ਹਰਿਆਣਾ ਨੇ ਬਣਾਇਆ ਰਿਕਾਰਡ, 8130 ਕਰੋੜ GST ਕੁਲੈਕਸ਼ਨ ਨਾਲ ਹਾਸਲ ਕੀਤਾ 22 ਫ਼ੀਸਦੀ ਵਾਧਾ
Friday, Jan 05, 2024 - 11:08 AM (IST)

ਹਰਿਆਣਾ (ਬਾਂਸਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਅਗਵਾਈ ਵਿਚ ਆਬਕਾਰੀ ਅਤੇ ਕਰ ਵਿਭਾਗ ਨੇ ਵਸਤੂ ਅਤੇ ਸੇਵਾ ਕਰ (ਜੀ.ਐੱਸ.ਟੀ.) ਦੀ ਉਗਰਾਹੀ ਵਿਚ ਜ਼ਿਕਰਯੋਗ ਵਾਧਾ ਹਾਸਲ ਕੀਤਾ ਹੈ। ਦਸੰਬਰ (ਸਾਲ 2023) ਵਿਚ ਦੇਸ਼ ਵਿਚ ਇਕੱਤਰਿਤ ਕੁੱਲ ਜੀ.ਐੱਸ.ਟੀ. ਦਾ ਮਾਲੀਆ 1,64,822 ਕਰੋੜ ਰੁਪਏ ਹੈ, ਜੋ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਜੀ. ਐੱਸ. ਟੀ. ਮਾਲੀਏ ਤੋਂ 10.3 ਫ਼ੀਸਦੀ ਵੱਧ ਹੈ।
ਇਹ ਵੀ ਪੜ੍ਹੋ - UPI ਦਾ ਇਸਤੇਮਾਲ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਨਿਯਮਾਂ 'ਚ ਕੀਤਾ ਗਿਆ ਇਹ ਬਦਲਾਅ
ਉੱਥੇ ਹੀ ਹਰਿਆਣਾ ਵਿਚ ਦਸੰਬਰ (ਸਾਲ 2023) ਵਿਚ ਕੁੱਲ ਜੀ. ਐੱਸ. ਟੀ. ਕੁਲੈਕਸ਼ਨ 8,130 ਕਰੋੜ ਰੁਪਏ ਹੈ, ਜਦੋਂਕਿ ਪਿਛਲੇ ਸਾਲ (ਦਸੰਬਰ 2022) ਵਿਚ ਇਹ 6,678 ਕਰੋੜ ਰੁਪਏ ਸੀ, ਜੋ ਕਿ 10.3 ਫ਼ੀਸਦੀ ਦੀ ਰਾਸ਼ਟਰੀ ਵਾਧੇ ਦੇ ਮੁਕਾਬਲੇ 22% ਵੱਧ ਹੈ। ਇਸ ਦੌਰਾਨ ਉੱਤਰ ਭਾਰਤ ਵਿਚ ਹਿਮਾਚਲ ਪ੍ਰਦੇਸ਼ ਵਿਚ 5 ਫ਼ੀਸਦੀ, ਪੰਜਾਬ ਵਿਚ 8 ਫ਼ੀਸਦੀ, ਦਿੱਲੀ ਵਿਚ 16 ਫ਼ੀਸਦੀ ਅਤੇ ਜੰਮੂ-ਕਸ਼ਮੀਰ ਵਿਚ 20 ਫ਼ੀਸਦੀ ਦੀ ਦਰ ਨਾਲ ਵਾਧਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...
ਸੀ.ਐੱਮ. ਖੱਟੜ ਨੇ ਕਿਹਾ ਕਿ ਆਬਕਾਰੀ ਅਤੇ ਕਰ ਵਿਭਾਗ ਨੇ ਜੀ. ਐੱਸ. ਟੀ. ਸੰਗ੍ਰਹਿ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਨਾਲ ਸੂਬੇ ਦੀ ਆਰਥਿਕ ਸੁਰੱਖਿਆ ਮਜ਼ਬੂਤ ਹੋਈ ਹੈ। ਜੀ. ਐੱਸ. ਟੀ. ਉਗਰਾਹੀ ਵਿਚ ਹੋਇਆ ਇਹ ਵਾਧਾ ਸੂਬੇ ਦੀ ਆਰਥਿਕ ਤਰੱਕੀ ਨੂੰ ਦਰਸਾਉਂਦਾ ਹੈ ਅਤੇ ਨਾਲ ਹੀ ਇਹ ਸੂਬੇ ਦੇ ਵਿਕਾਸ ਲਈ ਇਕ ਸਕਾਰਾਤਮਕ ਸੰਕੇਤ ਵੀ ਹੈ। ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਅਸੀਂ ਭਵਿੱਖ ਵਿਚ ਵੀ ਇਸੇ ਤਰ੍ਹਾਂ ਤਰੱਕੀ ਕਰਦੇ ਰਹਾਂਗੇ ਅਤੇ ਹਰਿਆਣਾ ਨੂੰ ਆਰਥਿਕ ਅਤੇ ਵਿੱਤੀ ਪੱਧਰ ’ਤੇ ਇਕ ਮਜ਼ਬੂਤ ਸੂਬਾ ਬਣਾਵਾਂਗੇ।
ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ ਕਰਨ 'ਤੇ ਹਰਦੀਪ ਪੁਰੀ ਦਾ ਵੱਡਾ ਬਿਆਨ, ਕਿਹਾ-ਇਸ ਸਮੇਂ ਹੋਣਗੇ ਸਸਤੇ
ਟੈਕਸ ਕੁਲੈਕਸ਼ਨ ਦੇ ਮਾਮਲੇ ’ਚ ਦੇਸ਼ ਦੇ ਸਿਖਰਲੇ 5 ਸੂਬਿਆਂ ’ਚ ਸ਼ਾਮਲ ਹੈ ਹਰਿਆਣਾ
ਇਸਦੇ ਨਾਲ ਹੀ, ਆਬਕਾਰੀ ਅਤੇ ਕਰ ਵਿਭਾਗ ਨੇ ਪਹਿਲੀਆਂ 3 ਤਿਮਾਹੀਆਂ ਵਿਚ ਵਿੱਤੀ ਸਾਲ 2023-24 ਲਈ ਕੁੱਲ ਬਜਟ ਟੀਚੇ ਦਾ 80 ਫ਼ੀਸਦੀ ਸਫਲਤਾਪੂਰਵਕ ਪ੍ਰਾਪਤ ਕਰ ਲਿਆ ਹੈ, ਜੋ ਕਿ ਆਬਕਾਰੀ ਅਤੇ ਕਰ ਵਿਭਾਗ ਦੀ ਕਾਰਜਕੁਸ਼ਲਤਾ ਨੂੰ ਸਪੱਸ਼ਟ ਰੂਪ ਵਿਚ ਦਰਸਾਉਂਦਾ ਹੈ। ਇਸ ਸਾਲ ਦਾ ਕੁੱਲ ਬਜਟ ਅਨੁਮਾਨ 57,931 ਕਰੋੜ ਰੁਪਏ ਹੈ ਅਤੇ 31 ਦਸੰਬਰ, 2023 ਤੱਕ ਵਿਭਾਗ ਨੇ 46,349 ਕਰੋੜ ਰੁਪਏ ਸਫਲਤਾਪੂਰਵਕ ਇਕੱਠੇ ਕੀਤੇ ਹਨ। ਇਸ ਤੋਂ ਇਲਾਵਾ ਜੀ. ਐੱਸ. ਟੀ ਕੁਲੈਕਸ਼ਨ ਦੇ ਮਾਮਲੇ ਵਿਚ ਹਰਿਆਣਾ ਦੇਸ਼ ਦੇ ਚੋਟੀ ਦੇ 5 ਸੂਬਿਆਂ ਵਿਚ ਬਣਿਆ ਹੋਇਆ ਹੈ। ਨਵੰਬਰ 2023 ਵਿਚ ਵੀ ਹਰਿਆਣਾ ਨੇ ਵੱਡੇ ਸੂਬਿਆਂ ਵਿਚ ਸਭ ਤੋਂ ਵੱਧ ਵਿਕਾਸ ਦਰ ਦਿਖਾਈ।
ਇਹ ਵੀ ਪੜ੍ਹੋ - SC ਤੋਂ ਰਾਹਤ ਮਿਲਣ 'ਤੇ ਗੌਤਮ ਅਡਾਨੀ ਦੀ ਜਾਇਦਾਦ 'ਚ ਹੋਇਆ ਵਾਧਾ, ਜਾਣੋ ਮੁਕੇਸ਼ ਅੰਬਾਨੀ ਦੀ ਨੈੱਟਵਰਥ
ਕੁਲੈਕਸ਼ਨ ਵੇਰਵੇ
ਅੰਦਾਜ਼ਨ ਕੁੱਲ ਬਜਟ 57,931 (2023-24) ਕਰੋੜ ਰੁਪਏ। 31 ਦਸੰਬਰ 2023 ਤੱਕ ਕੁਲ ਕੁਲੈਕਸ਼ਨ 46,349 ਕਰੋੜ ਰੁਪਏ ਕੀਤੀ, ਜੋ ਕਿ ਬਜਟ ਅਨੁਮਾਨ ਦਾ 80 ਫ਼ੀਸਦੀ ਹੈ। ਵੱਖ-ਵੱਖ ਸਿਰਲੇਖਾਂ ਤਹਿਤ ਕੁਲੈਕਸ਼ਨ ਜੀ. ਐੱਸ. ਟੀ.-29,235 ਕਰੋੜ ਰੁਪਏ (16.5 ਫ਼ੀਸਦੀ ਦਾ ਵਾਧਾ)। ਉਤਪਾਦ ਟੈਕਸ- 8,533 ਕਰੋੜ ਰੁਪਏ (15.6 ਫ਼ੀਸਦੀ ਦਾ ਵਾਧਾ) ਵੈਟ - 8,581 ਕਰੋੜ ਰੁਪਏ।
ਇਹ ਵੀ ਪੜ੍ਹੋ - ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਹੋ ਸਕਦੈ 450 ਕਰੋੜ ਦਾ ਨੁਕਸਾਨ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8