ਆਦਮਪੁਰ ਰੈਲੀ ’ਚ ਕੇਜਰੀਵਾਲ ਨੇ ਲੋਕਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ, ਕਿਹਾ- ਇਕ ਮੌਕਾ ‘ਆਪ’ ਨੂੰ ਦਿਓ

Thursday, Sep 08, 2022 - 06:18 PM (IST)

ਆਦਮਪੁਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਲੋਕਾਂ ਨੂੰ ਆਦਮਪੁਰ ਵਿਧਾਨ ਸਭਾ ਸੀਟ ’ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ’ਚ ਉਨ੍ਹਾਂ ਦੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਕੇਜਰੀਵਾਲ ਹਰਿਆਣਾ ਦੀ ਦੋ ਦਿਨਾਂ ਯਾਤਰਾ ’ਤੇ ਹਨ। ਇੱਥੇ ਆਦਮਪੁਰ ਮੰਡੀ ’ਚ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਆਦਮਪੁਰ, ਆਮ ਆਦਮੀ ਪਾਰਟੀ (ਆਪ) ਲਈ 2024 ’ਚ ਸੂਬੇ ’ਚ ਆਪਣੀ ਸਰਕਾਰ ਬਣਾਉਣ ਦਾ ਐਂਟਰੀ ਦੁਆਰ ਹੋਵੇਗਾ। ਹਰਿਆਣਾ ਵਿਧਾਨ ਸਭਾ ਤੋਂ ਕੁਲਦੀਪ ਸਿੰਘ ਬਿਸ਼ਨੋਈ ਦੇ ਅਸਤੀਫ਼ਾ ਦੇਣ ਮਗਰੋਂ ਆਦਮਪੁਰ ਸੀਟ ’ਤੇ ਜ਼ਿਮਨੀ ਚੋਣਾਂ ਹੋਣਾ ਤੈਅ ਹੈ। ਬਿਸ਼ਨੋਈ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਹਨ। ਆਦਮਪੁਰ ਸੀਟ ਨੂੰ ਬਿਸ਼ਨੋਈ ਦਾ ਗੜ੍ਹ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ- ‘ਤਿਰੰਗਾ ਯਾਤਰਾ’ ਦੌਰਾਨ CM ਕੇਜਰੀਵਾਲ ਅਤੇ ਮਾਨ ਬੋਲੇ- ਜਨ ਸੈਲਾਬ ਗਵਾਹੀ ਭਰਦਾ ਲੋਕ ਬਦਲਾਅ ਚਾਹੁੰਦੇ ਨੇ

ਕੇਜਰੀਵਾਲ ਨੇ ਕਿਹਾ ਕਿ ਦੋ ਸਾਲ ਬਾਅਦ ਹਰਿਆਣਾ ’ਚ ਵਿਧਾਨ ਸਭਾ ਚੋਣਾਂ ਹੋਣਗੀਆਂ ਅਤੇ ਇਹ ਜ਼ਿਮਨੀ ਚੋਣ ਟ੍ਰੇਲਰ ਹੈ। ਅਸੀਂ ਆਦਮਪੁਰ ’ਚ ਜਮੇ ਹੋਏ ਹਾਂ। ਕੇਜਰੀਵਾਲ ਨੂੰ ਇਕ ਮੌਕਾ ਦਿਓ, ਜੇਕਰ ਮੈਂ ਹਰਿਆਣਾ ਨੂੰ ਨਹੀਂ ਬਦਲ ਸਕਿਆ ਤਾਂ ਮੈਨੂੰ ਬਾਹਰ ਕਰ ਦੇਣਾ। ਕੇਜਰੀਵਾਲ ਨੇ ਕਿਹਾ ਕਿ ਆਦਮਪੁਰ ਤੋਂ ਸਾਨੂੰ ਜਿਤਾਓ, ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ‘ਆਪ’ ਹਰਿਆਣਾ ’ਚ ਸਰਕਾਰ ਬਣਾਏਗੀ। 

ਇਹ ਵੀ ਪੜ੍ਹੋ-  CM ਮਾਨ ਬੋਲੇ- ਆਦਮਪੁਰ ਵਾਲਿਓਂ ਇਕ ਚਮਚਾ ਜਾਗ ਦਾ ਦਿਓ, ਪੂਰੇ ਹਰਿਆਣਾ ’ਚ ਈਮਾਨਦਾਰੀ ਦਾ ਦਹੀਂ ਜਮਾ ਦੇਵਾਂਗੇ

ਕੇਜਰੀਵਾਲ ਨੇ ਖ਼ੁਦ ਨੂੰ ‘ਹਰਿਆਣਾ ਦਾ ਛੋਰਾ’ ਦੱਸਿਆ। ਉਨ੍ਹਾਂ ਨੇ ਹਿਸਾਰ ’ਚ ਆਪਣੇ ਸਕੂਲ ਅਤੇ ਕਾਲਜ ਦੇ ਦਿਨਾਂ ਨੂੰ ਵੀ ਯਾਦ ਕੀਤਾ। ਸੂਬੇ ਦੀ ਦੋ ਦਿਨਾਂ ਯਾਤਰਾ ਦੇ ਦੂਜੇ ਦਿਨ ਕੇਜਰੀਵਾਲ ਨੇ ਆਦਮਪੁਰ ’ਚ ਆਪਣੀ ਪਾਰਟੀ ਦੀ ‘ਤਿਰੰਗਾ ਯਾਤਰਾ’ ਦੀ ਅਗਵਾਈ ਕੀਤੀ। ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸਨ। ਕੇਜਰੀਵਾਲ ਨੇ ਬੁੱਧਵਾਰ ਨੂੰ ਆਪਣੇ ਗ੍ਰਹਿ ਨਗਰ ਹਿਸਾਰ ਤੋਂ ਆਪਣੀ ਪਾਰਟੀ ਦੇ ‘ਮੇਕ ਇੰਡੀਆ ਨੰਬਰ-1’ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।


Tanu

Content Editor

Related News