ਨਿਕਿਤਾ ਕਤਲਕਾਂਡ ''ਚ ਦੋਸ਼ੀ ਨੇ ਕਬੂਲਿਆ ਘਿਨੌਣਾ ਸੱਚ, ਇਸ ਵਜ੍ਹਾ ਕਰਕੇ ਮਾਰੀ ਸੀ ਗੋਲ਼ੀ

10/28/2020 11:22:04 AM

ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਬਲੱਭਗੜ੍ਹ 'ਚ ਵਿਦਿਆਰਥਣ ਨਿਕਿਤਾ ਤੋਮਰ ਦਾ ਦਿਨਦਿਹਾੜੇ ਕਤਲ ਕਰਨ ਦੇ ਮਾਮਲੇ 'ਚ ਮੁੱਖ ਦੋਸ਼ੀ ਤੌਸਿਫ਼ ਅਤੇ ਉਸ ਦੇ ਦੋਸਤ ਰੇਹਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੂਤਰਾਂ ਅਨੁਸਾਰ, ਪੁਲਸ ਪੁੱਛ-ਗਿੱਛ 'ਚ ਦੋਸ਼ੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਅਤੇ ਕਤਲ ਦੇ ਪਿੱਛੇ ਦਾ ਮਕਸਦ ਵੀ ਦੱਸਿਆ। ਦੋਸ਼ੀ ਤੌਸਿਫ਼ ਨੇ ਪੁਲਸ ਨੂੰ ਦੱਸਿਆ ਕਿ ਨਿਕਿਤਾ ਕਿਸੇ ਹੋਰ ਨਾਲ ਵਿਆਹ ਕਰਨ ਵਾਲੀ ਸੀ। ਇਸ ਲਈ ਉਸ ਨੇ ਉਸ ਨੂੰ ਮਾਰ ਦਿੱਤਾ। ਉੱਥੇ ਹੀ ਦੋਹਾਂ ਦੋਸ਼ੀਆਂ ਨੂੰ ਫਰੀਦਾਬਾਦ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਨੂੰ 2 ਦਿਨ ਦੀ ਰਿਮਾਂਡ 'ਤੇ ਲਿਆ ਗਿਆ ਹੈ।

ਇਹ ਵੀ ਪੜ੍ਹੋ : ਕੁੜੀ ਨੇ ਦੋਸਤੀ ਠੁਕਰਾਈ ਤਾਂ ਸਿਰਫਿਰੇ ਆਸ਼ਿਕ ਨੇ ਮਾਂ ਅਤੇ ਭਰਾ ਦੇ ਸਾਹਮਣੇ ਹੀ ਕਰ ਦਿੱਤਾ ਕਤਲ

ਕਿਤੇ ਹੋਰ ਵਿਆਹ ਕਰਨ ਵਾਲੀ ਸੀ ਨਿਕਿਤਾ
ਪੁਲਸ ਪੁੱਛ-ਗਿੱਛ 'ਚ ਦੋਸ਼ੀ ਨੇ ਦੱਸਿਆ ਕਿ ਉਸ ਦੀ ਵਿਦਿਆਰਥਣ ਨਾਲ 24 ਅਤੇ 25 ਅਕਤੂਬਰ ਦੀ ਰਾਤ ਗੱਲਬਾਤ ਹੋਈ ਸੀ। ਦੋਹਾਂ ਦਰਮਿਆਨ ਕਰੀਬ 17 ਮਿੰਟ ਤੱਕ ਗੱਲ ਹੋਈ। ਦੋਸ਼ੀ ਤੌਸਿਫ਼ ਨੇ ਪੁਲਸ ਨੂੰ ਦੱਸਿਆ ਕਿ ਨਿਕਿਤਾ ਕਿਸੇ ਹੋਰ ਨਾਲ ਵਿਆਹ ਕਰਨ ਵਾਲੀ ਸੀ। ਇਸ ਲਈ ਉਸ ਨੇ ਉਸ ਨੂੰ ਮਾਰ ਦਿੱਤਾ। ਤੌਸਿਫ਼ ਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਉਸ ਦੀ ਗ੍ਰਿਫ਼ਤਾਰੀ ਕਾਰਨ ਮੈਡੀਕਲ ਦੀ ਪੜ੍ਹਾਈ ਅਧੂਰੀ ਰਹਿ ਗਈ ਸੀ।

