ਹਰਿਆਣਾ ਦੇ CM ਮਨੋਹਰ ਲਾਲ ਖੱਟਰ ਨੇ ‘ਪਰਿਵਾਰ ਪਛਾਣ ਪੱਤਰ'' ਸ਼ੁਰੂ ਕੀਤੀ
Wednesday, Aug 05, 2020 - 02:55 AM (IST)

ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਨਾਗਰਿਕਾਂ ਨੂੰ ਵੱਖ-ਵੱਖ ਕੇਂਦਰੀ ਅਤੇ ਸੂਬਾ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਪ੍ਰਾਪਤ ਕਰਣ ਲਈ ਸਮਰੱਥ ਬਣਾਉਣ ਲਈ ਮੰਗਲਵਾਰ ਨੂੰ ਪਰਿਵਾਰ ਪਛਾਣ ਪੱਤਰ ਸ਼ੁਰੂ ਕੀਤਾ। ਮੌਜੂਦਾ ਸਮੇਂ ਚਾਰ ਯੋਜਨਾਵਾਂ- ਮੁੱਖ ਮੰਤਰੀ ਪਰਿਵਾਰ ਖੁਸ਼ਹਾਲੀ ਯੋਜਨਾ, ਬੁਢਾਪਾ ਸਨਮਾਨ ਭੱਤਾ ਯੋਜਨਾ, ਦਿਵਿਆਂਗ ਵਿਅਕਤੀ ਪੈਨਸ਼ਨ ਯੋਜਨਾ ਅਤੇ ਵਿਧਵਾ ਅਤੇ ਨਿਰਾਸ਼ਰਿਤ ਮਹਿਲਾ ਪੈਨਸ਼ਨ ਯੋਜਨਾ- ਨੂੰ ‘ਪਰਿਵਾਰ ਪਛਾਣ ਪੱਤਰ' ਦੇ ਨਾਲ ਜੋੜ ਦਿੱਤਾ ਗਿਆ ਹੈ।
ਮੁੱਖ ਮੰਤਰੀ ਨੇ ਘੋਸ਼ਣਾ ਕੀਤੀ ਕਿ ਅਗਲੇ ਤਿੰਨ ਮਹੀਨਿਆਂ ਦੇ ਅੰਦਰ ਸੂਬੇ ਦੇ ਸਾਰੇ ਸਰਕਾਰੀ ਵਿਭਾਗਾਂ ਦੀਆਂ ਵੱਖ-ਵੱਖ ਕਲਿਆਣਕਾਰੀ ਯੋਜਨਾਵਾਂ ਨੂੰ ਇਸ ਪਛਾਣ ਪੱਤਰਾਂ ਨਾਲ ਜੋੜਿਆ ਜਾਵੇਗਾ। ਇੱਕ ਅਧਿਕਾਰਕ ਬਿਆਨ 'ਚ ਕਿਹਾ ਗਿਆ ਕਿ ਖੱਟਰ ਨੇ ਪੰਚਕੂਲਾ 'ਚ ਇੱਕ ਪ੍ਰੋਗਰਾਮ 'ਚ 20 ਲਾਭਪਾਤਰੀਆਂ ਨੂੰ ਪਰਿਵਾਰ ਪਛਾਣ ਪੱਤਰ ਵੰਡੇ। ਇਸ ਮੌਕੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਕੇਂਦਰੀ ਸਾਮਾਜਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਰਤਨ ਲਾਲ ਕਟਾਰੀਆ ਵੀ ਮੌਜੂਦ ਸਨ।