ਕੋਰੋਨਾ ਖ਼ਿਲਾਫ਼ ਜੰਗ ਜਾਰੀ, ਕੁੰਡਲੀ ਸਰਹੱਦ ''ਤੇ ਕਿਸਾਨਾਂ ਲਈ ਟੀਕਾਕਰਨ ਸ਼ੁਰੂ
Thursday, Mar 18, 2021 - 05:15 PM (IST)
ਹਰਿਆਣਾ- ਹਰਿਆਣਾ-ਨਵੀਂ ਦਿੱਲੀ ਸਰਹੱਦ 'ਤੇ ਕੁੰਡਲੀ 'ਚ ਅੰਦੋਲਨ ਕਰ ਰਹੇ ਕਿਸਾਨਾਂ ਦੀ ਸਿਹਤ ਦੀ ਚਿੰਤਾ ਕਰਦੇ ਹੋਏ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕੋਰੋਨਾ ਟੀਕਾਕਰਨ ਕੈਂਪ ਲਗਾਇਆ ਗਿਆ ਹੈ ਅਤੇ ਇਨ੍ਹਾਂ 'ਚੋਂ ਬੁੱਧਵਾਰ ਤੋਂ ਹੀ ਕਿਸਾਨਾਂ ਦੀ ਟੀਕਾਕਰਨ ਸ਼ੁਰੂ ਹੋ ਗਿਆ ਹੈ। ਇਕ ਸਰਕਾਰੀ ਬੁਲਾਰੇ ਨੇ ਇਸ ਸੰਬੰਧ 'ਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਦੋਲਨ ਵਾਲੀ ਜਗ੍ਹਾ 'ਤੇ ਇਸ ਖ਼ਤਰਨਾਕ ਵਾਇਰਸ ਤੋਂ ਕਿਸਾਨਾਂ ਦੀ ਸੁਰੱਖਿਆ ਯਕੀਨੀ ਕਰਦੇ ਹੋਏ ਕੁੰਡਲੀ ਸਰਹੱਦ 'ਤੇ ਸਥਿਤ ਰਸੋਈ ਢਾਬਾ 'ਚ ਟੀਕਾਕਰਨ ਸ਼ੁਰੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਭਰੋਸੇ ਦੇ ਲਾਇਕ ਨਹੀਂ ਭਾਜਪਾ, ਲੰਬੇ ਸਮੇਂ ਤੱਕ ਚੱਲੇਗਾ ਕਿਸਾਨ ਅੰਦੋਲਨ : ਨਰੇਸ਼ ਟਿਕੈਤ
ਡਾਕਟਰਾਂ ਦੀਆਂ ਟੀਮਾਂ ਟੀਕਾਕਰਨ ਕਰ ਰਹੀਆਂ ਹਨ ਅਤੇ ਇਸ 'ਚ ਕਿਸਾਨ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਕਈ ਕਿਸਾਨਾਂ ਨੇ ਟੀਕਾ ਲਗਵਾ ਲਿਆ ਹੈ। ਇਹ ਟੀਕਾਕਰਨ ਕੈਂਪ ਰੈੱਡ ਕ੍ਰਾਸ ਸੋਸਾਇਟੀ ਦੀ ਸਰੋਜ ਬਾਲਾ ਦੇ ਤਾਲਮੇਲ ਨਾਲ ਕੀਤਾ ਜਾ ਰਿਹਾ ਹੈ। ਸਿਵਲ ਸਰਜਨ, ਸੋਨੀਪਤ ਡਾ. ਜੇ. ਐੱਸ. ਪੁਨੀਆ, ਸੀਨੀਅਰ ਮੈਡੀਕਲ ਅਧਿਕਾਰੀ ਡਾ. ਅਵਿਰਲ ਅਤੇ ਡਾ. ਅਨਿਵਤਾ ਇਸ ਟੀਕਾਕਰਨ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ। ਕੈਂਪ ਆਉਣ ਵਾਲੇ ਦਿਨਾਂ 'ਚ ਵੀ ਜਾਰੀ ਰਹਿਣਗੇ। ਇਸ ਤੋਂ ਇਲਾਵਾ, ਅੱਜ ਐੱਚ.ਐੱਲ. ਸਿਟੀ, ਬਹਾਦਰਗੜ੍ਹ 'ਚ ਵੀ ਟੀਕਾਕਰਨ ਕੈਂਪ ਸ਼ੁਰੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅੰਦੋਲਨ ਕਰ ਰਹੇ ਕਿਸਾਨਾਂ ਨੂੰ ਲੱਗਣੀ ਚਾਹੀਦੀ ਹੈ ‘ਕੋਰੋਨਾ ਵੈਕਸੀਨ’: ਰਾਕੇਸ਼ ਟਿਕੈਤ