ਹਰਿਆਣਾ ''ਚ ਕੁਝ ਮਾਰਗਾਂ ''ਤੇ ਬੱਸਾਂ ਦੀ ਆਵਾਜਾਈ ਸ਼ੁਰੂ

05/15/2020 4:19:09 PM

ਚੰਡੀਗੜ੍ਹ-ਦੇਸ਼ 'ਚ ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਮਾਰਚ ਮਹੀਨੇ ਤੋਂ ਲਾਕਡਾਊਨ ਲਾਗੂ ਹੈ। ਇਸ ਤੋਂ ਬਾਅਦ ਅੱਜ ਭਾਵ ਸ਼ੁੱਕਰਵਾਰ ਨੂੰ ਪਹਿਲੀ ਵਾਰ ਕੁਝ ਰੂਟਾਂ 'ਤੇ ਹਰਿਆਣਾ ਰੋਡ ਟਰਾਂਸਪੋਰਟ ਦੀਆਂ ਬੱਸਾਂ ਚੱਲਣੀਆਂ ਸ਼ੁਰੂ ਹੋਈਆਂ ਹਨ। ਅਧਿਕਾਰੀਆਂ ਨੇ ਦੱਸਿਆ ਹੈ ਕਿ ਬੱਸਾਂ 'ਚ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਜ਼ਰੂਰੀ ਹੈ ਅਤੇ ਇਕ ਬੱਸ 'ਚ 30 ਤੋਂ ਜ਼ਿਆਦਾ ਯਾਤਰੀ ਨਹੀਂ ਬਿਠਾਏ ਜਾ ਸਕਦੇ ਹਨ। 

ਇਹ ਬੱਸ ਸਰਵਿਸ ਚੋਣਵੇਂ ਮਾਰਗਾਂ 'ਤੇ ਅੱਜ ਸ਼ੁਰੂ ਕੀਤੀ ਗਈ ਹੈ। ਸ਼ੁਰੂਆਤ 'ਚ ਬੱਸਾਂ 10 ਡਿਪੂ ਅੰਬਾਲਾ, ਭਿਵਾਨੀ, ਹਿਸਾਰ, ਕੈਥਲ, ਕਰਨਾਲ, ਨਾਰਨੌਲ, ਪੰਚਕੂਲਾ, ਰੇਵਾੜੀ, ਰੋਹਤਕ ਅਤੇ ਸਿਰਸਾ ਤੋਂ 29 ਮਾਰਗਾਂ 'ਤੇ ਚੱਲਣਗੀਆਂ। ਸੂਬੇ 'ਚ ਰੋਡਵੇਜ਼ ਬੱਸਾਂ ਦੇ 23 ਡਿਪੂ ਅਤੇ ਕੁੱਲ 4000 ਬੱਸਾਂ ਹਨ। ਹਰਿਆਣਾ ਰੋਡਵੇਜ਼ ਬੱਸਾਂ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਲਈ ਮਾਸਕ ਪਹਿਨਣਾ ਅਤੇ ਆਨਲਾਈਨ ਟਿਕਟ ਬੁੱਕ ਕਰਨੀ ਜ਼ਰੂਰੀ ਹੈ। 

PunjabKesari

ਸ਼ੁੱਕਰਵਾਰ ਸਵੇਰਸਾਰ ਪੰਚਕੂਲਾ ਡਿਪੂ ਤੋਂ ਪਹਿਲੀ ਬੱਸ ਸਿਰਸਾ ਦੇ ਲਈ ਰਵਾਨਾ ਹੋਈ। ਸਿਰਸਾ ਦੀ ਯਾਤਰਾ ਕਰਨ ਵਾਲੇ ਇਕ ਨੌਜਵਾਨ ਨੇ ਕਿਹਾ, "ਬੱਸਾਂ ਦੀ ਸਰਵਿਸ ਬਹਾਲ ਕਰਕੇ ਸਰਕਾਰ ਨੇ ਚੰਗਾ ਕਦਮ ਚੁੱਕਿਆ ਹੈ।" ਬੱਸ ਟਰਮੀਨਲਾਂ 'ਤੇ ਯਾਤਰੀਆਂ ਦੀ ਥਰਮਲ ਜਾਂਚ ਕੀਤੀ ਗਈ। ਉਨ੍ਹਾਂ ਨੂੰ ਹੱਥ 'ਤੇ ਸੈਨੇਟਾਈਜ਼ ਲਾਉਣ ਲਈ ਦਿੱਤਾ ਗਿਆ ਅਤੇ ਅਧਿਕਾਰੀਆਂ ਨੇ ਇਹ ਯਕੀਨੀ ਕੀਤਾ ਹੈ ਕਿ ਬੱਸ 'ਚ ਯਾਤਰਾ ਦੇ ਦੌਰਾਨ ਯਾਤਰੀ ਮਾਸਕ ਪਹਿਨ ਕੇ ਬੈਠਣਗੇ। ਬੱਸ ਟਰਮੀਨਲਾਂ ਨੂੰ ਵੀ ਇਨਫੈਕਸ਼ਨ ਮੁਕਤ ਕੀਤਾ ਗਿਆ ਹੈ ਅਤੇ ਗੈਰ ਏ.ਸੀ. ਬੱਸਾਂ ਦੀ ਹੀ ਆਵਾਜ਼ਾਈ ਸ਼ੁਰੂ ਹੋਈ ਹੈ।

ਸੋਸ਼ਲ ਡਿਸਟੈਂਸਿੰਗ ਦਾ ਸਖਤਾਈ ਨਾਲ ਪਾਲਣ ਹੋ ਇਸ ਲਈ 52 ਸੀਟਾਂ ਵਾਲੀ ਬੱਸਾਂ 'ਚ ਸਿਰਫ 30 ਯਾਤਰੀਆਂ ਨੂੰ ਹੀ ਚੜ੍ਹਨ ਲਈ ਮਨਜ਼ੂਰੀ ਦਿੱਤੀ ਗਈ ਹਾਲਾਂਕਿ ਸਰਵਿਸ ਬਹਾਲ ਹੋਣ ਦੇ ਪਹਿਲੇ ਦਿਨ ਕੁਝ ਬੱਸਾਂ 'ਚ ਸਿਰਫ 12-15 ਯਾਤਰੀ ਹੀ ਦੇਖੇ ਗਏ। ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਹੈ ਕਿ ਕੋਰੋਨਾਵਾਇਰਸ ਨਾਲ ਜ਼ਿਆਦਾ ਪ੍ਰਭਾਵਿਤ ਇਲਾਕਿਆਂ 'ਚ ਬੱਸਾਂ ਦੀ ਆਵਾਜਾਈ ਨਹੀਂ ਹੋਵੇਗੀ।


Iqbalkaur

Content Editor

Related News