ਪ੍ਰੀਖਿਆ ''ਚੋਂ ਨੰਬਰ ਘੱਟ ਆਉਣ ''ਤੇ ਬੱਚੀ ਦਾ ਮੂੰਹ ਕੀਤਾ ਕਾਲਾ

Tuesday, Dec 10, 2019 - 12:43 PM (IST)

ਪ੍ਰੀਖਿਆ ''ਚੋਂ ਨੰਬਰ ਘੱਟ ਆਉਣ ''ਤੇ ਬੱਚੀ ਦਾ ਮੂੰਹ ਕੀਤਾ ਕਾਲਾ

ਹਿਸਾਰ—ਹਰਿਆਣਾ 'ਚ ਜਿੱਥੇ ਇੱਕ ਪਾਸੇ ਤਾਂ 'ਬੇਟੀ ਬਚਾਓ, ਬੇਟੀ ਪੜਾਓ' ਮੁਹਿੰਮ ਜ਼ੋਰਾ 'ਚ ਚੱਲ ਰਹੀ ਹੈ, ਉੱਥੇ ਹੀ ਸੂਬੇ ਦੇ ਹਿਸਾਰ ਜ਼ਿਲੇ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਦਰਅਸਲ ਚੌਥੀ ਜਮਾਤ 'ਚ ਪੜ੍ਹਨ ਵਾਲੀ 9 ਸਾਲਾ ਬੱਚੀ ਦੇ ਪ੍ਰੀਖਿਆ 'ਚੋਂ ਨੰਬਰ ਘੱਟ ਆਉਣ ਕਾਰਨ ਮੂੰਹ 'ਤੇ ਕਾਲਾ ਪੇਂਟ ਮਲਿਆ ਗਿਆ ਅਤੇ ਸਾਰੀਆਂ ਕਲਾਸਾਂ 'ਚ ਬੱਚੀ ਨੂੰ ਘੁਮਾਇਆ ਗਿਆ।

ਪੀੜਤਾ ਦੇ ਪਰਿਵਾਰਿਕ ਮੈਂਬਰਾਂ ਨੇ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਸਬਜੀ ਮੰਡੀ ਸਥਿਤ ਪੁਲਸ ਚੌਕੀ ਪੁਹੰਚੇ, ਜਿੱਥੇ ਉਨ੍ਹਾਂ ਨੇ ਟੀਚਰ ਅਤੇ ਪ੍ਰਾਈਵੇਟ ਸਕੂਲ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਬੋਰਡ ਦੇ ਅਧਿਕਾਰੀਆਂ ਸਾਹਮਣੇ ਪੀੜਤ ਬੱਚੀ ਦਾ ਬਿਆਨ ਵੀ ਦਰਜ ਕਰਵਾਇਆ ਗਿਆ। ਬੱਚੀ ਦੇ ਮਾਪਿਆਂ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਪੁਲਸ ਥਾਣੇ ਪਹੁੰਚੇ ਅਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।

PunjabKesari

ਪੀੜਤ ਬੱਚੀ ਦੇ ਮਾਪਿਆਂ ਨੇ ਪੁਲਸ ਤੋਂ ਇਹ ਵੀ ਮੰਗ ਕੀਤੀ ਹੈ ਕਿ ਸਕੂਲ 'ਚ ਲੱਗੇ ਸੀ.ਸੀ.ਟੀ.ਵੀ ਕੈਮਰੇ ਜਲਦੀ ਤੋਂ ਜਲਦੀ ਖੰਗਾਲੇ ਜਾਣ ਤਾਂ ਜੋ ਸੱਚ ਦਾ ਪਤਾ ਲੱਗ ਸਕੇ। ਉਨ੍ਹਾਂ ਨੇ ਕਿਹਾ ਹੈ ਕਿ ਬੱਚੀ ਇਸ ਘਟਨਾ ਤੋਂ ਡਰ ਕੇ ਇੰਝ ਸਦਮੇ 'ਚ ਪਹੁੰਚੀ ਹੋਈ ਹੈ ਕਿ ਉਹ ਦੋਬਾਰਾ ਸਕੂਲ ਨਹੀਂ ਜਾਣਾ ਚਾਹੁੰਦੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਸਕੂਲ 'ਚ ਪਹੁੰਚੀ। 

PunjabKesari

ਜਾਂਚ ਅਧਿਕਾਰੀ ਇੰਸਪੈਕਟਰ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਜਦੋਂ ਇਸ ਸੰਬੰਧੀ ਪੁੱਛ-ਗਿੱਛ ਲਈ ਦੋਸ਼ੀ ਅਧਿਆਪਕ ਦੇ ਘਰ ਪੁਲਸ ਪਹੁੰਚੀ ਤਾਂ ਘਰ ਦੇ ਦਰਵਾਜ਼ੇ ਬੰਦ ਸੀ ਫਿਲਹਾਲ ਸਕੂਲ ਦੇ ਗੇਟ ਬਾਹਰ ਪੁਲਸ ਕਰਮਚਾਰੀ ਤਾਇਨਾਤ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਇਸ ਮਾਮਲੇ ਸੰਬੰਧੀ ਜਦੋਂ ਮੀਡੀਆ ਨੇ ਸਕੂਲ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਪਰ ਉਨ੍ਹਾਂ ਨਾਲ ਵੀ ਗੱਲਬਾਤ ਨਹੀਂ ਹੋ ਸਕੀ ਫਿਲਹਾਲ ਪੁਲਸ ਦੀ ਜਾਂਚ ਜਾਰੀ ਹੈ।


author

Iqbalkaur

Content Editor

Related News