ਹਰਿਆਣਾ ਦੇ ਹਿਸਾਰ ''ਚ ਬਦਮਾਸ਼ਾਂ ਨੇ ਪੈਟਰੋਲ ਪੰਪ ਮੈਨੇਜਰ ਦਾ ਕਤਲ ਕੀਤਾ

Saturday, Sep 26, 2020 - 10:20 AM (IST)

ਹਰਿਆਣਾ ਦੇ ਹਿਸਾਰ ''ਚ ਬਦਮਾਸ਼ਾਂ ਨੇ ਪੈਟਰੋਲ ਪੰਪ ਮੈਨੇਜਰ ਦਾ ਕਤਲ ਕੀਤਾ

ਹਿਸਾਰ- ਹਰਿਆਣਾ ਦੇ ਹਿਸਾਰ ਜ਼ਿਲ੍ਹੇ 'ਚ ਕੁਝ ਅਣਪਛਾਤੇ ਬਦਮਾਸ਼ਾਂ ਦੇ ਹਮਲੇ 'ਚ ਇਕ ਪੈਟਰੋਲ ਪੰਪ ਮੈਨੇਜਰ ਦੀ ਮੌਤ ਹੋ ਗਈ ਅਤੇ 2 ਕਰਮੀ ਜ਼ਖਮੀ ਹੋ ਗਏ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਵਾਰਦਾਤ ਉਸ ਸਮੇਂ ਹੋਈ, ਜਦੋਂ ਤਿੰਨੋਂ ਵੀਰਵਾਰ ਰਾਤ ਸਿਰਸਾ ਰੋਡ ਸਥਿਤ ਪੈਟਰੋਲ ਪੰਪ 'ਤੇ ਸੌਂ ਰਹੇ ਸਨ।

ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦੇ ਖਰਾਦੀਆ ਪਿੰਡ ਵਾਸੀ ਹਨੂੰਮਾਨ (48) ਦੇ ਰੂਪ 'ਚ ਹੋਈ ਹੈ। ਪੁਲਸ ਨੇ ਦੱਸਿਆ ਕਿ ਪੈਟਰੋਲ ਪੰਪ ਦੀ ਸੀ.ਸੀ.ਟੀ.ਵੀ. ਫੁਟੇਜ 'ਚ ਕੱਪੜੇ ਨਾਲ ਆਪਣਾ ਮੂੰਹ ਢਕੇ ਹੋਏ ਇਕ ਵਿਅਕਤੀ ਨੂੰ ਦੇਖਿਆ ਗਿਆ, ਜਿਸ ਨੇ ਹਮਲੇ ਨੂੰ ਅੰਜਾਮ ਦਿੱਤਾ। ਪੈਟਰੋਲ ਪੰਪ ਦੇ ਮਾਲਕ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਹਮਲਾਵਰ ਪੰਪ ਨੂੰ ਲੁੱਟਣਾ ਚਾਹੁੰਦੇ ਸਨ। ਉਸ ਨੇ ਪੁਲਸ ਨੇ ਦੱਸਿਆ ਕਿ ਕਰਮੀਆਂ ਦੀ ਜੇਬ 'ਚੋਂ ਪੈਸੇ ਗਾਇਬ ਸਨ। ਪੁਲਸ ਨੇ ਦੱਸਿਆ ਕਿ ਜ਼ਖਮੀ ਕਰਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।


author

DIsha

Content Editor

Related News