ਜੀਂਦ : ਸਿਵਲ ਹਸਪਤਾਲ ''ਚੋਂ ਚੋਰੀ ਹੋਈਆਂ ਕੋਵਿਡ ਵੈਕਸੀਨ ਦੀਆਂ 1700 ਤੋਂ ਜ਼ਿਆਦਾ ਖੁਰਾਕਾਂ

Thursday, Apr 22, 2021 - 11:59 AM (IST)

ਜੀਂਦ : ਸਿਵਲ ਹਸਪਤਾਲ ''ਚੋਂ ਚੋਰੀ ਹੋਈਆਂ ਕੋਵਿਡ ਵੈਕਸੀਨ ਦੀਆਂ 1700 ਤੋਂ ਜ਼ਿਆਦਾ ਖੁਰਾਕਾਂ

ਜੀਂਦ- ਹਰਿਆਣਾ 'ਚ ਜੀਂਦ ਦੇ ਸਿਵਲ ਹਸਪਤਾਲ ਦੇ ਪੀਪੀ ਸੈਂਟਰ ਸਥਿਤ ਸਟੋਰ ਤੋਂ ਕੋਰੋਨਾ ਵੈਕਸੀਨ ਦੀਆਂ 1710 ਡੋਜ਼ ਚੋਰੀ ਹੋ ਗਈਆਂ ਹਨ। ਇਸ 'ਚ 1270 ਕੋਵਿਸ਼ੀਲਡ ਅਤੇ 440 ਕੋਵੈਕਸੀਨ ਸ਼ਾਮਲ ਹਨ। ਘਟਨਾ ਦਾ ਪਤਾ ਵੀਰਵਾਰ ਸਵੇਰੇ ਕਰੀਬ 9 ਵਜੇ ਲੱਗਾ, ਜਦੋਂ ਸਿਹਤ ਨਿਰੀਖਕ ਰਾਮਮੇਹਰ ਵਰਮਾ ਦਫ਼ਤਰ ਪਹੁੰਚੇ। ਉਨ੍ਹਾਂ ਨੇ ਇਸ ਦੀ ਜਾਣਕਾਰੀ ਅਧਿਕਾਰੀਆਂ ਨੂੰ ਦਿੱਤੀ ਅਤੇ ਅਧਿਕਾਰੀਆਂ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਇਹ ਵੀ ਪੜ੍ਹੋ : ਹਰਿਆਣਾ ਨੇ ਕੇਂਦਰ ਸਰਕਾਰ ਨੂੰ ਦਿੱਤੀ 107 ਮੀਟ੍ਰਿਕ ਟਨ ਮੈਡੀਕਲ ਆਕਸੀਜਨ

PunjabKesariਸਵੇਰੇ 9 ਵਜੇ ਜਦੋਂ ਸਿਹਤ ਵਿਭਾਗ ਦੇ ਕਰਮੀ ਦਫ਼ਤਰ ਪਹੁੰਚੇ ਤਾਂ ਪੀਪੀ ਸੈਂਟਰ ਦਾ ਤਾਲਾ ਟੁੱਟਿਆ ਹੋਇਆ ਮਿਲਿਆ। ਇਸ ਤੋਂ ਬਾਅਦ ਸਟੋਰ ਦਾ ਵੀ ਤਾਲਾ ਟੁੱਟਿਆ ਹੋਇਆ ਸੀ। ਇੱਥੇ ਰੱਖੇ ਡੀਪ-ਫਰੀਜ਼ ਤੋਂ ਕੋਰੋਨਾ ਵੈਕਸੀਨ ਗਾਇਬ ਮਿਲੀ। ਜਿਸ ਤਰ੍ਹਾਂ ਨਾਲ ਕੋਰੋਨਾ ਇਨਫੈਕਸ਼ਨ ਫੈਲ ਰਿਹਾ ਹੈ, ਅਜਿਹੇ 'ਚ ਕੋਰੋਨਾ ਵੈਕਸੀਨ ਦੀ ਚੋਰੀ ਨੂੰ ਕਾਲਾਬਾਜ਼ਾਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅਲਮਾਰੀ ਤੋਂ 2 ਫਾਈਲਾਂ ਵੀ ਚੋਰੀ ਹੋਈਆਂ ਹਨ। ਹਾਲਾਂਕਿ ਉੱਥੇ ਹੀ 50 ਹਜ਼ਾਰ ਰੁਪਏ ਰੱਖੇ ਸਨ, ਉਹ ਸੁਰੱਖਿਅਤ ਹਨ।

ਇਹ ਵੀ ਪੜ੍ਹੋ : ਰੇਮੇਡੀਸਿਵਰ ਦੀ ਕਾਲਾਬਾਜ਼ਾਰੀ 'ਤੇ ਹਰਿਆਣਾ ਸਰਕਾਰ ਸਖ਼ਤ, ਬਿਨਾਂ ਆਧਾਰ ਕਾਰਡ ਦੇ ਨਹੀਂ ਮਿਲੇਗੀ ਦਵਾਈ

PunjabKesari

ਘਟਨਾ ਦੀ ਸੂਚਨਾ ਮਿਲਦੇ ਹੀ ਟੀਕਾਕਰਨ ਦੇ ਇੰਚਾਰਜ ਤੇ ਡਿਪਟੀ ਸਿਵਲ ਸਰਜਨ ਡਾ. ਰਮੇਸ਼ ਪਾਂਚਾਲ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਇਸ ਤੋਂ ਬਾਅਦ ਡੀ.ਆਈ.ਜੀ. ਓ.ਪੀ. ਨਰਵਾਲ ਮੌਕੇ 'ਤੇ ਪਹੁੰਚੇ। ਇਨ੍ਹਾਂ ਨਾਲ ਫਿੰਗਰ ਪ੍ਰਿੰਟ ਮਾਹਰ ਟੀਮ ਵੀ ਪਹੁੰਚੀ ਅਤੇ ਦਫ਼ਤਰ ਦੇ ਕੁੰਡਿਆਂ ਤੋਂ ਨਿਸ਼ਾਨ ਜੁਟਾ ਹੁਣ ਇਸ ਦੇ ਆਧਾਰ 'ਤੇ ਦੋਸ਼ੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਹਸਪਤਾਲ 'ਚ ਜਗ੍ਹਾ-ਜਗ੍ਹਾ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ 


author

DIsha

Content Editor

Related News