ਸੜਕ ਕਿਨਾਰੇ ਖੜ੍ਹੇ 5 ਲੋਕਾਂ ਨੂੰ ਤੇਜ਼ ਰਫ਼ਤਾਰ ਟਰੱਕ ਨੇ ਕੁਚਲਿਆ, ਮੌਤ

Monday, Dec 28, 2020 - 10:01 AM (IST)

ਸੜਕ ਕਿਨਾਰੇ ਖੜ੍ਹੇ 5 ਲੋਕਾਂ ਨੂੰ ਤੇਜ਼ ਰਫ਼ਤਾਰ ਟਰੱਕ ਨੇ ਕੁਚਲਿਆ, ਮੌਤ

ਨੂੰਹ- ਹਰਿਆਣਾ ਦੇ ਨੂੰਹ ਜ਼ਿਲ੍ਹੇ 'ਚ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ ਪਤੀ-ਪਤਨੀ ਅਤੇ ਉਨ੍ਹਾਂ ਦੇ 2 ਬੱਚੇ ਤੇ ਇਕ ਹੋਰ ਨੌਜਵਾਨ ਸ਼ਾਮਲ ਸੀ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਤਾਵਡੂ ਥਾਣਾ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ। ਐਤਵਾਰ ਨੂੰ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨਿਜਾਮਪੁਰ ਵਾਸੀ ਆਰਿਫ਼ (27) ਪੁੱਤ ਨੁਰੂ ਮੁਹੰਮਦ ਆਪਣੀ ਪਤਨੀ ਆਇਸ਼ਾ (26) ਅਤੇ ਆਪਣੇ 2 ਬੱਚਿਆਂ ਆਲੀਆ (4) ਤੇ ਅਯਾਨ (2) ਨਾਲ ਪਿੰਡ ਤੋਂ ਵਾਪਸ ਆ ਰਹੇ ਸਨ। ਇਸ ਦੌਰਾਨ ਰਸਤੇ 'ਚ ਉਨ੍ਹਾਂ ਦੇ ਜਾਣਕਾਰ ਸਾਹਿਬ ਪੁੱਤ ਸੰਯਮ ਵਾਸੀ ਡਿਢਾਰਾ ਮਿਲ ਗਿਆ। ਉਹ ਕੁਝ ਸਮੇਂ ਲਈ ਉਨ੍ਹਾਂ ਨਾਲ ਰੋਡ 'ਤੇ ਖੜ੍ਹੇ ਹੋ ਗਏ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਟਰੱਕ (ਕੰਟੇਨਰ) ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਸਾਰਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਤੋਂ ਬਾਅਦ ਖੇਤਰ 'ਚ ਮਾਤਮ ਛਾਇਆ ਹੋਇਆ ਹੈ।


author

DIsha

Content Editor

Related News