ਹਰਿਆਣਾ ''ਚ ਜੁਲਾਈ ਤੋਂ ਖੁੱਲ੍ਹਣਗੇ ਸਕੂਲ, ਇਨ੍ਹਾਂ ਨਿਯਮਾਂ ਦਾ ਕਰਨਾ ਹੋਵੇਗਾ ਪਾਲਣ

Thursday, Jun 04, 2020 - 06:12 PM (IST)

ਹਰਿਆਣਾ ''ਚ ਜੁਲਾਈ ਤੋਂ ਖੁੱਲ੍ਹਣਗੇ ਸਕੂਲ, ਇਨ੍ਹਾਂ ਨਿਯਮਾਂ ਦਾ ਕਰਨਾ ਹੋਵੇਗਾ ਪਾਲਣ

ਹਰਿਆਣਾ—  ਦੇਸ਼ ਤਾਲਾਬੰਦੀ-5 ਅਤੇ ਅਨਲਾਕ-1 ਦੀ ਸ਼ੁਰੂਆਤ ਨਾਲ ਹੀ ਹਰਿਆਣਾ ਸਰਕਾਰ ਨੇ ਬੱਚਿਆਂ ਦੇ ਭਵਿੱਖ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਸਿੱਖਿਆ ਵਿਵਸਥਾ ਨੂੰ ਮੁੜ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਰਿਆਣਾ ਸਰਕਾਰ ਨੇ ਜੁਲਾਈ ਤੋਂ ਸਕੂਲ ਅਤੇ ਅਗਸਤ ਤੋਂ ਕਾਲਜਾਂ ਵਿਚ ਪੜ੍ਹਾਈ ਸ਼ੁਰੂ ਕਰਾਉਣ ਦਾ ਫੈਸਲਾ ਕੀਤਾ ਹੈ। ਇਸ ਲਈ ਸਰਕਾਰ ਨੇ ਇਕ ਤੈਅ ਵਿਵਸਥਾ ਤਿਆਰ ਕੀਤੀ ਹੈ। ਇਸ ਮੁਤਾਬਕ ਪਹਿਲੇ ਪੜਾਅ ਵਿਚ 10ਵੀਂ, 11ਵੀਂ ਅਤੇ 12ਵੀਂ ਜਮਾਤ ਦੀ ਪੜ੍ਹਾਈ ਹੋਵੇਗੀ। 

ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਕਿਹਾ ਕਿ ਸਕੂਲ ਇਕ ਤੈਅ ਸੂਚੀਬੱਧ ਪ੍ਰਕਿਰਿਆ ਤਹਿਤ 10ਵੀਂ, 11ਵੀਂ ਅਤੇ 12ਵੀਂ ਦੀਆਂ ਜਮਾਤਾਂ 1 ਜੁਲਾਈ ਤੋਂ ਸ਼ੁਰੂ ਕਰਨਗੇ। ਇਸ ਤੋਂ ਬਾਅਦ 6ਵੀਂ, 7ਵੀਂ, 8ਵੀਂ ਅਤੇ 9ਵੀਂ ਜਮਾਤ ਦੀ ਪੜ੍ਹਾਈ ਇਸ ਦੇ 15 ਦਿਨਾਂ ਬਾਅਦ ਸ਼ੁਰੂ ਕਰਨਗੇ। ਇਸ ਲਈ ਡਾਇਰੈਕਟੋਰੇਟ ਸਕੂਲ ਸਿੱਖਿਆ ਨੇ ਜ਼ਿਲਾ ਐਜੂਕੇਸ਼ਨ ਅਧਿਕਾਰੀ ਨੂੰ ਇਕ ਕਮੇਟੀ ਦਾ ਗਠਨ ਕਰਨ ਲਈ ਕਿਹਾ ਹੈ, ਜੋ ਕਿ 7 ਜੂਨ ਤੱਕ ਸਕੂਲ ਖੋਲ੍ਹਣ ਨੂੰ ਲੈ ਕੇ ਆਪਣੇ ਫੀਡ ਬੈਕ ਸਮੇਤ ਰਿਪੋਰਟ ਪੇਸ਼ ਕਰੇਗੀ। ਉਨ੍ਹਾਂ ਨੇ ਸਾਫ ਕੀਤਾ ਕਿ ਪ੍ਰਾਇਮਰੀ ਜਮਾਤਾਂ ਦੀ ਪੜ੍ਹਾਈ ਅਗਸਤ ਤੋਂ ਸ਼ੁਰੂ ਕਰਨ ਦੀ ਯੋਜਨਾ ਹੈ। 

ਪ੍ਰਾਇਮਰੀ ਜਮਾਤਾਂ ਵੀ ਸਕੂਲ ਸ਼ਿਫਟ 'ਚ ਚਲਾਉਣਗੇ। ਇਸ ਵਿਚ ਅੱਧੇ ਵਿਦਿਆਰਥੀ ਪਹਿਲੀ ਸ਼ਿਫਟ ਅਤੇ ਅੱਧੇ ਦੂਜੀ ਸ਼ਿਫਟ ਵਿਚ ਪੜ੍ਹਨਗੇ। ਫਿਲਹਾਲ ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਇਹ ਸਵੇਰੇ ਜਾਂ ਸ਼ਾਮ ਦੀਆਂ ਸ਼ਿਫਟਾਂ ਹੋਣਗੀਆਂ। ਅਜੇ ਸਕੂਲ ਇਸ 'ਤੇ ਇਕ ਰੂਪ ਰੇਖਾ ਤਿਆਰ ਕਰਨਗੇ। ਦੱਸ ਦੇਈਏ ਕਿ ਸਿੱਖਿਆ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਜਮਾਤਾਂ 'ਚ ਸੋਸ਼ਲ ਡਿਸਟੈਂਸਿੰਗ ਯਾਨੀ ਕਿ ਸਮਾਜਿਕ ਦੂਰੀ ਨੂੰ ਯਕੀਨੀ ਕਰਨ ਲਈ ਡੈਮੋ ਜਮਾਤਾਂ ਚਲਾਈਆਂ ਜਾਣਗੀਆਂ।


author

Tanu

Content Editor

Related News