ਦੁਖ਼ਦ ਖ਼ਬਰ: 20 ਫੁੱਟ ਡੂੰਘੇ ਨਾਲੇ ’ਚ ਡਿੱਗੀ ਟੋਇਟਾ ਕਾਰ, ਦੋ ਨੌਜਵਾਨਾਂ ਦੀ ਮੌਤ

Monday, Nov 14, 2022 - 02:22 PM (IST)

ਹਾਂਸੀ- ਹਰਿਆਣਾ ਦੇ ਹਾਂਸੀ ਤੋਂ ਦੁਖ਼ਦ ਖ਼ਬਰ ਸਾਹਮਣੇ ਆਈ ਹੈ। ਹਾਂਸੀ ਦੇ ਪਿੰਡ ਸੋਰਖੀ ਕੋਲ ਬੇਸਹਾਰਾ ਪਸ਼ੂ ਆਉਣ ਕਾਰਨ ਬੇਕਾਬੂ ਹੋਈ ਟੋਇਟਾ 20 ਫੁੱਟ ਡੂੰਘੇ ਕਾਰ ਨਾਲੇ ’ਚ ਡਿੱਗ ਗਈ। ਇਸ ਹਾਦਸੇ ’ਚ ਕਾਰ ਸਵਾਰ ਉਮਰਾ ਪਿੰਡ ਦੇ ਰਹਿਣ ਵਾਲੇ ਡਾਕਟਰ ਸਤੀਸ਼ ਅਤੇ ਪਹਿਲਵਾਨ ਰਾਕੇਸ਼ ਦੀ ਮੌਤ ਹੋ ਗਈ। ਇਹ ਦੋਵੇਂ ਦੋਸਤ ਸਨ।

ਇਹ ਵੀ ਪੜ੍ਹੋ- ਪਰਿਵਾਰ ਨੇ 18 ਮਹੀਨੇ ਦੀ ਬਰੇਨ ਡੈੱਡ ਬੱਚੀ ਦੇ ਕੀਤੇ ਅੰਗਦਾਨ, ਦੂਜਿਆਂ ਦੀ ਜ਼ਿੰਦਗੀ ਰੌਸ਼ਨ ਕਰੇਗੀ ਮਾਹਿਰਾ

 ਪੁਲਸ ਨੇ ਕਰੇਨ ਦੇ ਸਹਾਰੇ ਗੱਡੀ ਨੂੰ ਬਾਹਰ ਕੱਢਿਆ। ਹਾਦਸੇ ਬਾਰੇ ਪਤਾ ਲੱਗਣ ’ਤੇ ਪਿੰਡ ’ਚ ਮਾਤਮ ਛਾ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਉਮਰਾ ਪਿੰਡ ਵਾਸੀ ਰਾਕੇਸ਼ ਪਹਿਲਵਾਨੀ ਕਰਦਾ ਸੀ ਅਤੇ ਡਾਕਟਰ ਸਤੀਸ਼ ਪਿੰਡ ’ਚ ਅਭਿਆਸ ਕਰਦਾ ਸੀ। ਦੋਵੇਂ ਰਾਤ ਸਾਢੇ 9 ਵਜੇ ਦੇ ਕਰੀਬ ਆਪਣੇ ਦੋਸਤ ਨੂੰ ਮਿਲਣ ਲਈ ਮੁੰਡਾਲ ਜਾ ਰਹੇ ਸਨ। ਜਦੋਂ ਸੋਰਖੀ ਪਿੰਡ ਨੇੜੇ ਪਹੁੰਚੇ ਤਾਂ ਅਚਾਨਕ ਕਾਰ ਦੇ ਸਾਹਮਣੇ ਬੇਸਹਾਰਾ ਪਸ਼ੂ ਆ ਗਿਆ। ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਸੜਕ ਕੰਢੇ 20 ਫੁੱਟ ਡੂੰਘੇ ਨਾਲੇ ’ਚ ਜਾ ਡਿੱਗੀ।

ਇਹ ਵੀ ਪੜ੍ਹੋ- ਅਜੀਬ ਮਾਮਲਾ; ਜਿਸ ਪੁੱਤ ਨੂੰ ਮੰਨਤਾਂ ਮੰਗ ਕੇ ਸੀ ਮੰਗਿਆ, ਉਸ ਨੂੰ ਹੀ ਕਰ ਦਿੱਤਾ ‘ਦਾਨ’

ਕਾਰ ਦੀ ਖਿੜਕੀ ਨਾ ਖੁੱਲ੍ਹਣ ਕਾਰਨ ਦੋਵੇਂ ਅੰਦਰ ਫਸੇ ਰਹੇ। ਹਾਦਸੇ ਤੋਂ ਬਾਅਦ ਰਾਕੇਸ਼ ਨੇ ਆਪਣੇ ਪਰਿਵਾਰ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਨਾਲ ਹਾਦਸਾ ਵਾਪਰ ਗਿਆ ਹੈ ਅਤੇ ਉਸ ਨੂੰ ਧੁੰਦਲਾ ਨਜ਼ਰ ਆ ਰਿਹਾ ਹੈ। ਉਸ ਤੋਂ ਬਾਅਦ ਫੋਨ ਬੰਦ ਹੋ ਗਿਆ। ਹਾਦਸੇ ਦਾ ਪਤਾ ਲੱਗਣ ’ਤੇ ਪਰਿਵਾਰ ਮੌਕੇ ’ਤੇ ਪਹੁੰਚਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਸੋਮਵਾਰ ਤੜਕੇ ਕਰੇਨ ਜ਼ਰੀਏ ਕਾਰ ਨੂੰ ਬਾਹਰ ਕੱਢਿਆ ਗਿਆ। ਦੋਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ- ਕਰਜ਼ ’ਚ ਡੁੱਬੇ ਬਜ਼ੁਰਗ ਦਾ ਦਰਦ ਸੁਣ ਜੱਜ ਹੋਏ ਭਾਵੁਕ, ਆਪਣੀ ਜੇਬ ’ਚੋਂ ਭਰਿਆ ਬੈਂਕ ਦਾ ਕਰਜ਼ਾ


Tanu

Content Editor

Related News