ਹਰਿਆਣਾ : ਸਗਾਈ ਤੋਂ ਬਾਅਦ ਕੁੜੀ ਨੇ ਤੋੜਿਆ ਰਿਸ਼ਤਾ, ਦੁਖੀ ਮੰਗੇਤਰ ਨੇ ਕੀਤੀ ਖ਼ੁਦਕੁਸ਼ੀ

Saturday, Sep 05, 2020 - 06:28 PM (IST)

ਹਰਿਆਣਾ : ਸਗਾਈ ਤੋਂ ਬਾਅਦ ਕੁੜੀ ਨੇ ਤੋੜਿਆ ਰਿਸ਼ਤਾ, ਦੁਖੀ ਮੰਗੇਤਰ ਨੇ ਕੀਤੀ ਖ਼ੁਦਕੁਸ਼ੀ

ਹਿਸਾਰ- ਹਰਿਆਣਾ 'ਚ ਫਤਿਹਾਬਾਦ ਜ਼ਿਲ੍ਹੇ ਦੇ ਡਾਗਰ ਹਾਲ ਢੰਢੂਰ ਬੀੜ ਪਿੰਡ ਦੇ ਇਕ ਨੌਜਵਾਨ ਨੇ ਸਗਾਈ ਟੁੱਟਣ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਪਿੰਡ ਦੇ ਬਲਵੰਤ ਦੀ ਸ਼ਿਕਾਇਤ 'ਤੇ ਪੁਲਸ ਨੇ ਕੈਥਲ ਦੇ ਪਿੰਡ ਪਾਈ ਦੀ ਇਕ ਕੁੜੀ ਵਿਰੁੱਧ ਆਪਣੇ ਮੰਗੇਤਰ ਰਾਕੇਸ਼ ਨੂੰ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਕੇਸ ਦਰਜ ਕੀਤਾ ਹੈ। ਪੁਲਸ ਨੂੰ ਬਲਵੰਤ ਨੇ ਦੱਸਿਆ ਕਿ ਉਸ ਦੇ ਬੇਟੇ ਰਾਕੇਸ਼ (21) ਨੇ ਖੇਤ 'ਚ ਜਾ ਕੇ ਜ਼ਹਿਰ ਖਾ ਲਿਆ। ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ ਸੀ ਪਰ ਮਰਨ ਤੋਂ ਪਹਿਲਾਂ ਉਸ ਨੇ ਮੈਨੂੰ ਅਤੇ ਰਿਸ਼ਤੇਦਾਰ ਧਰਮਪਾਲ ਨੂੰ ਜ਼ਹਿਰ ਖਾਣ ਦਾ ਕਾਰਨ ਦੱਸਿਆ ਸੀ। 

ਦਰਅਸਲ ਰਾਕੇਸ਼ ਦੀ ਕੈਥਲ ਦੇ ਪਿੰਡ ਪਾਈ ਦੀ ਇਕ ਕੁੜੀ ਨਾਲ ਦੋਸਤੀ ਹੋਈ ਸੀ। ਦੋਹਾਂ ਦਾ ਰਿਸ਼ਤਾ ਪੱਕਾ ਕਰਦੇ ਹੋਏ ਪਰਿਵਾਰ ਵਾਲਿਆਂ ਨੇ ਸਗਾਈ ਤੱਕ ਕਰਵਾ ਦਿੱਤੀ ਸੀ। ਇਸ ਗੱਲ ਦੀ ਜਾਣਕਾਰੀ ਮੇਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਸੀ। ਰਾਕੇਸ਼ ਅਤੇ ਕੁੜੀ ਮਿਲਦੇ ਰਹਿੰਦੇ ਸਨ। ਵਿਆਹ ਦਾ ਸਾਮਾਨ ਲੈਣ ਲਈ ਹਿਸਾਰ ਆਉਂਦੀ-ਜਾਂਦੀ ਸੀ। ਹਾਲ ਹੀ 'ਚ ਉਸ ਨੇ ਰਾਕੇਸ਼ ਨੂੰ ਕਿਹਾ ਸੀ ਕਿ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ਹਾਂ। ਰਾਕੇਸ਼ ਨੇ ਉਸ ਨੂੰ ਕਿਹਾ ਸੀ ਕਿ ਪੂਰੇ ਸਮਾਜ ਦੇ ਸਾਹਮਣੇ ਤੇਰੇ ਨਾਲ ਸਗਾਈ ਹੋਈ ਹੈ। ਰਿਸ਼ਤਾ ਤੋੜੇਗੀ ਤਾਂ ਕਾਫ਼ੀ ਬਦਨਾਮੀ ਹੋਵੇਗੀ ਪਰ ਕੁੜੀ ਨੇ ਉਸ ਦੀ ਕੋਈ ਗੱਲ ਨਹੀਂ ਸੁਣਾਈ। ਇਸ ਲਈ ਵੀਰਵਾਰ ਨੂੰ ਰਾਕੇਸ਼ ਖੇਤ 'ਚ ਚੱਲਾ ਗਿਆ ਸੀ। ਉੱਥੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

DIsha

Content Editor

Related News