ਮੁੱਖ ਮੰਤਰੀ ਖੱਟੜ ਨੇ ਕਰਨਾਲ ਨੂੰ ਦਿੱਤੀ ਸੌਗਾਤ, 500 ਕਰੋੜ ਦੇ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ
Tuesday, Nov 09, 2021 - 05:43 PM (IST)
ਕਰਨਾਲ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਬੀਤੇ ਦੋ ਦਿਨਾਂ ’ਚ 500 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਰਨਾਲ ’ਚ ਸੋਮਵਾਰ 284 ਕਰੋੜ ਰੁਪਏ ਦੇ 9 ਪ੍ਰਾਜੈਕਟ ਅਤੇ ਮੰਗਲਵਾਰ ਨੂੰ 225 ਕਰੋੜ ਕਰੋੜ ਦੇ 3 ਪ੍ਰਾਜੈਕਟਾਂ ਦਾ ਉਦਘਾਟਨ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਤੇਜ਼ ਰਫ਼ਤਾਰ ਨਾਲ ਸੜਕੀ ਅਤੇ ਰੇਲ ਮਾਰਗਾਂ ਦਾ ਕੰਮ ਚੱਲ ਰਿਹਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਹਰਿਆਣਾ ਢਾਂਚਾਗਤ ਵਿਕਾਸ ’ਚ ਪਹਿਨੇ ਨੰਬਰ ’ਤੇ ਹੋਵੇਗਾ। ਇਸ ਨਾਲ ਦੇਸ਼ ਅਤੇ ਪ੍ਰਦੇਸ਼ ਹੀ ਨਹੀਂ ਸਗੋਂ ਪਰਿਵਾਰਾਂ ਦੀ ਆਰਥਿਕ ਸਥਿਤੀ ਵੀ ਚੰਗੀ ਹੋਵੇਗੀ।
ਖੱਟੜ ਨੇ ਕਿਹਾ ਕਿ ਕਰਨਾਲ-ਇੰਦਰੀ-ਲਾਡਵਾ ਅਤੇ ਕਰਨਾਲ-ਕੈਥਲ ਰੋਡ ਦੇ ਫੋਰ ਲੇਨ ਹੋਣ ਨਾਲ ਯਾਤਰਾ ਆਸਾਨ ਹੋਵੇਗੀ ਅਤੇ ਇਸ ਨਾਲ ਹਾਦਸੇ ਵਿਚ ਘੱਟ ਹੋਣਗੇ। ਉਨ੍ਹਾਂ ਨੇ ਕਰਨਾਲ ਦੀ ਜਨਤਾ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ਵਿਚ ਕਰਨਾਲ ਤੋਂ ਨਿਕਲਣ ਵਾਲੇ ਸਾਰੇ 7 ਰਾਹ ਫੋਰ ਲੇਨ ਕੀਤੇ ਜਾਣਗੇ। ਅਜੇ ਤੱਕ 4 ਰਾਹ ਪੂਰੇ ਹੋ ਚੁੱਕੇ ਹਨ ਅਤੇ ਬਾਕੀ ਤਿੰਨ ਰਾਹ ਵੀ ਛੇਤੀ ਫੋਰ ਲੇਨ ਕੀਤੇ ਜਾਣਗੇ।
ਉੱਥੇ ਹੀ ਹਾਂਸੀ ’ਚ ਕਿਸਾਨਾਂ ਵਲੋਂ ਲਾਏ ਗਏ ਪੱਕੇ ਮੋਰਚੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਫੈਸਲਾ ਸਰਕਾਰ ਦਬਾਅ ਵਿਚ ਨਹੀਂ ਲਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਲੋਕਤੰਤਰੀ ਸਰਕਾਰ ਹੈ ਅਤੇ ਇੱਥੇ ਕੋਈ ਵੀ ਫ਼ੈਸਲਾ ਦਬਾਅ ’ਚ ਨਹੀਂ ਲਿਆ ਜਾਂਦਾ ਹੈ। ਕਿਸਾਨਾਂ ਨੇ ਕਿਹਾ ਹੈ ਕਿ ਸਾਡੇ ਉੱਪਰ ਦਰਜ ਮਾਮਲੇ ਵਾਪਸ ਹੋਣੇ ਚਾਹੀਦੇ ਹਨ ਪਰ ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ, ਜਿਸ ਦਾ ਦੋਸ਼ ਹੋਵੇਗਾ, ਉਸ ਦੇ ਖ਼ਿਲਾਫ਼ ਕਾਰਵਾਈ ਹੋਵੇਗੀ।