ਵਿਆਹ ਦੇ 2 ਦਿਨ ਬਾਅਦ ਹੀ 70 ਹਜ਼ਾਰ ਰੁਪਏ ਲੈ ਕੇ ਗਾਇਬ ਹੋਈ ਲਾੜੀ

Tuesday, Jun 25, 2019 - 11:19 AM (IST)

ਵਿਆਹ ਦੇ 2 ਦਿਨ ਬਾਅਦ ਹੀ 70 ਹਜ਼ਾਰ ਰੁਪਏ ਲੈ ਕੇ ਗਾਇਬ ਹੋਈ ਲਾੜੀ

ਜੀਂਦ— ਹਰਿਆਣਾ ਦੇ ਜੀਂਦ ਜ਼ਿਲੇ 'ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਔਰਤ 'ਤੇ ਵਿਆਹ ਦੇ 2 ਦਿਨ ਬਾਅਦ ਹੀ ਪੈਸੇ ਲੈ ਕੇ ਫਰਾਰ ਹੋਣ ਦਾ ਦੋਸ਼ ਹੈ। ਉਸ ਦੀ ਇਕ ਵਿਚੋਲੇ ਵਲੋਂ ਅਰੇਂਜ ਮੈਰਿਜ਼ ਕਰਵਾਈ ਗਈ ਸੀ। ਪੀੜਤ ਸ਼ਖਸ ਨੇ ਪੁਲਸ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਵਾਈ ਹੈ।

ਔਰਤ ਦੇ ਪਤੀ ਨੇ ਦੱਸਿਆ,''ਮੈਂ ਉਨ੍ਹਾਂ ਨੂੰ (ਔਰਤ ਅਤੇ ਵਿਚੋਲੇ) ਨੂੰ 70 ਹਜ਼ਾਰ ਰੁਪਏ ਦਿੱਤੇ ਸਨ। ਉਹ 2 ਦਿਨ ਮੇਰੇ ਨਾਲ ਰਹੀ। ਤੀਜੇ ਦਿਨ ਉਸ ਨੇ ਕਿਹਾ ਕਿ ਉਸ ਨੇ ਲੁਧਿਆਣਾ ਜਾਣਾ ਹੈ ਅਤੇ ਉੱਥੇ ਇਕ ਜਾਗਰਨ 'ਚ ਸ਼ਾਮਲ ਹੋਣਾ ਹੈ।'' 

ਪੀੜਤ ਸ਼ਖਸ ਨੇ ਦੱਸਿਆ ਕਿ ਉਹ ਖੁਦ ਆਪਣੀ ਪਤਨੀ ਨੂੰ ਲੈ ਕੇ ਰੇਲਵੇ ਸਟੇਸ਼ਨ ਗਿਆ ਸੀ, ਜਿਸ ਤੋਂ ਬਾਅਦ ਉਹ ਗਾਇਬ ਹੋ ਗਈ। ਉਦੋਂ ਤੋਂ ਉਸ ਦਾ ਕੁਝ ਪਤਾ ਨਹੀਂ ਲੱਗ ਰਿਹਾ ਹੈ।


author

DIsha

Content Editor

Related News