ਮਰੀਜ਼ਾਂ ਦਾ ਇਲਾਜ ਕਰਦੇ-ਕਰਦੇ ਕੋਰੋਨਾ ਦੀ ਲਪੇਟ ''ਚ ਆਈ ਡਾਕਟਰ, ਇਲਾਜ ਦੌਰਾਨ ਤੋੜਿਆ ਦਮ
Monday, Nov 23, 2020 - 01:44 PM (IST)
ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ 'ਚ ਇਕ ਡਾਕਟਰ ਬੀਬੀ ਦੀ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਬੀਮਾਰੀ ਤੋਂ ਹੁਣ ਤੱਕ ਸ਼ਹਿਰ 'ਚ 4 ਡਾਕਟਰਾਂ ਦੀ ਜਾਨ ਜਾ ਚੁਕੀ ਹੈ। ਭਾਰਤੀ ਮੈਡੀਕਲ ਪ੍ਰੀਸ਼ਦ (ਆਈ.ਐੱਮ.ਏ.) ਫਰੀਦਾਬਾਦ ਦੀ ਡਾ. ਪੁਨੀਤਾ ਹਸੀਜਾ ਅਤੇ ਮੀਡੀਆ ਇੰਚਾਰਜ ਅਤੇ ਸੀਨੀਅਰ ਹੱਡੀ ਰੋਗ ਮਾਹਰ ਡਾ. ਸੁਰੇਸ਼ ਅਰੋੜਾ ਨੇ ਦੱਸਿਆ ਕਿ ਕੋਰੋਨਾ ਇਨਫੈਕਸ਼ਨ ਨਾਲ ਫਰੀਦਾਬਾਦ 'ਚ ਇਕ ਹੋਰ ਡਾਕਟਰ ਸੰਤੋਸ਼ ਗਰੋਵਰ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : ਦਾਜ ਲਈ ਪੈਸੇ ਨਹੀਂ ਜੁਟਾ ਸਕਿਆ ਪਿਤਾ, ਵਿਆਹ ਵਾਲੇ ਕਾਰਡ 'ਤੇ ਸੁਸਾਈਡ ਨੋਟ ਲਿਖ ਦਿੱਤੀ ਜਾਨ
ਉਨ੍ਹਾਂ ਨੇ ਦੱਸਿਆ ਕਿ ਡਾ. ਸੰਤੋਸ਼ ਗਰੋਵਰ ਐੱਨ.ਆਈ.ਟੀ. 3 'ਚ ਅਸ਼ੋਕ ਨਰਸਿੰਗ ਹੋਮ 'ਚ ਪ੍ਰੈਕਟਿਸ ਕਰਦੀ ਸੀ। ਉੱਥੇ ਹੀ ਮਰੀਜ਼ਾਂ ਦੇ ਇਲਾਜ ਦੌਰਾਨ ਇਨਫੈਕਸ਼ਨ ਦੀ ਲਪੇਟ 'ਚ ਆਉਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਹਾਲੇ ਇਕ ਹਫ਼ਤੇ ਪਹਿਲਾਂ ਇਸੇ ਇਨਫੈਕਸ਼ਨ ਕਾਰਨ ਡਾ. ਅਰਚਨਾ ਭਾਟੀਆ ਦੀ ਮੌਤ ਹੋ ਗਈ ਸੀ। ਡਾ. ਸੁਰੇਸ਼ ਅਰੋੜਾ ਅਤੇ ਆਈ.ਐੱਮ.ਏ. ਡਾਕਟਰ ਹਸੀਜਾ ਨੇ ਦੱਸਿਆ ਕਿ ਫਰੀਦਾਬਾਦ 'ਚ ਹੁਣ ਤੱਕ 4 ਡਾਕਟਰ ਕੋਰੋਨਾ ਦੇ ਵਿਰੁੱਧ ਜੰਗ 'ਚ ਆਪਣੀ ਜਾਨ ਗਵਾ ਚੁਕੇ ਹਨ। ਇਸ ਤੋਂ ਪਹਿਲਾਂ ਡਾ. ਅਰਚਨਾ ਭਾਟੀਆ, ਡਾ. ਰੇਨੂੰ ਗੰਭੀਰ ਅਤੇ ਡਾ. ਆਭਾ ਸਭਰਵਾਲ ਦੀ ਵੀ ਮੌਤ ਹੋ ਚੁਕੀ ਹੈ। ਉਨ੍ਹਾਂ ਨੇ ਬਾਕੀ ਸਾਰੀਆਂ ਡਾਕਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਰੀਜ਼ਾਂ ਦਾ ਇਲਾਜ ਕਰਦੇ ਹੋਏ ਹੋਰ ਵੀ ਵੱਧ ਸਾਵਧਾਨੀ ਵਰਤਣ ਅਤੇ ਆਪਣਾ ਧਿਆਨ ਰੱਖਣ।
ਇਹ ਵੀ ਪੜ੍ਹੋ : ਅਜੀਬੋ-ਗਰੀਬ : 18 ਮਹੀਨਿਆਂ ਤੋਂ ਟਾਇਲਟ ਨਹੀਂ ਗਿਆ ਹੈ ਇਹ ਮੁੰਡਾ, ਰੋਜ਼ ਖਾ ਜਾਂਦੈ 20 ਰੋਟੀਆਂ