ਖੱਟੜ ਨੇ ਖੋਲ੍ਹਿਆ 'ਬਜਟ ਪਿਟਾਰਾ' ਦਿੱਤੀਆਂ ਇਹ ਸੌਗਾਤਾਂ
Friday, Feb 28, 2020 - 03:32 PM (IST)
ਚੰਡੀਗੜ੍ਹ—ਹਰਿਆਣਾ ਦੇ ਬਤੌਰ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਮਨੋਹਰ ਲਾਲ ਖੱਟੜ ਨੇ ਪਹਿਲੀ ਵਾਰ ਅੱਜ ਭਾਵ ਸ਼ੁੱਕਰਵਾਰ ਨੂੰ ਬਜਟ ਪੇਸ਼ ਕੀਤਾ। ਇਸ ਵਾਰ 1,42,343.78 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ। ਬਜਟ 'ਚ ਪਹਿਲੀ ਵਾਰ ਸਿੱਖਿਆ 'ਤੇ 15 ਫੀਸਦੀ ਖਰਚ ਕਰਨ ਦਾ ਪ੍ਰਸਤਾਵ ਰੱਖਿਆ ਗਿਆ। ਇਸ ਤੋਂ ਪਹਿਲਾਂ ਮੁੱਖ ਮੰਤਰੀ ਖੱਟੜ 'ਡਿਜੀਟਲ ਇੰਡੀਆ' ਦੇ ਨਾਅਰੇ ਨੂੰ ਸਾਕਾਰ ਕਰਦੇ ਹੋਏ ਸੂਟਕੇਸ ਦੀ ਥਾਂ ਟੈਬ ਲੈ ਕੇ ਵਿਧਾਨ ਸਭਾ ਪਹੁੰਚੇ ਅਤੇ ਪੁਰਾਣੀ ਪ੍ਰਥਾ ਨੂੰ ਸਮਾਪਤ ਕੀਤਾ। ਇਸ ਦੇ ਨਾਲ ਵਿਧਾਨ ਸਭਾ ਦੀ ਕਾਰਵਾਈ ਨੂੰ ਪੇਪਰਲੈੱਸ ਕਰਨ ਵੱਲ ਕਦਮ ਚੁੱਕਿਆ ਗਿਆ। ਸਾਰੇ ਵਿਧਾਇਕਾਂ ਨੂੰ ਵੀ ਟੈਬ ਸੌਂਪੇ ਗਏ। ਇਸ ਦੇ ਨਾਲ ਹੀ ਮੁੱਖ ਮੰਤਰੀ ਖੱਟੜ ਨੇ ਬਜਟ ਦੇ ਚਾਰ ਵੱਡੇ ਬਿੰਦੂ ਦੱਸੇ, ਜਿਨ੍ਹਾਂਂ 'ਚ ਸਿੱਖਿਆ, ਸਿਹਤ, ਸੁਰੱਖਿਆ ਅਤੇ ਸਵੈ ਨਿਰਭਰਤਾ ਹਨ।
ਅਹਿਮ ਐਲਾਨ-
-ਹਰਿਆਣਾ 'ਚ ਕਿਸਾਨਾਂ ਨੂੰ ਵੱਡੀ ਰਾਹਤ। ਖੇਤੀ ਨਾਲ ਜੁੜੀਆਂ ਕਈ ਗਤੀਵਿਧੀਆਂ ਨਾਲ ਜੁੜੇ ਕਿਸਾਨਾਂ ਨੂੰ ਸਸਤੀ ਬਿਜਲੀ ਮਿਲੇਗੀ। ਬਿਜਲੀ ਰੈਗੂਲੇਟਰੀ ਕਮਿਸ਼ਨ 'ਚ ਨਵੀਆਂ ਕੈਟਾਗਿਰੀਆਂ ਬਣਨਗੀਆਂ।
-ਹਰਿਆਣਾ 'ਚ 500 ਕ੍ਰੈਚ ਅਤੇ 4000 ਪਲੇਅ ਵੇਅ ਸਕੂਲ ਖੁੱਲ੍ਹਣਗੇ।
- 8ਵੀਂ ਕਲਾਸ ਲਈ ਦੁਬਾਰਾ ਬੋਰਡ ਪ੍ਰੀਖਿਆ ਸ਼ੁਰੂ ਕੀਤੀ ਜਾਵੇਗੀ।
