ਹਰਿਆਣਾ 'ਚ ਭਾਜਪਾ ਨੇ ਜਾਰੀ ਕੀਤਾ ਆਪਣਾ ਮੈਨੀਫੈਸਟੋ
Sunday, Oct 13, 2019 - 10:58 AM (IST)
ਚੰਡੀਗੜ੍ਹ—ਹਰਿਆਣਾ 'ਚ ਭਾਰਤੀ ਜਨਤਾ ਪਾਰਟੀ ਨੇ ਵਿਧਾਨਸਭਾ ਚੋਣਾਂ ਲਈ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਭਾਜਪਾ ਨੇ 32 ਪੇਜਾਂ ਦੇ ਆਪਣੇ ਸੰਕਲਪ ਪੱਤਰ ਨੂੰ 'ਮੇਰੇ ਸੁਪਨਿਆਂ ਦਾ ਹਰਿਆਣਾ' ਨਾਂ ਦਿੱਤਾ ਹੈ। ਇਸ 'ਚ ਕਿਸਾਨ, ਗਰੀਬ ਵਰਗ, ਨੌਜਵਾਨ ਅਤੇ ਖਿਡਾਰੀਆਂ ਦਾ ਵੀ ਖਿਆਲ ਰੱਖਿਆ ਗਿਆ ਹੈ। ਨਾਗਰਿਕਾਂ ਸਹੂਲਤਾਂ ਵਧਾਉਣ 'ਤੇ ਵੀ ਧਿਆਨ ਦਿੱਤਾ ਗਿਆ ਹੈ। ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ, ਹਰਿਆਣਾ ਭਾਜਪਾ ਸੂਬਾ ਪ੍ਰਧਾਨ ਸੁਭਾਸ਼ ਬਰਾਲਾ, ਹਰਿਆਣਾ ਮੁਖੀ ਅਨਿਲ ਵਿਜ, ਕੇਂਦਰੀ ਸਿਹਤ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਰਾਵ ਇੰਦਰਜੀਤ ਸਮੇਤ ਕਈ ਹੋਰ ਨੇਤਾ ਪਹੁੰਚੇ।
ਇਸ ਦੌਰਾਨ ਓ. ਪੀ. ਧਨਖੜ ਨੇ ਦੱਸਿਆ ਹੈ ਕਿ 1 ਲੱਖ 70 ਹਜ਼ਾਰ ਸੁਝਾਅ ਆਏ ਜਿਨ੍ਹਾਂ ਦੇ ਆਧਾਰ 'ਤੇ ਪਾਰਟੀ ਨੇ ਸੰਕਲਪ ਪੱਤਰ ਤਿਆਰ ਕੀਤਾ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਦਾ ਵੀ ਵਰਤੋਂ ਕੀਤੀ ਗਈ ਹੈ।
ਮੈਨੀਫੈਸਟੋ 'ਚ ਮੁੱਖ ਅੰਸ਼-
-2022 ਤੱਕ ਕਿਸਾਨਾਂ ਦੀ ਆਮਦਨ ਦੁੱਗਣਾ ਕਰਨ ਦਾ ਉਦੇਸ਼
-ਜ਼ੋਖਿਮ ਫ੍ਰੀ ਖੇਤੀ ਕਿਸਾਨ ਕਲਿਆਣ ਨੀਤੀ
-ਨੌਜਵਾਨ ਕਿਸਾਨ ਅਤੇ ਸਵੈ-ਰੋਜਗਾਰ ਨਾਂ ਮੰਤਰਾਲੇ ਦਾ ਗਠਨ
-ਨੌਜਵਾਨਾਂ ਨੂੰ ਰੁਜਗਾਰ ਪ੍ਰਦਾਨ ਕਰਨਾ
-ਸਾਰਿਆਂ 22 ਜ਼ਿਲਿਆਂ 'ਚ ਅਧੁਨਿਕ ਹਸਪਤਾਲ ਦਾ ਨਿਰਮਾਣ
-ਔਰਤਾਂ ਦੀ ਸੁਰੱਖਿਆ ਲਈ ਹਰ ਪਿੰਡ 'ਚ ਸੈਲਫ ਡਿਫੈਂਸ ਟ੍ਰੇਨਿੰਗ ਦੀ ਸ਼ੁਰੂਆਤ
ਜੇ. ਪੀ. ਨੱਢਾ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ, ''ਕਾਂਗਰਸ ਨੇ ਭਾਜਪਾ ਦੀ ਤਰ੍ਹਾਂ ਆਪਣਾ ਮੈਨੀਫੈਸਟੋ ਦਾ ਨਾਂ 'ਸੰਕਲਪ ਪੱਤਰ' ਰੱਖ ਲਿਆ ਹੈ ਪਰ ਇਹ ਨਹੀਂ ਜਾਣਦੇ ਹਨ ਕਿ ਨਾਂ ਬਦਲਣ ਨਾਲ ਸਰਕਾਰ ਨਹੀਂ ਆਉਂਦੀ ਬਲਕਿ ਵਿਕਾਸ ਦੇ ਕੰਮ ਕਰਨ ਨਾਲ ਆਉਂਦੀ ਹੈ।'' ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਮੋਦੀ ਜੀ ਨੇ ਰੇਵਾੜੀ 'ਚ ਕਿਹਾ ਸੀ ਕਿ 'ਵਨ ਰੈਕ ਵਨ ਪੈਨਸ਼ਨ' ਦੀ ਮੰਗ ਨੂੰ ਪੂਰਾ ਕਰਾਂਗੇ। ਮੈਂ ਪੂਰੇ ਅਧਿਕਾਰ ਨਾਲ ਕਹਿ ਸਕਦਾ ਹਾਂ ਕਿ 12,000 ਕਰੋੜ ਰੁਪਏ 'ਵਨ ਰੈਕ ਵਨ ਪੈਨਸ਼ਨ' ਲਈ ਜਾਰੀ ਕੀਤੇ ਗਏ ਹਨ ਅਤੇ 22 ਲੱਖ ਮਾਮਲਿਆਂ ਨੂੰ ਸੁਣਾਇਆ ਗਿਆ। 'ਵਨ ਰੈਕ ਵਨ ਪੈਨਸ਼ਨ' ਦਾ ਹੁਣ ਕੋਈ ਵੀ ਮਾਮਲਾ ਪੈਂਡਿੰਗ ਨਹੀਂ ਹੈ।''