‘ਅਗਨੀ ਪ੍ਰੀਖਿਆ’ ’ਚ ਪਾਸ ਹੋਈ ਖੱਟੜ ਸਰਕਾਰ, ਕਾਂਗਰਸ ਦਾ ‘ਬੇਭਰੋਸਗੀ ਮਤਾ’ ਡਿੱਗਿਆ

Wednesday, Mar 10, 2021 - 06:26 PM (IST)

‘ਅਗਨੀ ਪ੍ਰੀਖਿਆ’ ’ਚ ਪਾਸ ਹੋਈ ਖੱਟੜ ਸਰਕਾਰ, ਕਾਂਗਰਸ ਦਾ ‘ਬੇਭਰੋਸਗੀ ਮਤਾ’ ਡਿੱਗਿਆ

ਹਰਿਆਣਾ— ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ ਨੇ ਵਿਸ਼ਵਾਸ ਮਤ ਹਾਸਲ ਕਰ ਲਿਆ ਹੈ। ਕਾਂਗਰਸ ਵਲੋਂ ਲਿਆਂਦਾ ਗਿਆ ਬੇਭਰੋਸਗੀ ਮਤਾ ਡਿੱਗ ਗਿਆ ਹੈ। ਬੇਭਰੋਸਗੀ ਮਤੇ ’ਤੇ ਵੋਟਿੰਗ ਹੋਈ। ਬੇਭਰੋਸਗੀ ਮਤੇ ਦੇ ਪੱਖ ’ਚ 32 ਵੋਟਾਂ, ਜਦਕਿ ਮਤੇ ਦੇ ਖ਼ਿਲਾਫ਼ 55 ਵੋਟਾਂ ਪਈਆਂ। ਕਾਂਗਰਸ ਵਲੋਂ ਲਿਆਂਦੇ ਗਏ ਬੇਭਰੋਸਗੀ ਮਤੇ ਤੋਂ ਪਾਰ ਪਾਉਣ ਲਈ ਭਾਜਪਾ ਅਤੇ ਜੇ. ਜੇ. ਪੀ. ਦੋਹਾਂ ਹੀ ਪਾਰਟੀਆਂ ਨੇ ਆਪਣੇ-ਆਪਣੇ ਵਿਧਾਇਕਾਂ ਲਈ ਵਿ੍ਹਪ ਜਾਰੀ ਕਰ ਰੱਖਿਆ ਸੀ। ਵੋਟਿੰਗ ਤੋਂ ਪਹਿਲਾਂ ਬੇਭਰੋਸਗੀ ਮਤੇ ’ਤੇ ਚਰਚਾ ਦੌਰਾਨ ਬੋਲਦਿਆਂ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਇਹ ਪ੍ਰਸਤਾਵ ਲਿਆਉਣ ਲਈ ਕਾਂਗਰਸ ਦਾ ਧੰਨਵਾਦ। ਦਰਅਸਲ ਕਾਂਗਰਸ ਦੇ ਭੁਪਿੰਦਰ ਸਿੰਘ ਹੁੱਡਾ ਵਲੋਂ ਸਦਨ ਵਿਚ ਸਰਕਾਰ ’ਤੇ ਕਈ ਦੋਸ਼ ਲਾਏ ਗਏ, ਜਿਸ ਦਾ ਮੁੱਖ ਮੰਤਰੀ ਖੱਟੜ ਨੇ ਜਵਾਬ ਦਿੱਤਾ। ਚਰਚਾ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਨਿਰਾਸ਼ਾ ਹੱਥ ਲੱਗੀ। 

ਇਹ ਵੀ ਪੜ੍ਹੋ: ਬੇਭਰੋਸਗੀ ਮਤਾ ਤੋਂ ਪਹਿਲਾਂ ਮੁੱਖ ਮੰਤਰੀ ਖੱਟੜ ਬੋਲੇ- ‘ਅਸੀਂ ਬਿਲਕੁਲ ਭਰੋਸੇਮੰਦ ਹਾਂ’

ਹਰਿਆਣਾ ਵਿਧਾਨ ਸਭਾ ਨੰਬਰ ਗੇਮ—
ਹਰਿਆਣਾ ਵਿਚ ਕੁੱਲ 90 ਸੀਟਾਂ ਹਨ ਪਰ ਮੌਜੂਦਾ ਸਮੇਂ ਵਿਚ 88 ਵਿਧਾਇਕ ਹਨ। ਬਹੁਮਤ ਲਈ 45 ਦਾ ਅੰਕੜਾ ਚਾਹੀਦਾ ਹੈ। ਬੇਭਰੋਸਗੀ ਮਤਾ ਲਿਆ ਰਹੀ ਕਾਂਗਰਸ ਕੋਲ 30 ਵਿਧਾਇਕ ਹਨ। ਉੱਥੇ ਹੀ ਸੱਤਾ ’ਤੇ ਕਾਬਜ਼ ਭਾਜਪਾ ਕੋਲ 40, ਸਹਿਯੋਗ ਦਲ ਜੇ. ਜੇ. ਪੀ. ਕੋਲ 10 ਅਤੇ ਆਜ਼ਾਦ 5 ਵਿਧਾਇਕਾਂ ਦਾ ਸਾਥ ਹੈ। ਯਾਨੀ ਕਿ ਭਾਜਪਾ ਦਾ ਦਾਅਵਾ ਹੈ ਕਿ ਸਰਕਾਰ ਕੋਲ 55 ਵਿਧਾਇਕਾਂ ਦਾ ਸਮਰਥਨ ਹੈ। ਜੇਕਰ ਇਸ ਹਿਸਾਬ ਨਾਲ ਵੋਟਿੰਗ ਹੁੰਦੀ ਹੈ ਤਾਂ ਭਾਜਪਾ ਨੂੰ ਕੋਈ ਮੁਸ਼ਕਲ ਨਹੀਂ ਹੋਵੇਗੀ। 

ਇਹ ਵੀ ਪੜ੍ਹੋ: ਖੱਟੜ ਸਰਕਾਰ ਦੀ ਅਗਨੀ ਪ੍ਰੀਖਿਆ, ਹੁੱਡਾ ਦੀ ਮੰਗ- ਬੇਭਰੋਸਗੀ ਮਤੇ ’ਤੇ ਹੋਵੇ ‘ਸੀਕ੍ਰੇਟ ਵੋਟਿੰਗ’ 

ਇਹ ਵੀ ਪੜ੍ਹੋ: ਮਨੋਹਰ ਲਾਲ ਖੱਟੜ ਬੋਲੇ- ਕਾਂਗਰਸ ਹਰ 6 ਮਹੀਨੇ ਬਾਅਦ ਲਿਆਵੇ ‘ਬੇਭਰੋਸਗੀ ਮਤਾ’

 


author

Tanu

Content Editor

Related News