੜ੍ਹੋ: ਮੋਦੀ ਦਾ ਰਾਸ਼ਟਰ ਦੇ ਨਾਮ ਸੰਦੇਸ਼, ਬੋਲੇ- ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ, ਕੋਰੋਨਾ ਨਾਲ ਜੰਗ ਜਾਰੀ ਹੈ

ਬੇਰਹਿਮੀ ਦੀ ਹੱਦ ਪਾਰ ਕਰਦਿਆਂ ਇਨ੍ਹਾਂ ਸਾਰੇ ਲੋਕਾਂ ਨੇ ਉਨ੍ਹਾਂ ਦੋਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਡੰਡਿਆਂ ਦੇ ਤੇਜ਼ ਵਾਰ ਕਾਰਨ ਉਨ੍ਹਾਂ ਦੇ ਹੱਥਾਂ 'ਚੋਂ ਖੂਨ ਨਿਕਲ ਗਿਆ ਪਰ ਪੁੱਤਰ ਦਾ ਦਿਲ ਨਹੀਂ ਪਸੀਜਿਆ। ਦੋਹਾਂ ਦੀ ਪਿੱਠ 'ਤੇ ਕੁੱਟਮਾਰ ਦੇ ਨਿਸ਼ਾਨ ਸਾਫ ਦੱਸ ਰਹੇ ਹਨ ਕਿ ਉਨ੍ਹਾਂ ਦੋਹਾਂ ਨੂੰ ਕਿੰਨਾ ਕੁੱਟਿਆ ਗਿਆ। ਪੁਲਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਪਸ਼ੂ ਕਾਰੋਬਾਰੀ ਦਾ ਬੇਰਹਿਮੀ ਨਾਲ ਕਤਲ, ਪਹਿਲਾਂ ਵੱਢਿਆ ਗਲ਼ ਫਿਰ ਚਾਕੂ ਨਾਲ ਕੀਤੇ 30 ਵਾਰ

ਇਹ ਵੀ ਪੜ੍ਹੋ: ਭਾਰਤ 'ਚ ਹੈ ਏਸ਼ੀਆ ਦਾ ਸਭ ਤੋਂ ਸਾਫ਼-ਸੁਥਰਾ ਪਿੰਡ, ਵੇਖ ਕੇ ਖੁਸ਼ ਹੋਵੇਗੀ ਰੂਹ

 


Tanu

Content Editor

Related News