ਹਰਿਆਣਾ : ਨਹਿਰ ''ਚ 20 ਸਾਲਾ ਕੁੜੀ ਦੀ ਮਿਲੀ ਲਾਸ਼, ਕਤਲ ਦਾ ਖ਼ਦਸ਼ਾ

Monday, Sep 07, 2020 - 04:20 PM (IST)

ਜੀਂਦ- ਹਰਿਆਣਾ ਦੇ ਜੀਂਦ 'ਚ ਨਰਵਾਨਾ ਬਰਾਂਚ ਨਹਿਰ 'ਚ ਇਕ 20 ਸਾਲਾ ਕੁੜੀ ਦੀ ਨਗਨ ਹਾਲਤ 'ਚ ਲਾਸ਼ ਮਿਲੀ ਹੈ। ਸ਼ੱਕ ਹੈ ਕਿ ਕੁੜੀ ਦਾ ਕਤਲ ਕਰ ਕੇ ਲਾਸ਼ ਨਹਿਰ 'ਚ ਸੁੱਟੀ ਗਈ ਹੈ ਅਤੇ ਲਾਸ਼ ਪੰਜਾਬ ਵਲੋਂ ਰੁੜ ਕੇ ਇੱਥੇ ਆਈ ਹੈ। ਪੁਲਸ ਨੇ ਦੱਸਿਆ ਕਿ ਰੇਵਰ ਪਿੰਡ ਵਾਸੀ ਸਵੇਰੇ ਜਦੋਂ ਨਹਿਰ ਵੱਲ ਸੈਰ ਕਰਨ ਲਈ ਗਏ ਤਾਂ ਉਨ੍ਹਾਂ ਦੀ ਨਜ਼ਰ ਪਾਣੀ 'ਚ ਰੁੜ ਰਹੀ ਲਾਸ਼ 'ਤੇ ਪੈ ਗਈ। ਲਾਸ਼ ਪੁਲ ਦੇ ਨੇੜੇ ਅਟਕ ਗਈ ਸੀ। ਸੂਚਨਾ ਮਿਲਣ 'ਤੇ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਲੋਕਾਂ ਦੀ ਮਦਦ ਨਾਲ ਲਾਸ਼ ਬਾਹਰ ਕੱਢੀ ਗਈ। ਪੁਲਸ ਅਨੁਸਾਰ ਕੁੜੀ ਦੀ ਉਮਰ ਕਰੀਬ 20 ਸਾਲ ਦੱਸੀ ਜਾ ਰਹੀ ਹੈ। ਉਸ ਦਾ ਸਰੀਰ ਨੰਗਾ ਸੀ ਅਤੇ ਸਰੀਰ 'ਤੇ ਸੱਟ ਦੇ ਨਿਸ਼ਾਨ ਸਨ। 

ਪੁਲਸ ਨੂੰ ਸ਼ੱਕ ਹੈ ਕਿ ਕੁੜੀ ਦਾ ਕਤਲ ਕਰ ਕੇ ਲਾਸ਼ ਨੂੰ ਨਹਿਰ 'ਚ ਸੁੱਟ ਦਿੱਤਾ ਗਿਆ ਹੈ ਅਤੇ ਪਿੱਛਿਓਂ ਰੁੜ ਕੇ ਆਇਆ ਹੈ। ਰੇਵਰ ਪਿੰਡ ਪੰਜਾਬ ਦੀ ਸਰਹੱਦ ਨਾਲ ਲੱਗਦਾ ਹੈ, ਇਸ ਲਈ ਗੜ੍ਹੀ ਪੁਲਸ ਨੇ ਕੁੜੀ ਦੀ ਲਾਸ਼ ਮਿਲਣ ਨਾਲ ਸੰਬੰਧਤ ਪੰਜਾਬ ਦੇ ਥਾਣਿਆਂ 'ਚ ਸੂਚਿਤ ਕੀਤਾ ਹੈ ਤਾਂ ਕਿ ਉਸ ਦੀ ਪਛਾਣ ਹੋ ਸਕੇ। ਗੜ੍ਹੀ ਥਾਣਾ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਲਾਸ਼ ਦੀ ਫੋਟੋ ਨੇੜੇ-ਤੇੜੇ ਦੇ ਥਾਣਿਆਂ ਨਾਲ ਪੰਜਾਬ 'ਚ ਭੇਜੀ ਗਈ ਹੈ ਅਤੇ ਲਾਸ਼ ਨੂੰ ਪਛਾਣ ਲਈ ਹਸਪਤਾਲ ਦੇ ਮੁਰਦਾਘਰ 'ਚ ਰੱਖਿਆ ਗਿਆ ਹੈ।


DIsha

Content Editor

Related News