ਅਫ਼ਸਰਾਂ ਨੂੰ ਜ਼ਖਮੀ ਕਰ ਬਾਲ ਸੁਧਾਰ ਗ੍ਰਹਿ ਤੋਂ ਫਰਾਰ ਹੋਏ 17 ਨਾਬਾਲਗ ਕੈਦੀ

Tuesday, Oct 13, 2020 - 10:51 AM (IST)

ਹਿਸਾਰ- ਹਰਿਆਣਾ ਦੇ ਹਿਸਾਰ 'ਚ ਮੌਜੂਦ ਇਕ ਬਾਲ ਸੁਧਾਰ ਗ੍ਰਹਿ 'ਚ ਬਾਲ ਕੈਦੀ ਸੁਰੱਖਿਆ ਗਾਰਡ ਅਤੇ ਅਧਿਕਾਰੀਆਂ 'ਤੇ ਹਮਲਾ ਕਰ ਕੇ ਫਰਾਰ ਹੋ ਗਏ। ਇਕ ਨਿਊਜ਼ ਏਜੰਸੀ ਅਨੁਸਾਰ ਕੁੱਲ 17 ਬਾਲ ਕੈਦੀ ਇੱਥੋਂ ਫਰਾਰ ਹੋਏ ਹਨ, ਇਨ੍ਹਾਂ 'ਚੋਂ 8 ਨਾਬਾਲਗ ਕੈਦੀ ਕਤਲ ਦੇ ਦੋਸ਼ੀ ਹਨ। ਰਿਪੋਰਟ ਅਨੁਸਾਰ, ਨਾਬਾਲਗ ਕੈਦੀਆਂ ਨੇ ਸੁਧਾਰ ਗ੍ਰਹਿ ਪ੍ਰਵੇਸ਼ ਦੁਆਰ 'ਤੇ ਤਾਇਨਾਤ ਸਕਿਓਰਿਟੀ ਗਾਰਡ 'ਤੇ ਹਮਲਾ ਕਰ ਦਿੱਤਾ ਅਤੇ ਫਰਾਰ ਹੋ ਗਏ। ਪੁਲਸ ਅਨੁਸਾਰ ਇਹ ਘਟਨਾ ਸੋਮਵਾਰ ਸ਼ਾਮ ਦੀ ਹੈ। ਜੋ ਹੋਰ ਨਾਬਾਲਗ ਕੈਦੀ ਫਰਾਰ ਹੋਏ ਹਨ, ਉਨ੍ਹਾਂ 'ਤੇ ਚੋਰੀ ਅਤੇ ਡਕੈਤੀ ਦੇ ਦੋਸ਼ ਹਨ।

PunjabKesariਪੁਲਸ ਦਾ ਕਹਿਣਾ ਹੈ ਕਿ ਫਰਾਰ ਜ਼ਿਆਦਾਤਰ ਨਾਬਾਲਗ ਕੈਦੀ ਰੋਹਤਕ, ਝੱਜਰ ਅਤੇ ਹਿਸਾਰ ਦੇ ਰਹਿਣ ਵਾਲੇ ਹਨ। ਇਨ੍ਹਾਂ ਦਾ ਪਤਾ ਲਗਾਉਣ ਲਈ ਹਰਿਆਣਾ ਪੁਲਸ ਨੇ ਟੀਮ ਗਠਿਤ ਕਰ ਦਿੱਤੀ ਹੈ। ਪੁਲਸ ਨੇ ਕਿਹਾ ਕਿ ਸੋਮਵਾਰ ਸ਼ਾਮ ਨੂੰ ਕਰੀਬ 6 ਵਜੇ ਜਦੋਂ ਨਾਬਾਲਗ ਕੈਦੀਆਂ ਨੂੰ ਖਾਣਾ ਦਿੱਤਾ ਜਾ ਰਿਹਾ ਸੀ। ਉਸ ਸਮੇਂ ਇਨ੍ਹਾਂ ਸਾਰਿਆਂ ਨੇ ਮਿਲ ਕੇ ਜੇਲ ਸਟਾਫ 'ਤੇ ਹਮਲਾ ਕਰ ਦਿੱਤਾ। ਇਸ 'ਚ 3 ਕਰਮੀ ਜ਼ਖਮੀ ਹੋ ਗਏ। ਪੁਲਸ ਦਾ ਕਹਿਣਾ ਹੈ ਕਿ ਇਸ ਸੁਧਾਰ ਗ੍ਰਹਿ 'ਚ 97 ਬੰਦੀ ਹਨ। ਪੁਲਸ ਹੁਣ ਨੇੜਲੇ ਇਲਾਕਿਆਂ 'ਚ ਬਹੁਤ ਸਰਗਰਮੀ ਨਾਲ ਇਨ੍ਹਾਂ ਦੀ ਭਾਲ ਕਰ ਰਹੀ ਹੈ।


DIsha

Content Editor

Related News