ਪਰਫਿਊਮ ਦੀਆਂ ਖਾਲੀ ਬੋਤਲਾਂ ਨੂੰ ਚੁੱਕਦੇ ਸਮੇਂ ਹੋਇਆ ਧਮਾਕਾ, 4 ਨੌਜਵਾਨ ਝੁਲਸੇ

Monday, Dec 07, 2020 - 10:49 AM (IST)

ਅੰਬਾਲਾ- ਹਰਿਆਣਾ ਦੇ ਅੰਬਾਲਾ ਸ਼ਹਿਰ ਦੇ ਜਸਮੀਤ ਨਗਰ 'ਚ ਇਕ ਮਕਾਨ ਦੇ ਬਾਹਰ ਖਾਲੀ ਪਲਾਟ 'ਚ ਸੁੱਟੀਆਂ ਗਈਆਂ ਪਰਫਿਊਮ ਦੀਆਂ ਬੋਤਲਾਂ ਦੇ ਢੇਰ 'ਚ ਧਮਾਕਾ ਹੋ ਗਿਆ। ਅੱਗ ਲੱਗਣ ਨਾਲ ਬੋਤਲਾਂ ਚੁੱਕ ਰਹੇ 4 ਨੌਜਵਾਨ ਬੁਰੀ ਤਰ੍ਹਾਂ ਨਾਲ ਝੁਲਸ ਗਏ। ਧਮਾਕੇ ਦੀ ਆਵਾਜ਼ ਸੁਣ ਕੇ ਨੇੜੇ-ਤੇੜੇ ਦੇ ਲੋਕ ਉੱਥੇ ਪਹੁੰਚੇ ਅਤੇ ਤੁਰੰਤ ਅੱਗ ਬੁਝਾਊ ਦਸਤੇ ਨੂੰ ਸੂਚਨਾ ਦਿੱਤੀ। ਲੋਕਾਂ ਦੀ ਮਦਦ ਨਾਲ ਅੱਗ ਨਾਲ ਝੁਲਸੇ ਨੌਜਵਾਨਾਂ ਨੂੰ ਕਿਸੇ ਤਰ੍ਹਾਂ ਨਾਲ ਟਰਾਮਾ ਸੈਂਟਰ ਪਹੁੰਚਾਇਆ ਗਿਆ। ਜ਼ਖਮੀ ਨੌਜਵਾਨ ਨਾਹਨ ਹਾਊਸ ਵਾਸੀ ਰੋਹਿਤ, ਬਾਬੀ, ਸ਼ੈਂਟੀ ਅਤੇ ਰਵੀ ਹਨ। ਇਨ੍ਹਾਂ 'ਚੋਂ ਰੋਹਿਤ, ਬਾਬੀ ਅਤੇ ਸ਼ੈਂਟੀ ਦੀ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਪੀਜੀਆਈ ਰੈਫਰ ਕੀਤਾ ਗਿਆ, ਜਦੋਂ ਕਿ ਰਵੀ ਦਾ ਟਰਾਮਾ ਸੈਂਟਰ 'ਚ ਇਲਾਜ ਚੱਲ ਰਿਹਾ ਹੈ।

PunjabKesari

ਇਹ ਵੀ ਪੜ੍ਹੋ : ਦਿੱਲੀ ਪੁਲਸ ਦੇ ਹੱਥ ਲੱਗੀ ਕਾਮਯਾਬੀ, ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ 'ਚ ਬੈਠੇ 5 ਵਿਅਕਤੀ ਗ੍ਰਿਫ਼ਤਾਰ

ਦੂਜੇ ਪਾਸੇ ਹਾਦਸੇ ਦੀ ਸੂਚਨਾ ਮਿਲਦੇ ਹੀ ਅੱਗ 'ਚ ਝੁਲਸੇ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਤੋਂ ਇਲਾਵਾ ਬਲਦੇਵ ਨਗਰ ਥਾਣਾ ਪੁਲਸ ਟਰਾਮਾ ਸੈਂਟਰ ਪਹੁੰਚੀ। ਹਾਲਾਂਕਿ ਅੱਗ ਕਿਵੇਂ ਲੱਗੀ, ਇਸ ਬਾਰੇ ਹਾਲੇ ਸਥਿਤੀ ਸਪੱਸ਼ਟ ਨਹੀਂ ਹੋ ਸਕੀ ਹੈ ਪਰ ਜ਼ਖਮੀਆਂ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਇਹ ਲਾਪਰਵਾਹੀ ਕਾਰਨ ਹੋਇਆ ਹੈ। ਅੱਗ ਨਾਲ ਝੁਲਸੇ ਰਵੀ ਕੁਮਾਰ ਦੇ ਭਰਾ ਰਾਕੀ ਨੇ ਦੱਸਿਆ ਕਿ ਰੋਹਿਤ, ਬਾਬੀ, ਸ਼ੈਂਟੀ ਅਤੇ ਰਵੀ ਚਾਰੇ ਕਾਫ਼ੀ ਸਮੇਂ ਤੋਂ ਸਕ੍ਰੈਪ ਚੁੱਕਣ ਦਾ ਕੰਮ ਕਰਦੇ ਹਨ। ਐਤਵਾਰ ਸ਼ਾਮ ਚਾਰੇ ਮਥੁਰਾ ਨਗਰੀ 'ਚ ਸਕ੍ਰੈਪ ਚੁੱਕਣ ਲਈ ਗਏ ਸਨ। ਇੱਥੇ ਪਲਾਟ ਦੇ ਬਾਹਰ ਪਈਆਂ ਪਰਫਿਊਮ ਦੀਆਂ ਬੋਤਲਾਂ ਦੇ ਢੇਰ 'ਚ ਅਚਾਨਕ ਧਮਾਕਾ ਹੋ ਗਿਆ। ਇਸ ਨਾਲ ਅੱਗ ਵਧ ਗਈ ਅਤੇ ਚਾਰਾਂ ਨੂੰ ਦੌੜਨ ਦਾ ਮੌਕਾ ਵੀ ਨਹੀਂ ਮਿਲਿਆ। ਇਸ ਕਾਰਨ ਚਾਰੇ ਝੁਲਸ ਗਏ। ਉੱਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਚਾਰੇ ਨੌਜਵਾਨਾਂ ਨੂੰ ਸਕ੍ਰੈਪ ਚੁੱਕਣ ਲਈ ਸਪੈਸ਼ਲ ਬੁਲਾਇਆ ਗਿਆ ਸੀ ਅਤੇ ਕੁਝ ਦਾ ਕਹਿਣਾ ਹੈ ਕਿ ਬੋਤਲਾਂ 'ਚ ਅੱਗ ਬੀੜੀ ਪੀਂਦੇ ਸਮੇਂ ਚਿੰਗਾੜੀ ਡਿੱਗਣ ਨਾਲ ਲੱਗਦੀ ਹੈ। ਮਾਮਲੇ 'ਚ ਹਾਲੇ ਪੂਰੀ ਤਰ੍ਹਾਂ ਨਾਲ ਗੱਲ ਸਪੱਸ਼ਟ ਨਹੀਂ ਹੋ ਸਕੀ ਹੈ ਕਿ ਅੱਗ ਕਿਵੇਂ ਲੱਗੀ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦਾ ਅੰਦੋਲਨ ਜਾਰੀ, ਅੱਜ ਕੌਮਾਂਤਰੀ ਖਿਡਾਰੀਆਂ ਵਲੋਂ ਹੋਵੇਗੀ 'ਐਵਾਰਡ' ਵਾਪਸੀ


DIsha

Content Editor

Related News