ਇਹ ਵੀ ਪੜ੍ਹੋ : ਨਿਕਿਤਾ ਕਤਲਕਾਂਡ : ਦੋਵੇਂ ਦੋਸ਼ੀ ਗ੍ਰਿਫ਼ਤਾਰ, ਪਰਿਵਾਰ ਦੀ ਮੰਗ- ਦੋਸ਼ੀਆਂ ਦਾ ਕੀਤਾ ਜਾਵੇ ਐਨਕਾਊਂਟਰ

ਦੋਸ਼ੀ ਨੇ ਧੀ ਨੂੰ ਪਹਿਲਾਂ ਵੀ ਅਗਵਾ ਕਰਨ ਦੀ ਕੀਤੀ ਸੀ ਕੋਸ਼ਿਸ਼
ਉੱਥੇ ਹੀ ਨਿਕਿਤਾ ਦੇ ਪਿਤਾ ਨੇ ਦੱਸਿਆ ਕਿ ਦੋਸ਼ੀ ਤੌਸਿਫ਼ ਨੇ ਧੀ ਨੂੰ ਪਹਿਲਾਂ ਵੀ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਸਮੇਂ ਇਸ ਵਿਰੁੱਧ ਮੁਕੱਦਮਾ ਵੀ ਦਰਜ ਕਰਵਾਇਆ ਗਿਆ ਸੀ ਪਰ ਉਸ ਦੇ ਮਾਤਾ-ਪਿਤਾ ਨੇ ਜਦੋਂ ਇਹ ਵਾਅਦਾ ਕੀਤਾ ਕਿ ਉਹ ਉਨ੍ਹਾਂ ਦੀ ਧੀ ਨੂੰ ਪਰੇਸ਼ਾਨ ਨਹੀਂ ਕਰੇਗਾ ਤਾਂ ਉਨ੍ਹਾਂ ਨੇ ਸਮਝੌਤਾ ਕਰ ਕੇ ਕੇਸ ਵਾਪਸ ਲੈ ਲਿਆ ਸੀ। ਫਿਰ ਤੋਂ ਦੋਸ਼ੀ ਉਸ ਨੂੰ ਪਰੇਸ਼ਾਨ ਕਰ ਰਿਹਾ ਸੀ। ਉੱਥੇ ਹੀ ਨਿਕਿਤਾ ਦਾ ਸ਼ਾਮ 6.05 ਵਜੇ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕਾ ਦੇ ਭਰਾ ਨਵੀਨ ਅਤੇ ਪਿਤਾ ਮੂਲਚੰਦ ਤੋਮਰ ਨੇ ਅਗਨੀ ਦਿੱਤੀ। ਇਸ ਦੌਰਾਨ ਭਾਰੀ ਗਿਣਤੀ 'ਚ ਪੁਲਸ ਫੋਰਸ ਮੌਜੂਦ ਰਹੀ।

ਇਹ ਵੀ ਪੜ੍ਹੋ : ਪਤੀ ਦਾ ਕਤਲ ਕਰ ਘਰ 'ਚ ਦਫ਼ਨਾ ਦਿੱਤੀ ਸੀ ਲਾਸ਼, 18 ਮਹੀਨਿਆਂ ਬਾਅਦ ਇਸ ਤਰ੍ਹਾਂ ਖੁੱਲ੍ਹਿਆ ਰਾਜ


DIsha

Content Editor

Related News