ਬਿਜਲੀ ਬਿੱਲ ਨਾ ਭਰਨ ਦੇ ਵਿਵਾਦਿਤ ਬਿਆਨ 'ਤੇ ਹੁਣ ਮੰਤਰੀ ਜੀ ਨੇ ਦਿੱਤੀ ਸਫਾਈ

01/04/2020 4:42:06 PM

ਚੰਡੀਗੜ੍ਹ—ਹਰਿਆਣਾ 'ਚ ਬਿਜਲੀ ਮੰਤਰੀ ਰਣਜੀਤ ਚੌਟਾਲਾ ਨੇ 'ਬਿਜਲੀ ਬਿੱਲ ਨਾ ਭਰਨ' 'ਤੇ ਵਿਵਾਦਿਤ ਬਿਆਨ ਦਿੱਤਾ ਸੀ। ਇਸ ਬਿਆਨ 'ਤੇ ਖੁਦ ਨੂੰ ਘਿਰਦਾ ਦੇਖ ਕੇ ਰਣਜੀਤ ਚੌਟਾਲਾ ਅੱਜ ਆਪਣੇ ਬਿਆਨ 'ਤੇ ਸਫਾਈ ਦਿੰਦੇ ਹੋਏ ਕਿਹਾ ਕਿ ਮੈਂ ਲੋਕਾਂ ਨੂੰ ਬਿਜਲੀ ਭੁਗਤਾਨ ਪ੍ਰਤੀ ਉਤਸ਼ਾਹਿਤ ਕਰਨ ਲਈ ਅਜਿਹਾ ਬੋਲਿਆ ਸੀ। ਮੇਰੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।  

ਦੱਸਣਯੋਗ ਹੈ ਕਿ ਬਿਜਲੀ ਮੰਤਰੀ ਰਣਜੀਤ ਚੌਟਾਲਾ ਨੇ ਸੂਬੇ 'ਚ ਬਿਜਲੀ ਬਿਲ ਨਾ ਭਰਨ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਮੁਕਾਬਲਾ ਪ੍ਰੀਖਿਆ 'ਚ ਨਾ ਬੈਠਣ ਵਾਲਾ ਵਿਵਾਦਿਤ ਬਿਆਨ ਦਿੱਤਾ ਸੀ। ਮੰਤਰੀ ਦੇ ਇਸ ਬਿਆਨ ਤੋਂ ਕਾਂਗਰਸ ਸਮੇਤ ਚਾਰੇ ਪਾਸੇ ਵਿਰੋਧ ਹੋ ਰਿਹਾ ਹੈ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਊਰਜਾ ਮੰਤਰੀ ਦੇ ਇਸ ਬਿਆਨ ਨੂੰ ਬਦਕਿਸਮਤੀ ਦੱਸਿਆ। ਮੰਤਰੀ ਦੇ ਇਸ ਬਿਆਨ ਤੋਂ ਪਾਰਟੀ ਦੇ ਕਈ ਨੇਤਾ ਵੀ ਸਹਿਮਤ ਨਹੀਂ ਸੀ।

PunjabKesari

ਗ੍ਰਹਿ ਮੰਤਰੀ ਅਨਿਲ ਵਿਜ ਨੇ ਊਰਜਾ ਮੰਤਰੀ ਦੀ ਗੱਲ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਜਨਤਾ ਨੂੰ ਬਿਜਲੀ ਦੇ ਬਿਲ ਭਰਨੇ ਚਾਹੀਦੇ ਹਨ ਕਿਉਂਕਿ ਬਿਜਲੀ ਮੁਫਤ ਨਹੀਂ ਆਉਂਦੀ ਹੈ। ਊਰਜਾ ਮੰਤਰੀ ਸਿਰਫ ਇਹ ਸੁਨੇਹਾ ਜਨਤਾ ਤੱਕ ਪਹੁੰਚਾਉਣਾ ਚਾਹੁੰਦੇ ਹਨ ਕਿ ਸਾਰੇ ਬਿੱਲ ਭਰਨ।

ਇਸ ਦੇ ਨਾਲ ਹੀ ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਕਿਹਾ ਹੈ ਕਿ 5 ਜਨਵਰੀ ਨੂੰ ਹਿਸਾਰ 'ਚ ਬਿਜਲੀ ਪੰਚਾਇਤ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ 'ਚ ਹਿਸਾਰ ਅਤੇ ਫਤਿਹਾਬਾਦ ਦੀਆਂ 30 ਪੰਚਾਇਤਾਂ ਨੂੰ ਬੁਲਾਇਆ ਗਿਆ ਹੈ। ਰਣਜੀਤ ਚੌਟਾਲਾ ਨੇ ਕਿਹਾ ਹੈ ਕਿ ਸਾਰੀਆਂ ਪੰਚਾਇਤਾਂ ਨੂੰ ਬਿੱਲ ਭਰਨ ਲਈ ਜਾਗਰੂਕ ਕਰਨਗੇ ਅਤੇ ਪੰਚਾਇਤ ਆਪਣੇ ਪਿੰਡ ਦੇ ਲੋਕਾਂ ਨੂੰ ਬਿੱਲ ਭਰਨ ਲਈ ਜਾਗਰੂਕ ਕਰੇਗੀ।


Iqbalkaur

Content Editor

Related News