ਭਿਆਨਕ ਸੜਕ ਹਾਦਸੇ ''ਚ 6 ਲੋਕਾਂ ਦੀ ਗਈ ਜਾਨ, ਕਾਰ ਕੱਟ ਕੇ ਕੱਢੀਆਂ ਗਈਆਂ ਲਾਸ਼ਾਂ

07/23/2020 3:40:07 PM

ਸਿਰਸਾ- ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਕਿਰਦਾਨ ਅਤੇ ਬਿਰਾਨ ਪਿੰਡ ਦੇ 2 ਸਕੇ ਭਰਾਵਾਂ ਸਮੇਤ 6 ਲੋਕਾਂ ਦੀ ਬੁੱਧਵਾਰ ਦੇਰ ਸ਼ਾਮ ਰਾਜਸਥਾਨ ਦੇ ਨਾਗੌਰ 'ਚ ਮਾਰਬਲ ਨਾਲ ਭਰਿਆ ਇਕ ਟਰੱਕ ਕਾਰ 'ਤੇ ਪਲਟਣ ਨਾਲ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਰਾਜਸਥਾਨ ਪੁਲਸ ਨੇ ਕਾਰ 'ਚ ਮਿਲੇ ਕਾਗਜ਼ਾਤਾਂ ਦੇ ਆਧਾਰ 'ਤੇ ਲਾਸ਼ਾਂ ਦੀ ਪਛਾਣ ਕਰਦੇ ਹੋਏ ਫਤਿਹਾਬਾਦ ਪੁਲਸ ਨੂੰ ਸੰਦੇਸ਼ ਦਿੱਤਾ। ਫਤਿਹਾਬਾਦ ਪੁਲਸ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਹਾਦਸੇ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪਰਿਵਾਰ ਲਾਸ਼ਾਂ ਲੈਣ ਲਈ ਨਾਗੌਰ ਰਵਾਨਾ ਹੋ ਗਏ ਹਨ। ਹਾਦਸੇ ਦੀ ਸੂਚਨਾ ਪਿੰਡ 'ਚ ਪਹੁੰਚਣ ਤੋਂ ਬਾਅਦ ਮਾਤਮ ਪਸਿਰਆ ਹੈ, ਇਕੱਠੇ 5 ਨੌਜਵਾਨਾਂ ਦੀ ਮੌਤ ਨਾਲ ਚੁੱਲ੍ਹੇ ਤੱਕ ਨਹੀਂ ਬਲੇ।

PunjabKesariਰਾਜਸਥਾਨ ਪੁਲਸ ਅਨੁਸਾਰ ਹਾਦਸਾ ਗਊਵੰਸ਼ ਨੂੰ ਬਚਾਉਣ ਕਾਰਨ ਹੋਇਆ। ਗਊਵੰਸ਼ ਨੂੰ ਬਚਾਉਣ ਦੀ ਕੋਸ਼ਿਸ਼ 'ਚ ਟਰੱਕ ਕਾਰ 'ਤੇ ਪਲਟ ਗਿਆ। ਮ੍ਰਿਤਕਾਂ ਦੀ ਪਛਾਣ ਮਹੇਂਦਰ, ਵਿਨੋਦ, ਰਾਜਵੀਰ, ਰਾਧੇਸ਼ਾਮ, ਮਨੋਜ ਅਤੇ ਪ੍ਰਭੂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਾਰੇ ਮ੍ਰਿਤਕਾਂ ਦੀ ਉਮਰ 20 ਤੋਂ 40 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਇਹ ਸਾਰੇ ਲੋਕ ਮੌਜ-ਮਸਤੀ ਲਈ ਟੂਰ 'ਤੇ ਗਏ ਸਨ। ਪੁਲਸ ਅਨੁਸਾਰ ਕਾਰ 'ਚ ਸਵਾਰ ਸਾਰੇ ਲੋਕ ਫਤਿਹਾਬਾਦ ਦੇ ਪਿੰਡ ਕਿੜਦਾਨ ਤੋਂ ਜੋਧਪੁਰ ਵੱਲ ਜਾ ਰਹੇ ਸਨ। ਇਹ ਨੌਜਵਾਨ ਫਤਿਹਾਬਾਦ ਤੋਂ ਬੁੱਧਵਾਰ ਨੂੰ ਦੁਪਹਿਰ 12 ਵਜੇ ਨਿਕਲੇ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਕਾਰ 'ਚੋਂ ਲਾਸ਼ਾਂ ਨੂੰ ਕੱਢਣ ਲਈ ਕਾਫ਼ੀ ਮਿਹਨਤ ਕਰਨੀ ਪਈ। ਕਾਰ ਨੂੰ ਬਾਡੀ ਨੂੰ ਕੱਟ ਕੇ ਲਾਸ਼ਾਂ ਬਾਹਰ ਕੱਢਣੀਆਂ ਪਈਆਂ।


DIsha

Content Editor

Related News