ਹਰਿਆਣਾ ਪੁਲਸ ਨਾਲ ਮੁਕਾਬਲੇ ''ਚ 2 ਬਦਮਾਸ਼ ਗ੍ਰਿਫ਼ਤਾਰ, ਇਕ ਦੀ ਇਲਾਜ ਦੌਰਾਨ ਮੌਤ

Tuesday, Nov 10, 2020 - 04:38 PM (IST)

ਹਰਿਆਣਾ ਪੁਲਸ ਨਾਲ ਮੁਕਾਬਲੇ ''ਚ 2 ਬਦਮਾਸ਼ ਗ੍ਰਿਫ਼ਤਾਰ, ਇਕ ਦੀ ਇਲਾਜ ਦੌਰਾਨ ਮੌਤ

ਗੁਰੂਗ੍ਰਾਮ- ਹਰਿਆਣਾ ਦੀ ਗੁਰੂਗ੍ਰਾਮ ਪੁਲਸ ਨੇ ਅੱਜ ਯਾਨੀ ਮੰਗਲਵਾਰ ਤੜਕੇ 2 ਬਦਮਾਸ਼ਾਂ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ, ਜਿਨ੍ਹਾਂ 'ਚੋਂ ਇਕ ਦੀ ਬਾਅਦ 'ਚ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਬੁਲਾਰੇ ਸੁਭਾਸ਼ ਬੋਕਨ ਨੇ ਦੱਸਿਆ ਕਿ ਬਦਮਾਸ਼ਾਂ ਦੀ ਪਛਾਣ ਰੋਹਿਤ ਉਰਫ਼ ਲੰਬੂ ਅਤੇ ਸਤੇਂਦਰ ਪਾਠਕ ਦੇ ਰੂਪ 'ਚ ਕੀਤੀ ਗਈ ਹੈ। ਇਨ੍ਹਾਂ 'ਚੋਂ ਮੁਕਾਬਲੇ 'ਚ ਗੰਭੀਰ ਰੂਪ ਨਾਲ ਜ਼ਖਮੀ ਰੋਹਿਤ ਨੇ ਬਾਅਦ 'ਚ ਹਸਪਤਾਲ 'ਚ ਦਮ ਤੋੜ ਦਿੱਤਾ। ਰੋਹਿਤ 'ਤੇ ਗੁਰੂਗ੍ਰਾਮ ਅਤੇ ਫਰੀਦਾਬਾਦ ਪੁਲਸ ਨੇ 25-25 ਹਜ਼ਾਰ ਰੁਪਏ ਦਾ ਇਨਾਮ ਐਲਾਨ ਕੀਤਾ ਸੀ। ਦੋਹਾਂ ਬਦਮਾਸ਼ਾਂ ਬਾਰੇ ਪੁਲਸ ਨੂੰ ਸੋਮਵਾਰ-ਮੰਗਲਵਾਰ ਦੇਰ ਰਾਤ ਗੁਪਤ ਸੂਚਨਾ ਮਿਲੀ ਸੀ ਕਿ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਘੁੰਮ ਰਹੇ ਹਨ। ਪੁਲਸ ਨੇ ਇਨ੍ਹਾਂ ਨੂੰ ਫੜਨ ਲਈ ਤਾਵਡੁ ਨੋਰੰਗਪੁਰ ਰੋਡ 'ਤੇ ਨਾਕੇਬੰਦੀ ਕਰ ਦਿੱਤੀ। ਤੜਕੇ ਕਰੀਬ 2 ਵਜੇ ਤੱਕ ਇਕ ਕਾਰ ਤਾਵਡੂ ਵੱਲ ਆਉਂਦੀ ਦਿਖਾਈ ਦਿੱਤੀ। ਜਿਵੇਂ ਹੀ ਨਾਕੇ 'ਤੇ ਪੁਲਸ ਮੁਲਾਜ਼ਮਾਂ ਨੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਬੈਰੀਕੇਡ ਨੂੰ ਟੱਕਰ ਮਾਰਦੇ ਹੋਏ ਕਾਰ ਨੂੰ ਨੌਰੰਗਪੁਰ ਵੱਲ ਦੌੜਾ ਲੈ ਗਿਆ। ਇਸ ਦੌਰਾਨ ਇਕ ਬਦਮਾਸ਼ ਨੇ ਪੁਲਸ 'ਤੇ ਗੋਲੀ ਵੀ ਚਲਾਈ। ਖ਼ੁਦ ਨੂੰ ਪੁਲਸ ਨਾਲ ਘਿਰਿਆ ਦੇਖ ਬਦਮਾਸ਼ਾਂ ਨੇ ਗੱਡੀ ਦੌੜਾਉਣ ਦੀ ਕੋਸ਼ਿਸ਼ ਕੀਤੀ ਪਰ ਜਲਦੀ 'ਚ ਕਾਰ ਸੜਕ ਦੇ ਖੱਬੇ ਪਾਸੇ ਪਏ ਇਕ ਪੱਥਰ ਨਾਲ ਟਕਰਾ ਗਈ।