-ਸਕੂਲ 'ਚ ਬੱਚਿਆਂ ਨੂੰ ਰੋਜ਼ਾਨਾ ਦੁੱਧ ਮਿਲੇਗਾ। ਸਾਰੇ ਸਰਕਾਰੀ ਸਕੂਲਾਂ 'ਚ ਪਾਣੀ ਦੇ ਉਚਿੱਤ ਪ੍ਰਬੰਧ ਲਈ ਆਰ.ਓ ਲੱਗਣਗੇ।
-ਸਰਕਾਰ ਦੇ ਉਦਯੋਗਿਕ ਸਿਖਲਾਈ ਸੰਸਥਾਵਾਂ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀਆਂ ਮੁਫਤ 'ਚ ਪਾਸਪੋਰਟ ਮਿਲਣਗੇ।
-ਖਿਡਾਰੀਆਂ ਦੀ ਰੋਜ਼ਾਨਾ ਖੁਰਾਕ ਭੱਤਾ 150 ਤੋਂ ਵਧਾ ਕੇ 250 ਰੁਪਏ ਕਰਨ ਦਾ ਫੈਸਲਾ। ਕੈਥਲੈਬ ਸੇਵਾਵਾਂ, ਐੱਮ.ਆਰ.ਆਈ, ਡਾਇਲਸਿਸ, ਵੈਂਟੀਲੇਂਟਰ ਦੀ ਸੇਵਾਵਾਂ ਸਾਰੇ ਜਿਲਿਆਂ 'ਚ ਸ਼ੁਰੂ ਹੋਣਗੀਆਂ।
-ਅਚਾਨਕ ਦਿਲ ਨਾਲ ਜੁੜੀਆਂ ਸਮੱਸਿਆਵਾਂ ਜਾਨਲੇਵਾ ਨਾ ਹੋ ਜਾਣ, ਇਸ ਦੇ ਲਈ ਸੋਰਬਿਟਰੇਟ ਦੀ ਗੋਲੀਆਂ ਸਾਰੀਆਂ ਜਨਤਕ ਸਥਾਨਾਂ ਜਿਵੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਅਨਾਜ ਮੰਡੀ 'ਚ ਮੁਫਤ ਰੱਖੀਆਂ ਜਾਵੇਗੀਆਂ।
-ਹਰ ਵਿਅਕਤੀ ਨੂੰ ਆਨਲਾਈਨ ਹੈਲਥ ਕਾਰਡ ਮਿਲੇਗਾ।
-ਨਰਸਿੰਗ ਦੀ ਪੜ੍ਹਾਈ ਕਰ ਰਹੀਆਂ ਲੜਕੀਆਂ ਨੂੰ ਇੰਗਲਿਸ਼ ਦੀ ਕੋਚਿੰਗ ਮੁਫਤ ਮਿਲੇਗੀ। ਕੁੜੀਆਂ ਦੇ ਫਰੀ ਪਾਸਪੋਰਟ ਬਣਾਏ ਜਾਣਗੇ।
-ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੇ ਪੱਧਰ 'ਤੇ 9.60 ਕਰੋੜ ਰੁਪਏ ਖਰਚ ਕੀਤੇ ਜਾਣਗੇ।
-ਮੁੱਖ ਮੰਤਰੀ ਨੇ ਕਿਸਾਨਾਂ ਨੂੰ ਵੱਡੀ ਸੌਗਾਤ ਦਿੰਦੇ ਹੋਏ ਬਿਜਲੀ ਦੇ ਰੇਟ ਘੱਟ ਕਰ ਦਿੱਤੇ ਹਨ। ਹੁਣ ਕਿਸਾਨਾਂ ਨੂੰ 7.50 ਰੁਪਏ ਪ੍ਰਤੀ ਯੂਨਿਟ ਦੀ ਥਾਂ 4.75 ਰੁਪਏ ਪ੍ਰਤੀ ਯੁਨਿਟ ਦੀ ਦਰ ਨਾਲ ਬਿਜਲੀ ਮਿਲੇਗੀ।
-ਅਗਲੇ 3 ਸਾਲਾਂ 'ਚ ਇਕ ਲੱਖ ਏਕੜ 'ਚ ਜੈਵਿਕ ਅਤੇ ਕੁਦਰਤੀ ਖੇਤੀ ਦਾ ਉਦੇਸ਼
