ਪਤੀ ਨੇ ਤੇਜ਼ਧਾਰ ਹਥਿਆਰ ਨਾਲ ਵੱਢੀ ਪਤਨੀ, ਫਿਰ ਪੁੱਤਰ ਨੂੰ ਬੋਲਿਆ- ਤੇਰੀ ਮਾਂ ਮਰ ਗਈ

10/21/2020 10:47:12 AM

ਕੈਥਲ— ਹਰਿਆਣਾ 'ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪਤੀ ਵਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹ ਘਟਨਾ ਕੈਥਲ ਜ਼ਿਲ੍ਹੇ ਵਿਚ ਵਾਪਰੀ। ਦੋਸ਼ੀ ਪਤੀ ਨੇ ਮੰਗਲਵਾਰ ਸਵੇਰੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁੰਡਰੀ ਪੁਲਸ ਨੇ ਦੋਸ਼ੀ ਪਤੀ ਖ਼ਿਲਾਫ ਕਤਲ ਦਾ ਕੇਸ ਦਰਜ ਕੀਤਾ ਹੈ। ਦਰਅਸਲ ਪੁੰਡਰੀ ਵਾਸੀ ਸੰਤੋਸ਼ ਦੀ ਧੀ ਦੇ ਦੋ ਦਿਨ ਪਹਿਲਾਂ ਪੁੱਤਰ ਨੇ ਜਨਮ ਲਿਆ ਸੀ। ਐਤਵਾਰ ਨੂੰ ਸੰਤੋਸ਼ ਆਪਣੀ ਧੀ ਕੋਲ ਗਈ ਸੀ।

ਇਹ ਵੀ ਪੜ੍ਹੋ: ਪਸ਼ੂ ਕਾਰੋਬਾਰੀ ਦਾ ਬੇਰਹਿਮੀ ਨਾਲ ਕਤਲ, ਪਹਿਲਾਂ ਵੱਢਿਆ ਗਲ਼ ਫਿਰ ਚਾਕੂ ਨਾਲ ਕੀਤੇ 30 ਵਾਰ

ਸੰਤੋਸ਼ ਸੋਮਵਾਰ ਸਵੇਰੇ ਫਤਿਹਪੁਰ ਆ ਕੇ ਆਂਢ-ਗੁਆਂਢ 'ਚ ਮਠਿਆਈ ਵੰਡੀ। ਘਰ ਵਿਚ ਖੁਸ਼ੀ ਦਾ ਮਾਹੌਲ ਸੀ। ਦੋ ਦਿਨ ਤੋਂ ਸੌਂ ਨਾ ਸਕਣ ਕਾਰਨ ਸੰਤੋਸ਼ ਕਮਰੇ 'ਚ ਜਾ ਕੇ ਗਹਿਰੀ ਨੀਂਦ ਸੌਂ ਗਈ ਸੀ। ਮੌਕਾ ਵੇਖ ਕੇ ਦੋਸ਼ੀ ਪਤੀ ਨੇ ਕਹੀ ਨਾਲ ਵਾਰ ਕੇ ਪਤਨੀ ਦਾ ਕਤਲ ਕਰ ਦਿੱਤਾ। ਸੰਤੋਸ਼ ਦੇ ਪੁੱਤਰ ਮੋਹਿਤ ਨੇ ਪੁਲਸ ਨੂੰ ਦੱਸਿਆ ਕਿ ਮੈਂ ਸੁੱਤਾ ਹੋਇਆ ਸੀ ਅਤੇ ਕਰੀਬ ਢਾਈ ਵਜੇ ਪਿਤਾ ਨੇ ਮੈਨੂੰ ਜਗਾਇਆ ਅਤੇ ਕਿਹਾ ਕਿ ਮੇਰੀ ਮਾਂ ਮਰ ਗਈ ਹੈ। 

ਇਹ ਵੀ ਪੜ੍ਹੋ:  ਭਾਰਤ 'ਚ ਹੈ ਏਸ਼ੀਆ ਦਾ ਸਭ ਤੋਂ ਸਾਫ਼-ਸੁਥਰਾ ਪਿੰਡ, ਵੇਖ ਕੇ ਖੁਸ਼ ਹੋਵੇਗੀ ਰੂਹ 

ਪੁੱਤਰ ਮੋਹਿਤ ਨੇ ਕਿਹਾ ਕਿ ਉਸ ਨੂੰ ਲੱਗਾ ਕਿ ਪਿਤਾ ਉਸ ਨਾਲ ਮਜ਼ਾਕ ਕਰ ਰਹੇ ਹਨ। ਇਸ ਲਈ ਪਿਤਾ ਨੂੰ ਕਿਹਾ ਕਿ ਜਾ ਕੇ ਸੌਂ ਜਾਓ ਅਤੇ ਮੈਨੂੰ ਵੀ ਸੌਣ ਦਿਓ। ਪਿਤਾ ਨੇ ਫਿਰ ਕਿਹਾ ਕਿ ਤੇਰੀ ਮਾਂ ਸੱਚ ਵਿਚ ਮਰ ਗਈ ਹੈ। ਜਿਸ ਤੋਂ ਤੁਰੰਤ ਬਾਅਦ ਉਹ ਕਮਰੇ ਵਿਚ ਗਿਆ ਤਾਂ ਮਾਂ ਦੀ ਖੂਨ ਨਾਲ ਲਹੂ-ਲੁਹਾਨ ਲਾਸ਼ ਪਈ ਦੇਖੀ। ਮੈਂ ਰੌਲਾ ਪਾਇਆ ਤਾਂ ਵੱਡਾ ਭਰਾ ਰਵੀ ਆ ਗਿਆ, ਤਾਂ ਉਦੋਂ ਤੱਕ ਪਿਤਾ ਫਰਾਰ ਹੋ ਚੁੱਕਾ ਸੀ। ਮੋਹਿਤ ਨੇ ਪੁਲਸ ਨੂੰ ਦੱਸਿਆ ਕਿ ਕਈ ਵਾਰ ਪਿਤਾ ਪਰੇਸ਼ਾਨ ਹੋ ਜਾਂਦੇ ਸਨ, ਜਿਸ ਦੀ ਪੀ. ਜੀ. ਆਈ. ਤੋਂ ਦਵਾਈ ਵੀ ਚੱਲ ਰਹੀ ਹੈ। ਕਿਸੇ ਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਮੇਰੀ ਮਾਂ ਦਾ ਕਤਲ ਕਿਉਂ ਕੀਤਾ। ਪੁਲਸ ਨੇ ਜਨਾਨੀ ਸੰਤੋਸ਼ ਦੇ ਪੁੱਤਰ ਮੋਹਿਤ ਦੀ ਸ਼ਿਕਾਇਤ 'ਤੇ ਪਿਤਾ ਪ੍ਰੇਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਦਾਜ ਦੀ ਬਲੀ ਚੜ੍ਹੀ ਇਕ ਹੋਰ ਵਿਆਹੁਤਾ, ਸ਼ੌਂਕ ਪੂਰੇ ਕਰਨ ਲਈ ਪਤੀ ਕਰ ਰਿਹਾ ਸੀ ਵੱਡੀ ਗੱਡੀ ਦੀ ਮੰਗ


Tanu

Content Editor Tanu