ਇਹ ਵੀ ਪੜ੍ਹੋ : ਫ਼ੌਜ ਦਾ ਵੱਡਾ ਖ਼ੁਲਾਸਾ, ਭਾਰਤ 'ਚ ਘੁਸਪੈਠ ਕਰਨ ਦੀ ਫਿਰਾਕ 'ਚ ਹਨ 300 ਅੱਤਵਾਦੀ

ਇਸ ਦੌਰਾਨ ਦੋਵੇਂ ਬਦਮਾਸ਼ ਕਾਰ ਤੋਂ ਉਤਰ ਕੇ ਹਨ੍ਹੇਰੇ ਦਾ ਫਾਇਦਾ ਚੁੱਕਦੇ ਹੋਏ ਵੱਖ-ਵੱਖ ਦਿਸ਼ਾ 'ਚ ਦੌੜਨ ਲੱਗੇ। ਇਨ੍ਹਾਂ 'ਚੋਂ ਇਕ ਨੇ ਪੁਲਸ ਇੰਸਪੈਕਟਰ ਨਰੇਂਦਰ ਚੌਹਾਨ 'ਤੇ ਗੋਲੀ ਚਲਾਈ ਪਰ ਗੋਲੀ ਉਸ ਦੀ ਬੁਲੇਟ ਪਰੂਫ਼ ਜੈਕੇਟ 'ਤੇ ਆ ਕੇ ਲੱਗੀ। ਪੁਲਸ ਨੇ ਦੌੜਦੇ ਬਦਮਾਸ਼ਾਂ 'ਤੇ ਜਵਾਬੀ ਗੋਲੀਬਾਰੀ ਕੀਤੀ, ਜਿਸ 'ਚ ਗੋਲੀ ਲੱਗਣ ਨਾਲ ਰੋਹਿਤ ਅਤੇ ਸਤੇਂਦਰ ਜ਼ਖਮੀ ਹੋ ਕੇ ਉੱਥੇ ਡਿੱਗ ਗਏ। ਪੁਲਸ ਨੇ ਇਨ੍ਹਾਂ ਕਬਜ਼ੇ ਤੋਂ 2 ਦੇਸੀ ਪਿਸਤੌਲਾਂ ਅਤੇ ਕੁਝ ਕਾਰਤੂਸ ਬਰਾਮਦ ਕੀਤੇ। ਬਾਅਦ 'ਚ ਪੁਲਸ ਟੀਮ ਦੋਹਾਂ ਜ਼ਖਮੀ ਬਦਮਾਸ਼ਾਂ ਨੂੰ ਹਸਪਤਾਲ ਲੈ ਗਈ, ਜਿੱਥੇ ਰੋਹਿਤ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਦੋਹਾਂ ਬਦਮਾਸ਼ਾਂ ਵਿਰੁੱਧ ਖੇੜਕੀ ਦੌਲਾ ਥਾਣੇ 'ਚ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਬਦਮਾਸ਼ਾਂ ਵਲੋਂ ਇਸਤੇਮਾਲ ਕੀਤੀ ਗਈ ਕਾਰ ਵੀ ਜ਼ਬਤ ਕਰ ਲਈ ਹੈ। ਪੁਲਸ ਨੇ ਦੱਸਿਆ ਕਿ ਦੋਵੇਂ ਬਦਮਾਸ਼ ਸ਼ਾਰਪ ਸ਼ੂਟਰ ਸਨ। ਸ਼ੁਰੂਆਤੀ ਜਾਂਚ 'ਚ ਇਹ ਸਾਹਮਣੇ ਆਇਆ ਹੈ ਕਿ ਰੋਹਿਤ 'ਤੇ ਕਤਲ, ਕਤਲ ਦੀ ਕੋਸ਼ਿਸ਼, ਲੁੱਟ, ਗੈਰ-ਕਾਨੂੰਨੀ ਹਥਿਆਰ ਰੱਖਣ ਅਤੇ ਪੁਲਸ 'ਤੇ ਹਮਲਾ ਕਰਨ ਵਰਗੇ ਕਈ ਮਾਮਲੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਦਰਜ ਹਨ। 

ਇਹ ਵੀ ਪੜ੍ਹੋ : 6 ਸਾਲ ਦੇ ਬੱਚੇ ਦੀ ਹੋ ਰਹੀ ਹੈ ਵਾਹੋ-ਵਾਹੀ, ਗਿਨੀਜ਼ ਵਰਲਡ ਰਿਕਾਰਡ 'ਚ ਨਾਂ ਹੋਇਆ ਦਰਜ


author

DIsha

Content Editor

Related News