ਸੋਨੀਆ ਗਾਂਧੀ ਨੇ ਖੁਦ ਇਟਲੀ ਤੋਂ ਆ ਕੇ ਨਾਗਰਿਕਤਾ ਲੈ ਲਈ ਪਰ ਹੁਣ ਦੂਜਿਆਂ ''ਤੇ ਚੁੱਕ ਰਹੀ ਸਵਾਲ: ਵਿਜ

12/27/2019 2:52:20 PM

ਚੰਡੀਗੜ੍ਹ—ਹਰਿਆਣਾ 'ਚ ਕੈਬਨਿਟ ਮੰਤਰੀ ਅਤੇ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ 'ਚ ਰਹਿਣ ਵਾਲੇ ਭਾਜਪਾ ਦੇ ਸੀਨੀਅਰ ਨੇਤਾ ਅਨਿਲ ਵਿਜ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 'ਤੇ ਇੱਕ ਵਾਰ ਫਿਰ ਤਿੱਖਾ ਨਿਸ਼ਾਨਾ ਵਿੰਨ੍ਹਿਆ। ਅਨਿਲ ਵਿਜ ਕਾਂਗਰਸ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਅਤੇ ਐੱਨ.ਆਰ.ਸੀ ਦਾ ਵਿਰੋਧ ਕਰਨ 'ਤੇ ਕਿਹਾ ਹੈ ਕਿ ਸੋਨੀਆ ਗਾਂਧੀ ਨੇ ਖੁਦ ਤਾਂ ਇਟਲੀ ਤੋਂ ਆ ਕੇ ਭਾਰਤ ਦੀ ਨਾਗਰਿਕਤਾ ਲੈ ਲਈ ਹੈ ਪਰ ਉਹ ਦੂਜਿਆਂ ਨੂੰ ਨਾਗਰਿਕਤਾ ਦੇਣ 'ਤੇ ਸਵਾਲ ਖੜ੍ਹੇ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਲੋਕ ਪਾਕਿਸਤਾਨ 'ਚ ਸਤਾਏ ਗਏ ਸਾਡੇ ਹਿੰਦੂ ਅਤੇ ਸਿੱਖ ਭਾਈਚਾਰੇ ਨੂੰ ਮਿਲ ਰਹੀ ਨਾਗਰਿਕਤਾ ਦਾ ਵਿਰੋਧ ਕਰ ਰਹੇ ਹਨ। ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਵੀ ਉਨ੍ਹਾਂ ਦੇ ਸਮੂਹ ਦਾ ਹਿੱਸਾ ਹੈ ਅਤੇ ਉਹ ਵੀ ਇੱਕ ਹੀ ਭਾਸ਼ਾ ਬੋਲਦੇ ਹਨ।''

PunjabKesari

ਦੱਸਣਯੋਗ ਹੈ ਕਿ ਕੱਲ ਭਾਵ ਵੀਰਵਾਰ ਨੂੰ ਰੋਹਤਕ 'ਚ ਭਾਜਪਾ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਇੱਕ ਸੂਬਾ ਪੱਧਰੀ ਬੈਠਕ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਇਸ ਕਾਨੂੰਨ ਨੂੰ ਲੈ ਕੇ ਕਿਸ ਤਰ੍ਹਾਂ ਜਨ ਜਾਗਰਣ ਮੁਹਿੰਮ ਚਲਾਈ ਗਈ। ਉਸ ਨੂੰ ਲੈ ਕੇ ਚਰਚਾ ਕੀਤੀ ਗਈ। ਇਸ ਬੈਠਕ 'ਚ ਹਰਿਆਣਾ ਸਰਕਾਰ ਦੇ ਗ੍ਰਹਿ ਮੰਤਰੀ ਅਨਿਲ ਵਿਜ ਵੀ ਪਹੁੰਚੇ ਸੀ।


Iqbalkaur

Edited By Iqbalkaur