ਹਰਿਆਣਾ RTA ਦਫਤਰਾਂ ਦਾ ਮੰਦਾ ਹਾਲ, 53 ਫੀਸਦੀ ਕਰਮਚਾਰੀ ਗੈਰ-ਹਾਜ਼ਰ

Tuesday, Dec 31, 2019 - 01:46 PM (IST)

ਹਰਿਆਣਾ RTA ਦਫਤਰਾਂ ਦਾ ਮੰਦਾ ਹਾਲ, 53 ਫੀਸਦੀ ਕਰਮਚਾਰੀ ਗੈਰ-ਹਾਜ਼ਰ

ਚੰਡੀਗੜ੍ਹ/ਹਰਿਆਣਾ— ਕੜਾਕੇ ਦੀ ਠੰਡ ਦਾ ਅਸਰ ਹਰ ਕਿਤੇ ਦੇਖਣ ਨੂੰ ਮਿਲ ਰਿਹਾ ਹੈ। ਜਨ-ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਦਫਤਰਾਂ 'ਚ ਕਰਮਚਾਰੀਆਂ ਦੀ ਗੈਰ-ਹਾਜ਼ਰੀ ਇਸ ਦਾ ਵੱਡਾ ਉਦਾਹਰਣ ਹੈ। ਸੋਮਵਾਰ ਭਾਵ ਕੱਲ ਹਰਿਆਣਾ ਦੇ ਖੇਤਰੀ ਟਰਾਂਸਪੋਰਟ ਅਥਾਰਟੀ ਦਫਤਰਾਂ ਦੀ ਚੈਕਿੰਗ ਕੀਤੀ ਗਈ। ਮੁੱਖ ਮੰਤਰੀ ਦੇ ਉਡਣ ਦਸਤੇ ਨੇ ਸੂਬੇ ਦੇ ਸਾਰੇ ਜ਼ਿਲਿਆਂ 'ਚ ਸਕੱਤਰ, ਖੇਤਰੀ ਟਰਾਂਸਪੋਰਟ ਅਥਾਰਟੀ (ਆਰ. ਟੀ. ਏ.) ਦੇ ਦਫਤਰਾਂ 'ਚ ਛਾਪੇਮਾਰੀ ਕੀਤੀ ਤਾਂ 53 ਫੀਸਦੀ ਕਰਮਚਾਰੀ ਸਵੇਰੇ 10 ਵਜੇ ਤਕ ਗੈਰ-ਹਾਜ਼ਰ ਰਹੇ। ਦਫਤਰ ਖੁੱਲਣ ਦਾ ਸਮਾਂ ਸਵੇਰੇ 9 ਵਜੇ ਦਾ ਹੈ ਅਤੇ ਸਟਾਫ 10 ਵਜੇ ਤਕ ਗੈਰ-ਹਾਜ਼ਰ ਸੀ। ਚਰਖੀ ਦਾਦਰੀ 'ਚ ਸਟਾਫ ਦਾ ਕੋਈ ਕਰਮਚਾਰੀ ਹਾਜ਼ਰ ਨਹੀਂ ਸੀ, ਜਦੋਂ ਉਡਣ ਦਸਤਾ ਦਫਤਰ ਪੁੱਜਾ।
ਵਧੀਕ ਡਾਇਰੈਕਟਰ ਜਨਰਲ ਆਫ ਪੁਲਸ, ਸੀ. ਆਈ. ਡੀ, ਅਨਿਲ ਕੁਮਾਰ ਰਾਓ, ਜੋ ਕਿ ਮੁੱਖ ਮੰਤਰੀ ਦੇ ਉਡਣ ਦਸਤੇ ਦੇ ਮੁਖੀ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਹੁਕਮ 'ਤੇ ਸਾਰੇ ਜ਼ਿਲਿਆਂ 'ਚ ਸਕੱਤਰ, ਆਰ. ਟੀ. ਏ. 'ਚ ਉਡਣ ਦਸਤੇ ਵਲੋਂ ਦਫਤਰਾਂ ਦੀ ਛਾਪੇਮਾਰੀ ਕੀਤੀ ਗਈ। ਉਨ੍ਹਾਂ ਦਾ ਉਦੇਸ਼ ਇਹ ਜਾਣਨਾ ਸੀ ਕਿ ਕੀ ਸਟਾਫ ਕੰਮ ਕਰ ਰਿਹਾ ਸੀ ਅਤੇ ਕੀ ਲੋਕ ਨੂੰ ਸੇਵਾਵਾਂ ਦਿੱਤੀਆਂ ਜਾ ਰਹੀਆਂ ਸਨ। ਰਾਓ ਨੇ ਕਿਹਾ ਕਿ ਉਨ੍ਹਾਂ ਕੋਲ ਵੱਖ-ਵੱਖ ਵਿਭਾਗਾਂ ਨਾਲ ਸੰਬੰਧਤ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਹਨ। ਅਧਿਕਾਰੀਆਂ ਨੇ ਚੈਕਿੰਗ ਲਈ ਪਹਿਲਾਂ ਆਰ. ਟੀ. ਏ. ਦਫਤਰਾਂ ਨੂੰ ਚੁਣਿਆ। ਦਫਤਰਾਂ 'ਚ ਸਟਾਫ ਸਮੇਂ ਸਿਰ ਨਹੀਂ ਪੁੱਜ ਰਿਹਾ। ਰਾਓ ਨੇ ਕਿਹਾ ਕਿ ਲੋਕ ਸਾਨੂੰ ਆਪਣੀਆਂ ਸਮੱਸਿਆਵਾਂ ਦੱਸ ਰਹੇ ਹਨ। ਸਵੇਰੇ 10 ਵਜੇ ਵੀ ਸਿਰਫ 47 ਫੀਸਦੀ ਸਟਾਫ ਕੰਮ ਲਈ ਪੁੱਜ ਰਿਹਾ ਹੈ। ਇਕ ਜ਼ਿਲੇ ਵਿਚ ਵਿਹੜੇ 'ਚ ਹੀ ਰਿਕਾਰਡ ਪਏ ਹੋਏ ਸਨ ਅਤੇ ਦਫਤਰ ਵਿਚ ਸ਼ਰਾਬ ਦੀਆਂ ਬੋਤਲਾਂ ਸਨ। ਕੁਝ ਜ਼ਿਲਿਆਂ ਵਿਚ ਸੀ. ਸੀ. ਟੀ. ਵੀ. ਕੈਮਰੇ ਕੰਮ ਨਹੀਂ ਕਰ ਰਹੇ ਸਨ।


author

Tanu

Content Editor

Related News