ਧੀਆਂ ਦੇ ਜਜ਼ਬੇ ਨੂੰ ਸਲਾਮ: ਚੁੱਲ੍ਹੇ-ਚੌਕੇ ਨਾਲ ਸੰਭਾਲ ਰਹੀਆਂ ਨੇ ਖੇਤਾਂ ਦੀ ‘ਕਮਾਨ’

Thursday, Dec 17, 2020 - 05:26 PM (IST)

ਫਤਿਹਾਬਾਦ— ਦਿੱਲੀ ’ਚ ਕਿਸਾਨ ਆਪਣੇ ਹੱਕਾਂ ਦੀ ਲੜਾਈ ਲਈ ਪਿਛਲੇ 22 ਦਿਨਾਂ ਤੋਂ ਡਟੇ ਹੋਏ ਹਨ। ਦਿੱਲੀ ਅੰਦੋਲਨ ’ਚ ਗਏ ਕਿਸਾਨਾਂ ਦੀਆਂ ਧੀਆਂ, ਪੁੱਤਾਂ ਤੋਂ ਘੱਟ ਨਹੀਂ ਹਨ। ਪੜ੍ਹਨ ਦੀ ਉਮਰ ਵਿਚ ਧੀਆਂ ਘਰ ਦੇ ਕੰਮਾਂ ਦੇ ਨਾਲ-ਨਾਲ ਖੇਤ ਵੀ ਸੰਭਾਲ ਰਹੀਆਂ ਹਨ। ਕੜਾਕੇ ਦੀ ਠੰਡ ਵਿਚ ਜਿੱਥੇ ਲੋਕ ਰਜਾਈਆਂ ’ਚ ਬੈਠੇ ਹੋਏ ਹਨ, ਉੱਥੇ ਹੀ ਧੀਆਂ ਹੱਥਾਂ ’ਚ ਕਹੀ ਲੈ ਕੇ ਖੇਤਾਂ ਨੂੰ ਜਾਂਦੀਆਂ ਦਿਖਾਈ ਦੇ ਜਾਣਗੀਆਂ। ਇਹ ਕੋਈ ਉਨ੍ਹਾਂ ਦਾ ਸ਼ੌਕ ਨਹੀਂ ਸਗੋਂ ਮਜਬੂਰੀ ਹੈ, ਕਿਉਂਕਿ ਖੇਤੀ ਕਾਨੂੰਨਾਂ ਖ਼ਿਲਾਫ਼ ਇਨ੍ਹਾਂ ਦੇ ਪਿਤਾ ਦਿੱਲੀ ਸਰਹੱਦ ’ਤੇ ਡਟੇ ਹਨ। ਅਜਿਹੇ ਵਿਚ ਉਨ੍ਹਾਂ ਦੀ ਗੈਰ-ਮੌਜੂਦਗੀ ਵਿਚ ਕਿਸਾਨਾਂ ਦੇ ਬੱਚੇ ਖੇਤੀਬਾੜੀ ਸੰਭਾਲ ਰਹੇ ਹਨ। ਇਸ ਜ਼ਿੰਮੇਵਾਰੀ ’ਚ ਪੁੱਤਰ ਹੀ ਨਹੀਂ ਸਗੋਂ ਧੀਆਂ ਵੀ ਖੇਤਾਂ ਵਿਚ ਸਿੰਚਾਈ ਤੋਂ ਲੈ ਕੇ ਹੋਰ ਕੰਮਕਾਜ ਕਰ ਰਹੀਆਂ ਹਨ।

PunjabKesari

ਹਰਿਆਣਾ ਦੇ ਫਤਿਹਾਬਾਦ ’ਚ ਇਕ ਅਜਿਹੇ ਹੀ ਪਰਿਵਾਰ ਦੇ ਪੁਰਸ਼ ਮੈਂਬਰ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਗਏ ਹਨ ਅਤੇ ਉਨ੍ਹਾਂ ਦੀਆਂ ਧੀਆਂ ਖੇਤ ਸੰਭਾਲ ਰਹੀਆਂ ਹਨ। ਧੀਆਂ ਵੀ ਕਹੀ ਲੈ ਕੇ ਖੇਤਾਂ ਵਿਚ ਕੰਮ ਕਰ ਰਹੀਆਂ ਹਨ। ਧੀਆਂ ਦੇ ਪਰਿਵਾਰ ਵਾਲੇ ਅੰਦੋਲਨ ’ਚ ਹਿੱਸਾ ਲੈਣ ਦਿੱਲੀ ਗਏ ਹੋਏ ਹਨ। ਪਿੱਛੋਂ ਕੁੜੀਆਂ ਖੇਤਾਂ ’ਚ ਸਿੰਚਾਈ ਕਰਨ ਲਈ ਖਾਧ ਦਾ ਛਿੜਕਾਅ ਕਰ ਰਹੀਆਂ ਹਨ। ਖੇਤਾਂ ’ਚ ਕੰਮ ਕਰ ਰਹੀ ਕਿਸਾਨਾਂ ਦੀਆਂ ਧੀਆਂ ਅਨੂੰ ਅਤੇ ਵੀਨਾ ਰਾਨੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਅਤੇ ਭਰਾ ਅੰਦੋਲਨ ਵਿਚ ਗਏ ਹੋਏ ਹਨ, ਇਸ ਲਈ ਅਸੀਂ  ਖੇਤ ਵਿਚ ਆ ਕੇ ਕੰਮ ਕਰ ਰਹੇ ਹਾਂ, ਤਾਂ ਕਿ ਫ਼ਸਲ ਦੀ ਦੇਖ-ਰੇਖ ਹੋ ਸਕੇ। 

PunjabKesari

ਕੁੜੀਆਂ ਨੇ ਅੱਗੇ ਕਿਹਾ ਕਿ ਮਿਹਨਤ ਕਰ ਕੇ ਪਰਿਵਾਰ ਅੰਨ ਉਗਾਉਂਦਾ ਹੈ, ਇਸ ਲਈ ਬਾਹਾਂ ’ਚ ਪੂਰਾ ਜ਼ੋਰ ਹੈ। ਇਸ ਦੌਰਾਨ ਪਰਿਵਾਰ ਦੀਆਂ ਹੋਰ ਜਨਾਨੀਆਂ ਵੀ ਉਨ੍ਹਾਂ ਨਾਲ ਰਹੀਆਂ। ਉਨ੍ਹਾਂ ਨੇ ਕਿਹਾ ਕਿ ਘਰ ਦਾ ਚੁੱਲ੍ਹਾ-ਚੌਕੇ ਦੇ ਕੰਮ ਛੱਡ ਕੇ ਆਪਣੇ ਖੇਤਾਂ ਨੂੰ ਸੰਭਾਲ ਰਹੀਆਂ ਹਨ। ਕੁੜੀਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਖੇਤਾਂ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ, ਤਾਂ ਕਿ ਉਨ੍ਹਾਂ ਦੇ ਪਿਤਾ ਸਮੇਤ ਦੇਸ਼ ਦੇ ਹਜ਼ਾਰਾਂ ਕਿਸਾਨ ਵਾਪਸ ਆਪਣੇ ਘਰ ਪਰਤ ਸਕਣ। 


Tanu

Content Editor

Related News