ਹਰਿਆਣਾ ਪੁਲਸ ਕਰ ਰਹੀ ਨੇਕ ਕੰਮ, ਇਕ ਸਾਲ 'ਚ 10868 ਵਿਛੜਿਆਂ ਨੂੰ ਪਰਿਵਾਰ ਨਾਲ ਮਿਲਵਾਇਆ
Thursday, Dec 30, 2021 - 04:22 PM (IST)
ਹਰਿਆਣਾ (ਵਾਰਤਾ)- ਹਰਿਆਣਾ ਪੁਲਸ ਨੇ ਇਸ ਸਾਲ ਜਨਵਰੀ ਤੋਂ ਨਵੰਬਰ ਤੱਕ 10868 ਲਾਪਤਾ ਅਤੇ ਗੁੰਮਸ਼ੁਦਾ ਬੱਚਿਆਂ ਅਤੇ ਬਾਲਗਾਂ ਨੂੰ ਲੱਭ ਕੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਣ 'ਚ ਸਫ਼ਲਤਾ ਹਾਸਲ ਕੀਤੀ ਹੈ। ਇਨ੍ਹਾਂ ਗੁੰਮਸ਼ੁਦਾ 'ਚ 3839 ਮੁੰਡੇ ਅਤੇ 7029 ਕੁੜੀਆਂ ਸ਼ਾਮਲ ਹਨ। ਸੂਬੇ ਦੇ ਪੁਲਸ ਜਨਰਲ ਡਾਇਰੈਕਟਰ (ਡੀ.ਜੀ.ਪੀ.) ਪ੍ਰਸ਼ਾਂਤ ਕੁਮਾਰ ਅਗਰਵਾਲ ਨੇ ਅੱਜ ਯਾਨੀ ਵੀਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਤੋਂ ਇਲਾਵਾ ਪੁਲਸ ਨੇ ਇਸ ਦੌਰਾਨ 1813 ਬਾਲ ਭਿਖਾਰੀਆਂ ਅਤੇ 2021 ਬਾਲ ਮਜ਼ਦੂਰਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਵੀ ਛੁਡਵਾਇਆ। ਇਹ ਬੱਚੇ ਦੁਕਾਨਾਂ ਅਤੇ ਹੋਰ ਸਥਾਨਾਂ 'ਤੇ ਆਪਣੀ ਰੋਜ਼ੀ-ਰੋਟੀ ਲਈ ਛੋਟੇ-ਮੋਟੇ ਕੰਮ ਕਰਦੇ ਹੋਏ ਪਾਏ ਗਏ ਸਨ।
ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਨੇ ਵਧਾਈ ਚਿੰਤਾ, ਇਕ ਦਿਨ 'ਚ 13 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ
ਬਰਾਮਦ ਬੱਚਿਆਂ ਅਤੇ ਬਾਲਗਾਂ 'ਚੋਂ 9372 ਨੂੰ ਪੁਲਸ ਦੀਆਂ ਫੀਲਡ ਇਕਾਈਆਂ ਨੇ ਅਤੇ ਬਾਕੀ 1496 ਨੂੰ ਸਟੇਟ ਕ੍ਰਾਈਮ ਬਰਾਂਚ ਦੀ ਵਿਸ਼ੇਸ਼ ਮਨੁੱਖੀ ਤਸਕਰੀ ਰੋਕੂ ਇਕਾਈ (ਏ.ਐੱਚ.ਟੀ.ਯੂ.) ਨੇ ਤਲਾਸ਼ਿਆ। ਉਨ੍ਹਾਂ ਕਿਹਾ ਕਿ ਪੁਲਸ ਦੀ ਭੂਮਿਕਾ ਅਜਿਹੇ ਨੇਕ ਕੰਮਾਂ 'ਚ ਵੀ ਹੈ ਤਾਂ ਕਿ ਬਾਲ ਤਸਕਰੀ 'ਤੇ ਰੋਕ ਲਗਾਉਣ ਨਾਲ ਅਜਿਹੇ ਬੱਚਿਆਂ ਨੂੰ ਭੀਖ ਮੰਗਣ ਅਤੇ ਜ਼ਬਰਨ ਵਿਆਹ, ਮਜ਼ਦੂਰੀ, ਘਰੇਲੂ ਮਜ਼ਦੂਰ ਵਰਗੀਆਂ ਹੋਰ ਅਸਮਾਜਿਕ ਗਤੀਵਿਧੀਆਂ 'ਚ ਧੱਕਣ ਤੋਂ ਬਚਾਇਆ ਜਾ ਸਕੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