ਕੋਰੋਨਾ ਦਾ ਖ਼ੌਫ: ਹਰਿਆਣਾ ’ਚ ਰੋਡਵੇਜ਼ ਅਤੇ ਪ੍ਰਾਈਵੇਟ ਬੱਸ ਸੇਵਾ ਅਗਲੇ ਹੁਕਮਾਂ ਤੱਕ ਬੰਦ

Monday, May 03, 2021 - 12:19 PM (IST)

ਕੋਰੋਨਾ ਦਾ ਖ਼ੌਫ: ਹਰਿਆਣਾ ’ਚ ਰੋਡਵੇਜ਼ ਅਤੇ ਪ੍ਰਾਈਵੇਟ ਬੱਸ ਸੇਵਾ ਅਗਲੇ ਹੁਕਮਾਂ ਤੱਕ ਬੰਦ

ਹਰਿਆਣਾ— ਹਰਿਆਣਾ ਸਰਕਾਰ ਨੇ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਵੇਖਦੇ ਹੋਏ ਪ੍ਰਦੇਸ਼ ’ਚ ਇਕ ਹਫ਼ਤੇ ਦਾ ਮੁਕੰਮਲ ਲਾਕਡਾਊਨ ਲਾ ਦਿੱਤਾ ਹੈ। ਇਹ ਲਾਕਡਾਊਨ 3 ਮਈ ਤੋਂ 9 ਮਈ ਤੱਕ ਰਹੇਗਾ। ਇਸ ਦਰਮਿਆਨ ਹੁਣ ਸਰਕਾਰ ਨੇ ਬੱਸਾਂ ਦੀ ਆਵਾਜਾਈ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ। ਪ੍ਰਦੇਸ਼ ਵਿਚ ਰੋਡਵੇਜ਼ ਅਤੇ ਪ੍ਰਾਈਵੇਟ ਬੱਸ ਸੇਵਾ ਅਗਲੇ ਹੁਕਮਾਂ ਤੱਕ ਬੰਦ ਰਹੇਗੀ। 

ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ: ਹਰਿਆਣਾ ’ਚ ਭਲਕੇ ਤੋਂ 7 ਦਿਨ ਦੇ ਮੁਕੰਮਲ ਲਾਕਡਾਊਨ ਦਾ ਐਲਾਨ

ਦੱਸ ਦੇਈਏ ਕਿ ਹਰਿਆਣਾ ਵਿਚ ਕੋਰੋਨਾ ਨੇ ਭਿਆਨਕ ਰੂਪ ਧਾਰਨ ਕੀਤਾ ਹੋਇਆ ਹੈ। ਰੋਜ਼ਾਨਾ ਨਵੇਂ ਕੇਸਾਂ ਨਾਲ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਬੀਤੇ ਕੱਲ੍ਹ ਦੀ ਜੇਕਰ ਗੱਲ ਕਰੀਏ ਤਾਂ ਸੂਬੇ ਵਿਚ ਰੋਜ਼ਾਨਾ 13 ਹਜ਼ਾਰ ਤੋਂ ਪਾਰ ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਉੱਥੇ ਹੀ 145 ਮੌਤਾਂ ਵੀ ਰਿਕਾਰਡ ਦਰਜ ਕੀਤੀਆਂ ਗਈਆਂ, ਜੋ ਕਿ ਹੁਣ ਤੱਕ ਦੀ ਇਕ ਦਿਨ ’ਚ ਹੋਣ ਵਾਲੀਆਂ ਮੌਤਾਂ ਦੀ ਸਭ ਤੋਂ ਵੱਡੀ ਗਿਣਤੀ ਹੈ। ਹੁਣ ਤੱਕ ਕੁੱਲ 4,486 ਲੋਕਾਂ ਦੀ ਕੋਰੋਨਾ ਜਾਨ ਲੈ ਚੁੱਕਾ ਹੈ।

ਇਹ ਵੀ ਪੜ੍ਹੋ:  ਵੱਡੀ ਖਬਰ: ਹਰਿਆਣਾ ਦੇ 9 ਜ਼ਿਲ੍ਹਿਆਂ ’ਚ ਲੱਗੀ ਵੀਕੈਂਡ ਤਾਲਾਬੰਦੀ


author

Tanu

Content Editor

Related News