-ਦੇਸ਼ ਦੀ ਅਰਥ ਵਿਵਸਥਾ ਨੂੰ 5 ਟ੍ਰਿਲੀਅਨ ਪਹੁੰਚਾਉਣ 'ਚ ਹਰਿਆਣਾ ਸੂਬੇ ਦਾ ਮਹੱਤਵਪੂਰਨ ਯੋਗਦਾਨ ਰਹੇਗਾ।
-ਹਰਿਆਣਾ ਦੇ ਸਰਕਾਰੀ ਸਕੂਲਾਂ 'ਚ ਚੰਗੀ ਸਿੱਖਿਆ ਅਤੇ ਹਸਪਤਾਲਾਂ 'ਚ ਵਧੀਆਂ ਸਹੂਲਤਾਵਾਂ ਦਾ ਦਾਅਵਾ।
-ਗਊਸ਼ਾਲਾਵਾਂ ਲਈ ਬਜਟ 30 ਕਰੋੜ ਤੋਂ ਵਧਾ ਕੇ 50 ਕਰੋੜ ਕੀਤਾ।
-ਲੜਕੀ ਨੂੰ ਵਿਆਹ 'ਤੇ 'ਸ਼ਗਨ ਸਕੀਮ'
-ਸੀਵਰੇਜ ਲਈ ਖਾਸ ਪ੍ਰਬੰਧ
-1 ਨਵੇਂ ਰੋਜ਼ਗਾਰ ਪੋਰਟਲ ਦਾ ਆਰੰਭ
-SYL ਲਈ 100 ਕਰੋੜ ਰੁਪਏ
-18 ਨਵੇਂ ਸਰਕਾਰੀ ਕਾਲਜ ਖੋਲ੍ਹਣੇ
-ਕਿਸਾਨਾਂ ਨੂੰ ਵਿਆਜ ਮੁਕਤ ਕਰਜਾ ਦੇਣ ਦਾ ਐਲਾਨ
-ਪਹਿਲੀ ਵਾਰ ਸਰਕਾਰ ਪੇਪਰਲੈੱਸ ਬਜਟ ਪੇਸ਼ ਕਰ ਰਹੀ ਹੈ।
- ਮੁੱਖ ਮੰਤਰੀ ਖੱਟੜ ਨੇ ਬਜਟ ਦੇ ਚਾਰ ਵੱਡੇ ਬਿੰਦੂ ਦੱਸੇ- ਸਿੱਖਿਆ, ਸਿਹਤ, ਸੁਰੱਖਿਆ ਅਤੇ ਸਵੈ ਨਿਰਭਰਤਾ
ਦੱਸਣਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਪ੍ਰਸ਼ਨਕਾਲ ਤੋਂ ਬਾਅਦ ਦੁਪਹਿਰ 12 ਵਜੇ ਬਜਟ ਪੇਸ਼ ਕੀਤਾ। ਇਸ ਬਜਟ ’ਤੇ 2 ਅਤੇ 3 ਮਾਰਚ ਨੂੰ ਚਰਚਾ ਹੋਵੇਗੀ ਅਤੇ ਮੁੱਖ ਮੰਤਰੀ 3 ਮਾਰਚ ਨੂੰ ਸਵਾਲਾਂ ਦੇ ਜਵਾਬ ਦੇਣਗੇ। ਵਿੱਤ ਮੰਤਰੀ ਦੇ ਨਾਂ 'ਤੇ ਪਹਿਲੀ ਵਾਰ ਬਜਟ ਪੇਸ਼ ਕਰਨ ਵਾਲੇ ਮੁੱਖ ਮੰਤਰੀ ਮਨੋਹਰ ਲਾਲ ਦੀ ਇਸ ਪੋਟਲੀ 'ਤੇ ਪੂਰੇ ਸੂਬੇ ਦੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ। ਹਰਿਆਣਾ ’ਚ ਕਿਸੇ ਮੁੱਖ ਮੰਤਰੀ ਵੱਲੋਂ ਬਜਟ ਪੇਸ਼ ਕਰਨ ਦਾ ਇਹ ਪਹਿਲਾ ਮੌਕਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਭਾਜਪਾ ਅਤੇ ਜੇ.ਜੇ.ਪੀ ਗਠਜੋੜ ਸਰਕਾਰ ਦਾ ਇਹ ਪਹਿਲਾ ਬਜਟ ਹੈ।